ਹਾਸਿਆਂ ਦੇ ਰੰਗਾਂ ਨਾਲ ਭਰਿਆ ‘BEAUTIFUL BILLO’ ਦਾ ਟ੍ਰੇਲਰ ਹੋਇਆ ਰਿਲੀਜ਼, ਦੋ ਮੁਟਿਆਰਾਂ ਨੀਰੂ ਬਾਜਵਾ ਤੇ ਰੁਬੀਨਾ ਬਾਜਵਾ ਦੇ ਵਿੱਚ ਫਸਿਆ ਨਜ਼ਰ ਆ ਰਿਹਾ ਹੈ ਰੌਸ਼ਨ ਪ੍ਰਿੰਸ

Beautiful Billo trailer: ਲਓ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ‘ਤੇ ਨੀਰੂ ਬਾਜਵਾ, ਰੁਬੀਨਾ ਬਾਜਵਾ ਤੇ ਰੌਸ਼ਨ ਪ੍ਰਿੰਸ ਸਟਾਰਰ ਫ਼ਿਲਮ ‘ਬਿਊਟੀਫੁੱਲ ਬਿੱਲੋ’ ਦਾ ਟ੍ਰੇਲਰ ਦਰਸ਼ਕਾਂ ਦੇ ਰੂਬਰੂ ਹੋ ਗਿਆ ਹੈ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਕਾਫੀ ਜ਼ਿਆਦਾ ਉਤਸੁਕ ਹਨ। ਫ਼ਿਲਮ ਦੇ ਟ੍ਰੇਲਰ ਨੂੰ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ।
ਜੇ ਗੱਲ ਕਰੀਏ ਟ੍ਰੇਲਰ ਦੀ ਤਾਂ ਉਹ ਹਾਸਿਆਂ ਦੇ ਰੰਗਾਂ ਨਾਲ ਭਰਿਆ ਹੋਇਆ ਹੈ। ਟ੍ਰੇਲਰ ‘ਚ ਦੇਖੋਗੇ ਕਿ ਫ਼ਿਲਮ ਦੀ ਕਹਾਣੀ ਪ੍ਰੈਗਨੈਂਟ ਨੀਰੂ ਬਾਜਵਾ, ਰੁਬੀਨਾ ਬਾਜਵਾ ਅਤੇ ਰੌਸ਼ਨ ਪ੍ਰਿੰਸ ਦੇ ਆਲੇ ਦੁਆਲੇ ਘੁੰਮਦੀ ਹੈ। ਨੀਰੂ ਬਾਜਵਾ ਜੋ ਕਿ ਆਪਣੇ ਬੱਚੇ ਨੂੰ ਵਿਦੇਸ਼ ‘ਚ ਜਨਮ ਦੇਣਾ ਚਾਹੁੰਦੀ ਹੈ ਤਾਂ ਜੋ ਉਸਦਾ ਬੱਚਾ ਅੰਗਰੇਜਾਂ ਵਾਗ ਇੰਗਲਿਸ਼ ਬੋਲੇ।
ਟ੍ਰੇਲਰ ‘ਚ ਦੇਖ ਸਕਦੇ ਹੋ ਜਦੋਂ ਨੀਰੂ ਰੌਸ਼ਨ ਪ੍ਰਿੰਸ ਦੇ ਘਰ ‘ਚ ਰੁੱਕਦੀ ਹੈ, ਜਿਸ ਤੋਂ ਬਾਅਦ ਲਵ ਕਪਲ ਯਾਨੀਕਿ ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ‘ਚ ਖੂਬ ਲੜਾਈਆਂ ਹੁੰਦੀਆਂ ਹਨ। ਪਰ ਰੌਸ਼ਨ ਪ੍ਰਿੰਸ ਦੇ ਪਰਿਵਾਰ ਵਾਲੇ ਵੀ ਪ੍ਰੈਗਨੈਂਟ ਨੀਰੂ ਨੂੰ ਇਸ ਹਾਲਾਤ ‘ਚ ਕੀਤੇ ਹੋਰ ਨਹੀਂ ਜਾਣ ਦਿੰਦੇ ਤੇ ਆਪਣੇ ਨਾਲ ਹੀ ਘਰ ‘ਚ ਰੱਖ ਲੈਂਦੇ ਨੇ। ਟ੍ਰੇਲਰ ‘ਚ ਦੋਵਾਂ ਭੈਣਾਂ ਦੀ ਨੋਕ ਝੋਕ ਦਰਸ਼ਕਾਂ ਨੂੰ ਖੂਬ ਹਸਾ ਰਹੀ ਹੈ। ਇਹ ਫ਼ਿਲਮ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਵੇਗੀ।
ਇਸ ਫ਼ਿਲਮ ‘ਚ ਨੀਰੂ ਬਾਜਵਾ, ਰੁਬੀਨਾ ਬਾਜਵਾ ਅਤੇ ਰੌਸ਼ਨ ਪ੍ਰਿੰਸ ਤੋਂ ਇਲਾਵਾ ਰਘਵੀਰ ਬੋਲੀ, ਜਤਿੰਦਰ ਕੌਰ ਬਨਿੰਦਰਜੀਤ ਬੰਨੀ, ਰੁਪਿੰਦਰ ਰੂਪੀ ਤੇ ਕੋਈ ਹੋਰ ਪੰਜਾਬੀ ਕਲਾਕਾਰ ਨਜ਼ਰ ਆਉਣਗੇ। ਫ਼ਿਲਮ ਜੋ ਕਿ 11 ਅਗਸਤ ਨੂੰ ਓਟੀਟੀ ਪਲੇਟਫਾਰਮ ਜ਼ੀ5 ਉੱਤੇ ਰਿਲੀਜ਼ ਹੋਵੇਗੀ। ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੀ ਝੋਲੀ ਕਈ ਫ਼ਿਲਮਾਂ ਨੇ। ਬਹੁਤ ਜਲਦ ਉਹ ਸਤਿੰਦਰ ਸਰਤਾਜ ਦੇ ਨਾਲ ਕਲੀ ਜੋਟਾ ਫ਼ਿਲਮ 'ਚ ਨਜ਼ਰ ਆਵੇਗੀ।