ਪੀਟੀਸੀ ਪੰਜਾਬੀ ਵੱਲੋਂ ਸੰਗਤਾਂ ਨੂੰ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ । ਇਸ ਲਈ ਹਰ ਹਫ਼ਤੇ ਨਵੇਂ ਸ਼ਬਦ ਰਿਲੀਜ਼ ਕੀਤੇ ਜਾਂਦੇ ਹਨ। ਹਜ਼ੂਰੀ ਰਾਗੀ ਭਾਈ ਅੰਮ੍ਰਿਤਪਾਲ ਸਿੰਘ ਜੀ ਆਪਣੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਦੇ ਹਨ। ਪੀਟੀਸੀ ਰਿਕਾਰਡਸ ਉੱਤੇ ਉਨ੍ਹਾਂ ਦਾ ਇੱਕ ਹੋਰ ਸ਼ਬਦ ਜਲਦ ਹੀ ਰਿਲੀਜ਼ ਹੋ ਗਿਆ ਹੈ।
Image Source: PTC Records
ਦੱਸਣਯੋਗ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਹਜ਼ੂਰੀ ਰਾਗੀ ਹਨ। ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਉਨ੍ਹਾਂ ਸਾਥੀ ਆਪਣੇ ਸ਼ਬਦ, ਕੀਰਤਨ ਤੇ ਗੁਰੂ ਦੀ ਬਾਣੀ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਦੇ ਹਨ।
ਪੀਟੀਸੀ ਰਿਕਾਰਡਸ ਉੱਤੇ 20 ਜੁਲਾਈ ਯਾਨੀ ਕਿ ਅੱਜ ਉਨ੍ਹਾਂ ਦਾ ਇੱਕ ਹੋਰ ਸ਼ਬਦ "ਮੇਰੇ ਬੈਦੁ ਗੁਰੂ ਗੋਵਿੰਦਾ" ਦਾ ਵਰਲਡ ਪ੍ਰੀਮੀਅਰ ਹੋ ਗਿਆ ਹੈ। ਇਸ ਦਾ ਵਰਲਡ ਪ੍ਰੀਮੀਅਰ ਪੀਟੀਸੀ ਰਿਕਾਰਡਸ ਸਣੇ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਸਿਮਰਨ ਤੇ ਪੀਟੀਸੀ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ 'ਤੇ ਵੀ ਉਪਲਬਧ ਹੋਵੇਗਾ। ਸੰਗਤਾਂ ਇਨ੍ਹਾਂ ਵੱਖ-ਵੱਖ ਚੈਨਲਾਂ ਉੱਤੇ ਗੁਰਬਾਣੀ ਨਾਲ ਸਬੰਧਤ ਇਸ ਪਵਿੱਤਰ ਸ਼ਬਦ ਦਾ ਆਨੰਦ ਮਾਣ ਸਕਦੀਆਂ ਹਨ।
Image Source: PTC Records
ਇਸ ਸ਼ਬਦ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਆਪਣੀ ਆਵਾਜ਼ ਵਿੱਚ ਗਾਇਨ ਕੀਤਾ ਹੈ ਤੇ ਉਨ੍ਹਾਂ ਦੇ ਸਾਥੀ ਰਾਗੀਆਂ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ। ਇਸ ਦਾ ਸਿਰਲੇਖ ਹੈ "ਮੇਰੇ ਬੈਦੁ ਗੁਰੂ ਗੋਵਿੰਦਾ" ਗੁਰਬਾਣੀ ਦੇ ਇਸ ਸ਼ਬਦ ਦਾ ਅਰਥ ਹੈ ਕਿ ਜੋ ਵੀ ਸੱਚੇ ਮਨ ਨਾਲ ਗੁਰੂ ਨੂੰ ਆਪਣਾ ਸਰਵਸ ਦਾਨ ਕਰਦਾ ਹੈ, ਉਸ ਨੂੰ ਪਰਮਾਤਮਾ ਕਦੇ ਨਹੀਂ ਬਿਸਾਰਦਾ। ਅਰਥਾਤ ਰੱਬ ਆਪਣੇ ਭਗਤਾਂ ਦੀ ਹਰ ਇੱਛਾ ਪੂਰੀ ਕਰਦਾ ਹੈ ਤੇ ਨਿੱਤਨੇਮ ਕਰਨ ਵਾਲੇ ਵਿਅਕਤੀ ਦੇ ਹਰ ਦੁੱਖ ਦਰਦ ਦੂਰ ਹੋ ਜਾਂਦੇ ਹਨ ਤੇ ਉਸ ਨੂੰ ਅਸੀਮ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
ਪੀਟੀਸੀ ਵੱਲੋਂ ਸੰਗਤਾਂ ਨੂੰ ਗੁਰੂ ਘਰ ਅਤੇ ਗੁਰਬਾਣੀ ਨਾਲ ਜੋੜਨ ਲਈ ਲਗਾਤਾਰ ਕਈ ਉਪਰਾਲੇ ਕੀਤੇ ਜਾ ਰਹੇ ਹਨ। ਪੀਟੀਸੀ ਪੰਜਾਬੀ ‘ਤੇ ਜਿੱਥੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਦੇ ਲਈ ਸਵੇਰੇ ਸ਼ਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸ਼ਬਦ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਂਦਾ ਹੈ । ਉੱਥੇ ਹੀ ਪੀਟੀਸੀ ਸਿਮਰਨ ‘ਤੇ ਸਿੱਖ ਵਿਰਾਸਤ ਅਤੇ ਸਿੱਖੀ ਨਾਲ ਸਬੰਧਤ ਕੰਟੈਂਟ ਵਿਖਾਇਆ ਜਾਂਦਾ ਹੈ।
Image Source: PTC Records
ਹੋਰ ਪੜ੍ਹੋ: ‘ਜਪਿ ਮਨ ਸਤਿ ਨਾਮੁ’ ਨਵਾਂ ਸ਼ਬਦ ਭਾਈ ਸੁੱਖਵੰਤ ਸਿੰਘ ਜੀ ਸ਼ਾਹੂਰ ਦੀ ਆਵਾਜ਼ ‘ਚ ਹੋਵੇਗਾ ਰਿਲੀਜ਼
ਇਸ ਦੇ ਨਾਲ ਹੀ ਪੀਟੀਸੀ ਪੰਜਾਬੀ 'ਤੇ ਸੰਗਤਾਂ ਦੇ ਲਈ ਧਾਰਮਿਕ ਸਮਾਗਮਾਂ ਦਾ ਲਾਈਵ ਪ੍ਰਸਾਰਣ ਵੀ ਕੀਤਾ ਜਾਂਦਾ ਹੈ। ਜੇਕਰ ਤੁਸੀਂ ਵੀ ਪੰਜਾਬੀ ਸੱਭਿਆਚਾਰ, ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਅਤੇ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣਾ ਚਾਹੁੰਦੇ ਹੋ ਤਾਂ ਪੀਟੀਸੀ ਪੰਜਾਬੀ ਦੇ ਨਾਲ ਜੁੜੇ ਰਹੋ।