ਪ੍ਰੈਗਨੇਂਟ ਸੋਨਮ ਕਪੂਰ ਨੇ ਸਾਂਝੀਆਂ ਕੀਤੀਆਂ ਪਤੀ ਦੇ ਨਾਲ ਖੁਬਸੂਰਤ ਤਸਵੀਰਾਂ

By  Shaminder April 13th 2022 09:56 AM

ਸੋਨਮ ਕਪੂਰ (Sonam Kapoor) ਜਿਸ ਨੇ ਕਿ ਬੀਤੇ ਦਿਨੀਂ ਆਪਣੀ ਪ੍ਰੈਗਨੇਂਸੀ ਦਾ ਖੁਲਾਸਾ ਕੀਤਾ ਸੀ । ਜਲਦ ਹੀ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ । ਇਸੇ ਦਰਮਿਆਨ ਅਦਕਾਰਾ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਗਾਤਾਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰ ਰਹੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪਤੀ ਦੇ ਨਾਲ ਨਵੀਆਂ ਤਸਵੀਰਾਂ (New Pics) ਸਾਂਝੀਆਂ ਕੀਤੀਆਂ ਹਨ । ਜਿਸ ‘ਚ ਦੋਵੇਂ ਜਣੇ ਕਾਫੀ ਖੁਸ਼ ਨਜ਼ਰ ਆ ਰਹੇ ਹਨ ।

Delhi: Sonam Kapoor, Anand Ahuja's home robbed of cash, jewellery worth Rs 1.4 crore Image Source: Twitter

ਹੋਰ ਪੜ੍ਹੋ : ਸੋਨਮ ਕਪੂਰ ਦੇ ਘਰ ਤੋਂ ਆਈ ਗੁੱਡ ਨਿਊਜ਼, ਗੋਦ ਭਰਾਈ ਦੀਆਂ ਤਸਵੀਰਾਂ ਵਾਇਰਲ

ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਕਮੈਂਟਸ ਕੀਤੇ ਜਾ ਰਹੇ ਹਨ । ਸੋਨਮ ਕਪੂਰ ਨੇ ਕੁਝ ਸਮਾਂ ਪਹਿਲਾਂ ਹੀ ਆਨੰਦ ਆਹੂਜਾ ਦੇ ਨਾਲ ਵਿਆਹ ਕਰਵਾਇਆ ਸੀ । ਦੋਵਾਂ ਦੀ ਇਹ ਲਵ ਮੈਰਿਜ ਸੀ ਅਤੇ ਇਸ ਵਿਆਹ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਸੋਨਮ ਕਪੂਰ ਦੇ ਪਤੀ ਆਨੰਦ ਆਹੂਜਾ ਦਿੱਲੀ ਦੇ ਮਸ਼ਹੂਰ ਬਿਜਨੇਸਮੈਨ ਹਨ ਅਤੇ ਦੋਵਾਂ ਦੀ ਮੁਲਾਕਾਤ ਇੱਕ ਕਾਮਨ ਦੋਸਤ ਦੇ ਜ਼ਰੀਏ ਹੋਈ ਸੀ ।

sonam kapoor baby bump pics

ਜਿਸ ਤੋਂ ਬਾਅਦ ਲੰਮਾ ਸਮਾਂ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਦ ਦੋਵਾਂ ਨੇ ਵਿਆਹ ਕਰਵਾ ਲਿਆ ਸੀ । ਸੋਨਮ ਕਪੂਰ ਅਤੇ ਅਨੰਦ ਆਹੁਜਾ ਹੁਣ ਜਲਦ ਹੀ ਮਾਪੇ ਬਣਨ ਜਾ ਰਹੇ ਹਨ ਅਤੇ ਦੋਵੇਂ ਹੀ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਬਹੁਤ ਜ਼ਿਆਦਾ ਐਕਸਾਈਟਡ ਵੀ ਹਨ । ਸੋਨਮ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਉਸ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਅਨਿਲ ਕਪੂਰ ਦੀ ਉਹ ਵੱਡੀ ਧੀ ਹੈ, ਇਸ ਤੋਂ ਇਲਾਵਾ ਸੋਨਮ ਦੀ ਇੱਕ ਹੋਰ ਵੀ ਭੈਣ ਹੈ ਜਿਸ ਦਾ ਨਾਮ ਰੀਆ ਕਪੂਰ ਹੈ ।

 

View this post on Instagram

 

A post shared by Sonam Kapoor Ahuja (@sonamkapoor)

Related Post