ਅੱਖਾਂ ਦੀ ਰੌਸ਼ਨੀ ਵਧਾਉਣ ਲਈ ਲਾਹੇਵੰਦ ਹਨ ਇਹ ਚੀਜ਼ਾਂ, ਆਪਣੀ ਡਾਈਟ ‘ਚ ਜ਼ਰੂਰ ਕਰੋ ਸ਼ਾਮਿਲ

ਅਕਸਰ ਕਿਹਾ ਜਾਂਦਾ ਹੈ ਕਿ ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਸੁਆਦ ਗਿਆ । ਅੱਖਾਂ (Eyes)ਪ੍ਰਮਾਤਮਾ ਵੱਲੋਂ ਦਿੱਤਾ ਗਿਆ ਉਹ ਤੋਹਫਾ ਹਨ ਜਿਸ ਨਾਲ ਅਸੀਂ ਇਸ ਦੁਨੀਆ ਨੂੰ ਵੇਖਦੇ ਹਾਂ ਆਪਣਾ ਕੰਮ ਕਾਜ ਕਰਦੇ ਹਾਂ । ਪਰ ਜੇ ਅੱਖਾਂ ਨਾਂ ਹੋਣ ਤਾਂ ਜੀਵਨ ਦੀ ਕਲਪਨਾ ਵੀ ਬੇਈਮਾਨੀ ਜਿਹੀ ਲੱਗਦੀ ਹੈ । ਇਸ ਲਈ ਸਰੀਰ ਦੇ ਹੋਰਨਾਂ ਅੰਗਾਂ ਵਾਂਗ ਅੱਖਾਂ ਦੀ ਸਿਹਤ ਦੀ ਸੰਭਾਲ ਕਰਨਾ ਵੀ ਬਹੁਤ ਜ਼ਰੂਰੀ ਹੈ । ਕਈ ਵਾਰ ਅਸੀਂ ਅੱਖਾਂ ਪ੍ਰਤੀ ਲਾਪਰਵਾਹੀ ਵਰਤਦੇ ਹਾਂ ਜਿਸ ਕਾਰਨ ਸਾਨੂੰ ਕਈ ਤਰ੍ਹਾਂ ਦੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।
Indian gooseberry juice on the wooden floor
ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ੇ ਦਸਾਂਗੇ ਜੋ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਵਿਚ ਸਹਾਇਤਾ ਕਰਨਗੇ। ਸਿਹਤਮੰਦ ਰਹਿਣ ਲਈ ਡ੍ਰਾਈ ਫ਼ਰੂਟਸ ਬਹੁਤ ਫ਼ਾਇਦੇਮੰਦ ਮੰਨੇ ਜਾਂਦੇ ਹਨ। ਇਸ ਨਾਲ ਹੀ ਅੱਖਾਂ ਨੂੰ ਤੰਦਰੁਸਤ ਰੱਖਣ ਲਈ ਬਦਾਮ, ਕਿਸ਼ਮਿਸ਼, ਅੰਜੀਰ ਸਭ ਤੋਂ ਵਧੀਆ ਹੁੰਦੇ ਹਨ। ਅੱਖਾਂ ਦੀ ਰੌਸ਼ਨੀ ਵਧਾਉਣ ਲਈ ਰੋਜ਼ਾਨਾ 5-7 ਬਦਾਮਾਂ ਨੂੰ ਪਾਣੀ ਵਿਚ ਭਿਉਂ ਦਿਉ।
image From Google
ਫਿਰ ਅਗਲੀ ਸਵੇਰ ਇਸ ਦਾ ਪੇਸਟ ਬਣਾ ਕੇ ਪਾਣੀ ਵਿਚ ਮਿਲਾ ਕੇ ਪੀਣ ਨਾਲ ਫ਼ਾਇਦਾ ਮਿਲਦਾ ਹੈ। ਇਸ ਤੋਂ ਇਲਾਵਾ ਰਾਤ ਭਰ ਪਾਣੀ ਭਿੱਜੀ ਕਿਸ਼ਮਿਸ਼ ਅਤੇ ਅੰਜੀਰ ਨੂੰ ਸਵੇਰੇ ਖ਼ਾਲੀ ਪੇਟ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋਣ ਵਿਚ ਸਹਾਇਤਾ ਮਿਲਦੀ ਹੈ। ਇਸ ਦੇ ਨਾਲ ਹੀ ਅੱਖਾਂ ਦੀ ਰੌਸ਼ਨੀ ਵਧਾਉਣ ਦੇ ਲਈ ਆਂਵਲਾ ਵੀ ਰਾਮਬਾਣ ਸਾਬਿਤ ਹੋ ਸਕਦਾ ਹੈ । ਆਂਵਲੇ ਨੂੰ ਤੁਸੀਂ ਕਿਸੇ ਵੀ ਰੂਪ ‘ਚ ਖਾ ਸਕਦੇ ਹੋ । ਭਾਵੇਂ ਇਸ ਦੀ ਚਟਣੀ ਬਣਾ ਕੇ ਖਾ ਲਈ ਜਾਵੇ ਜਾਂ ਫਿਰ ਮੁੱਰਬਾ ਵੀ ਖਾਧਾ ਜਾ ਸਕਦਾ ਹੈ ।ਇਸ ਤੋਂ ਇਲਾਵਾ ਦੇਸੀ ਘਿਉ ‘ਚ ਵੀ ਕਈ ਗੁਣ ਪਾਏ ਜਾਂਦੇ ਹਨ ।ਦੇਸੀ ਘਿਉ ਦਾ ਸੇਵਨ ਵੀ ਅੱਖਾਂ ਦੀ ਰੌਸ਼ਨੀ ਵਧਾਉਣ ‘ਚ ਕਾਰਗਰ ਸਾਬਿਤ ਹੋ ਸਕਦਾ ਹੈ ।