
ਪਿੰਡ ਬਹਾਦਰਗੜ੍ਹ ਜੰਡੀਆਂ ਦੀ 80 ਸਾਲਾ ਬਜ਼ੁਰਗ ਮਹਿੰਦਰ ਕੌਰ ਨੂੰ 'ਮਦਰ ਆਫ ਇੰਡੀਆ' ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ । ਬੇਬੇ ਮਹਿੰਦਰ ਕੌਰ ਨੂੰ ਇਹ ਅਵਾਰਡ ਸੁਪਰੀਮ ਸਿੱਖ ਸੁਸਾਇਟੀ ਆਕਲੈਂਡ ਤੇ ਕਬੱਡੀ ਫਾਊਂਡੇਸ਼ਨ ਆਫ ਨਿਊਜ਼ੀਲੈਂਡ ਨੇ ਦਿੱਤਾ ਹੈ। ਬੇਬੇ ਮਹਿੰਦਰ ਕੌਰ ਨੂੰ ਸੰਸਥਾ ਵੱਲੋਂ ਸੋਨੇ ਦਾ ਤਗਮਾ ਵੀ ਦਿੱਤਾ ਗਿਆ ਹੈ ।
ਹੋਰ ਪੜ੍ਹੋ :
ਅਦਾਕਾਰ ਸੋਨੂੰ ਸੂਦ ਨੇ ਆਪਣੇ ਪ੍ਰਸ਼ੰਸਕ ਨੂੰ ਇਸ ਤਰ੍ਹਾਂ ਦਿੱਤਾ ਸਰਪ੍ਰਾਈਜ਼, ਵੀਡੀਓ ਵਾਇਰਲ
ਤੁਹਾਨੂੰ ਦੱਸ ਦਿੰਦੇ ਹਾਂ ਕਿ 80 ਸਾਲਾ ਬਜ਼ੁਰਗ ਮਹਿੰਦਰ ਕੌਰ ਕੁਝ ਦਿਨ ਪਹਿਲਾਂ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਈ ਸੀ। ਜਿਸ ਤੋਂ ਬਾਅਦ ਅਦਾਕਾਰਾ ਕੰਗਨਾ ਰਨੌਤ ਨੇ ਬੇਬੇ ਦੀ ਤਸਵੀਰ ਟਵਿੱਟਰ ਤੇ ਸਾਂਝੀ ਕਰਕੇ ਉਹਨਾਂ ਦੇ ਖਿਲਾਫ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ ।ਇਸ ਤੋਂ ਬਾਅਦ ਕੰਗਨਾ ਰਣੌਤ ਨੂੰ ਮੂੰਹ-ਤੋੜ ਜਵਾਬ ਦਿੰਦੇ ਹੋਏ 80 ਸਾਲਾ ਬਜ਼ੁਰਗ ਮਹਿੰਦਰ ਕੌਰ ਨੇ ਕਿਹਾ ਸੀ ਕਿ ਮੈਂ ਉਸ ਨੂੰ 700 ਰੁਪਏ ਦਿੰਦੀ ਹਾਂ, ਮੇਰੇ ਖੇਤ ਵਿੱਚ ਆ ਕੇ ਕੰਮ ਕਰੇ।
ਅੱਜ ਮਹਿੰਦਰ ਕੌਰ ਨੇ ਗੱਲ ਕਰਦੇ ਕਿਹਾ ਕਿ ਉਹ ਉਨ੍ਹਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਸਾਨੂੰ ਮਾਣ ਸਨਮਾਨ ਦਿੱਤਾ । ਉਨ੍ਹਾਂ ਕਿਹਾ ਕਿ ਜੋ ਮੋਦੀ ਸਰਕਾਰ ਇਹ ਕਾਨੂੰਨ ਲੈ ਕੇ ਆਈ ਹੈ, ਇਸ ਨੂੰ ਵਾਪਸ ਕਰਨੇ ਚਾਹੀਦੇ ਹਨ ਤੇ ਆਉਂਦੇ ਦਿਨਾਂ ਵਿੱਚ ਵੀ ਮੈਂ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਲ ਹੋਵਾਂਗੀ।