ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਨੇ ਅੱਜ ਆਪਣੀ ਜ਼ਿੰਦਗੀ ਦਾ ਨਵਾਂ ਆਗਾਜ਼ ਕਰ ਲਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਉਨ੍ਹਾਂ ਨੇ ਡਾ.ਗੁਰਪ੍ਰੀਤ ਕੌਰ ਦੇ ਨਾਲ ਲਾਵਾਂ ਲਈਆਂ ਹਨ। ਸੋਸ਼ਲ ਮੀਡੀਆ ਉੱਤੇ ਭਗਵੰਤ ਮਾਨ ਦੇ ਵਿਆਹ ਦੀਆਂ ਤਸਵੀਰਾਂ ਜੰਮ ਕੇ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਵਿਆਹ ਤੋਂ ਬਾਅਦ ਡਾ. ਗੁਰਪ੍ਰੀਤ ਕੌਰ ਜੋ ਕਿ ਖਾਸ ਬਣ ਗਈ ਹੈ ਤੇ ਹੁਣ ਉਹ ਵੀ ਸੁਰਖੀਆਂ ‘ਚ ਨੇ।
ਹੋਰ ਪੜ੍ਹੋ :ਸਾਲੀਆਂ ਨੇ ਪੰਜਾਬ ਦੇ CM ਨੂੰ ਵੀ ਨਹੀਂ ਬਖ਼ਸ਼ਿਆ, ਸਾਲੀਆਂ ਦੇ ਨਾਕੇ ‘ਤੇ ਰੁਕਣਾ ਪਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ, ਦੇਖੋ ਤਸਵੀਰਾਂ
ਦੱਸ ਦਈਏ ਡਾ.ਗੁਰਪ੍ਰੀਤ ਕੌਰ ਜੋ ਕਿ ਹੁਣ ਇੰਡੀਆ ‘ਚ ਟਵਿੱਟਰ ਉੱਤੇ ਟੌਪ ਲਿਸਟ ‘ਚ ਟਰੈਂਡ ਕਰ ਰਹੀ ਹੈ। #GurpreetKaur ਹੈਸ਼ਟੈਗ ਤੋਂ ਇਲਾਵਾ #PunjabCM, #BhagwantMannWedding ਵੀ ਟਵਿੱਟਰ ਉੱਤੇ ਟਰੈਂਡਿੰਗ ਚ ਚੱਲ ਰਹੇ ਹਨ।
ਦੱਸ ਦਈਏ ਭਗਵੰਤ ਮਾਨ ਅਤੇ ਗੁਰਪ੍ਰੀਤ ਕੌਰ ਦਾ ਵਿਆਹ ਸਾਦੇ ਢੰਗ ਨਾਲ ਚੰਡੀਗੜ੍ਹ ਵਿਖੇ, ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਹੋਇਆ ਹੈ। ਇਸ ਸਮਾਗਮ ‘ਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਰਾਘਵ ਚੱਢਾ ਅਤੇ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋਏ ਸਨ।
ਡਾ. ਗੁਰਪ੍ਰੀਤ ਕੌਰ ਜੋ ਕਿ ਪੇਸ਼ੇ ਤੋਂ ਡਾਕਰਟ ਨੇ। ਉਨ੍ਹਾਂ ਨੇ ਮੌਲਾਨਾ ਮੈਡੀਕਲ ਕਾਲਜ ਤੋਂ ਐੱਮਬੀਬੀਐੱਸ ਦੀ ਪੜ੍ਹਾਈ ਕੀਤੀ ਸੀ, ਉਹ ਬੇਹੱਦ ਹੁਸ਼ਿਆਰ ਸੀ ਅਤੇ ਗੋਲਡ ਮੈਡਲਿਸਟ ਹੈ। ਗੁਰਪ੍ਰੀਤ ਕੌਰ ਦਾ ਪਿੰਡ ਕੁਰੂਕਸ਼ੇਤਰ ਦੇ ਪਿਹੋਵਾ ਕਸਬੇ ਦਾ ਮਦਨਪੁਰ ਹੈ। ਹੁਣ ਉਹ ਸੀਐੱਮ ਭਗਵੰਤ ਮਾਨ ਦੀ ਪਤਨੀ ਬਣ ਗਈ ਹੈ।
ਸਿਆਸੀ ਜਗਤ ਦੀਆਂ ਮਸ਼ਹੂਰ ਹਸਤੀਆਂ ਵੀ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਨਵੇਂ ਵਿਆਹੀ ਜੋੜੀ ਨੂੰ ਵਧਾਈਆਂ ਦੇ ਰਹੇ ਹਨ। ਅਰਵਿੰਦ ਕੇਜਰੀਵਾਲ, ਰਾਘਵ ਚੱਢਾ ਜੋ ਕਿ ਵਿਆਹ ਚ ਸ਼ਾਮਿਲ ਵੀ ਹੋਏ ਸਨ। ਪਰ ਫਿਰ ਵੀ ਸੋਸ਼ਲ ਮੀਡੀਆ ਉੱਤੇ ਵੀ ਉਨ੍ਹਾਂ ਨੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਵਧਾਈ ਦਿੱਤੀ ਹੈ।