‘BEST FOLK POP VOCALIST MALE’ ਅਵਾਰਡ ਪਿਆ ਰਾਜਵੀਰ ਜਵੰਦਾ ਦੀ ਝੋਲੀ, ਪੋਸਟ ਪਾ ਕੇ ਵਾਹਿਗੁਰੂ ਜੀ ਤੇ ਫੈਨਜ਼ ਦਾ ਕੀਤਾ ਧੰਨਵਾਦ

ਪੰਜਾਬੀ ਗਾਇਕ ਰਾਜਵੀਰ ਜਵੰਦਾ ਜਿਨ੍ਹਾਂ ਦੇ ਘਰ ਖੁਸ਼ੀ ਦਾ ਮਾਹੌਲ ਹੈ । ਜੀ ਹਾਂ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਆਪਣੀ ਖੁਸ਼ੀ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ ਹੈ ।
ਹੋਰ ਪੜ੍ਹੋ : ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ : ਕੰਵਰ ਗਰੇਵਾਲ ਨੇ ਜਿੱਤਿਆ ‘BEST SUFI SONG’ ਅਵਾਰਡ
ਉਨ੍ਹਾਂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਦੀ ਟਰਾਫੀ ਦੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘ਸ਼ੁਕਰ ਆ ਵਾਹਿਗੁਰੂ ਜੀ । ਧੰਨਵਾਦ ਸਾਰੇ ਪਿਆਰ ਕਰਨ ਵਾਲਿਆਂ ਦਾ । ਧੰਨਵਾਦ ਪੀਟੀਸੀ ਪੰਜਾਬੀ । ਧੰਨਵਾਦ ਅਤੇ ਬਹੁਤ ਮੁਬਾਰਕਾਂ ‘Chakvi Kadhai ’ ਦੀ ਸਾਰੀ ਟੀਮ ਨੂੰ #award BEST FOLK POP VOCALIST (male)’ । ਇਸ ਪੋਸਟ ਦੇ ਹੇਠ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੂੰ ਫੈਨਜ਼ ਕਮੈਂਟਸ ਕਰਕੇ ਮੁਬਾਰਾਕਾਂ ਦੇ ਰਹੇ ਨੇ ।
ਜੇ ਗੱਲ ਕਰੀਏ ਰਾਜਵੀਰ ਜਵੰਦਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਕਾਫੀ ਸਰਗਰਮ ਨੇ ।