ਭਗਵੰਤ ਮਾਨ ਵਿਆਹ ਤੋਂ ਬਾਅਦ ਲਾੜੀ ਨਾਲ ਨੱਚਦੇ ਨਜ਼ਰ ਆਏ, ਤਸਵੀਰਾਂ ਹੋ ਰਹੀਆਂ ਵਾਇਰਲ

ਭਗਵੰਤ ਮਾਨ (Baghwant Mann)ਦਾ ਵਿਆਹ (Wedding) ਬੀਤੇ ਦਿਨ ਹੋਇਆ । ਇਸ ਮੌਕੇ ਸਿਆਸੀ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ । ਇਸ ਦੇ ਨਾਲ ਹੀ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਦੇ ਪਰਿਵਾਰ ਚੋਂ 20-20 ਮੈਂਬਰਾਂ ਨੇ ਸ਼ਿਰਕਤ ਕੀਤੀ । ਇਸ ਵਿਆਹ ਨੂੰ ਲੈ ਕੇ ਜਿੱਥੇ ਭਗਵੰਤ ਮਾਨ ਉਤਸ਼ਾਹਿਤ ਸਨ, ਉੇੱਥੇ ਹੀ ਗੁਰਪ੍ਰੀਤ ਕੌਰ ਵੀ ਪੱਬਾਂ ਭਾਰ ਸੀ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ।
ਹੋਰ ਪੜ੍ਹੋ : ਪੰਜਾਬ ਦੇ ਸੀਐੱਮ ਭਗਵੰਤ ਮਾਨ ਦਾ ਹੋਇਆ ਦੂਜਾ ਵਿਆਹ, ਜਾਣੋਂ ਉਨ੍ਹਾਂ ਦੀ ਹਮਸਫਰ ਡਾਕਟਰ ਗੁਰਪ੍ਰੀਤ ਕੌਰ ਬਾਰੇ
ਜਿੱਥੇ ਵਿਆਹ ਦੇ ਬੰਧਨ ‘ਚ ਬੱਝਣ ਤੋਂ ਬਾਅਦ ਇਹ ਜੋੜੀ ਨੱਚਦੀ ਹੋਈ ਨਜ਼ਰ ਆਈ । ਦੱਸ ਦਈਏ ਕਿ ਗੁਰਪ੍ਰੀਤ ਕੌਰ ਪੇਸ਼ੇ ਤੋਂ ਡਾਕਟਰ ਹੈ । ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ ।ਇਸ ਵਿਆਹ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ‘ਚ ਸ਼ਾਮਿਲ ਹੋਏ।
ਹੋਰ ਪੜ੍ਹੋ : ਚਾਰ ਸਾਲ ਪਹਿਲਾਂ ਡਾ. ਗੁਰਪ੍ਰੀਤ ਕੌਰ ਨੂੰ ਮਿਲੇ ਸਨ ਭਗਵੰਤ ਮਾਨ, ਮਾਂ ਅਤੇ ਭੈਣ ਦੇ ਕਹਿਣ ‘ਤੇ ਕਰਵਾਇਆ ਦੂਜਾ ਵਿਆਹ
ਇਸ ਦੇ ਨਾਲ ਹੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੋਰ ਉਨ੍ਹਾਂ ਦੇ ਪਰਿਵਾਰ ਦੇ ਕਰੀਬੀ ਦੱਸੀ ਜਾ ਰਹੀ ਹੈ । ਪੰਜਾਬ ਦੇ ਸੀਐੱਮ ਅਤੇ ਡਾਕਟਰ ਗੁਰਪ੍ਰੀਤ ਕੌਰ ਇੱਕ ਦੂਜੇ ਨੂੰ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਜਾਣਦੇ ਸਨ । ਸੀਐੱਮ ਦੇ ਵਿਆਹ ਦੀਆਂ ਤਿਆਰੀਆਂ ਪ੍ਰਦੇਸ਼ ਦੇ ਸੂਬਾ ਪ੍ਰਧਾਨ ਰਾਘਵ ਚੱਢਾ ਨੇ ਸੰਭਾਲੀਆਂ। ਭਗਵੰਤ ਮਾਨ ਇੱਕ ਸਾਦੇ ਸਮਾਰੋਹ ਦੇ ਦੌਰਾਨ ਵਿਆਹ ਦੇ ਬੰਧਨ ‘ਚ ਬੱਝੇ ।
ਇਸ ਵਿਆਹ ‘ਚ ਭਗਵੰਤ ਮਾਨ ਦੇ ਪਰਿਵਾਰਿਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ । ਇਸ ਤੋਂ ਪਹਿਲਾਂ ਵੀ ਭਗਵੰਤ ਮਾਨ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਨ੍ਹਾਂ ਦੇ ਦੋ ਬੱਚੇ ਹਨ ਇੱਕ ਧੀ ਅਤੇ ਇੱਕ ਪੁੱਤਰ ਜੋ ਕਿ ਵਿਦੇਸ਼ ‘ਚ ਹੀ ਰਹਿੰਦੇ ਹਨ । ਭਗਵੰਤ ਮਾਨ ਦੀ ਪਹਿਲੀ ਪਤਨੀ ਨਾਲੋਂ ਤਲਾਕ ਹੋ ਚੁੱਕੀ ਹੈ ਅਤੇ ਦੋਵੇਂ ਕੁਝ ਸਾਲ ਪਹਿਲਾਂ ਇੱਕ ਦੂਜੇ ਤੋਂ ਵੱਖ ਹੋ ਗਏ ਸਨ।