ਬਲਵੀਰ ਬੋਪਾਰਾਏ ਲੈ ਕੇ ਆਏ ਨੇ ਆਪਣਾ ਨਵਾਂ ਸਿੰਗਲ ਟਰੈਕ ‘ਯੁੱਗ ਤ੍ਰੇਤੇ ਤੋਂ’, ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੇ ਬਲੁੰਦ ਆਵਾਜ਼ ਦੇ ਗਾਇਕ ਬਲਵੀਰ ਬੋਪਾਰਾਏ ਜਿਹੜੇ ਲੰਮੇ ਅਰਸੇ ਤੋਂ ਬਾਅਦ ਆਪਣਾ ਸਿੰਗਲ ਟਰੈਕ ‘ਯੁੱਗ ਤ੍ਰੇਤੇ ਤੋਂ’ ਲੈ ਕੇ ਸਰੋਤਿਆਂ ਦੇ ਰੂਬਰੂ ਹੋਏ ਹਨ। ‘ਯੁੱਗ ਤ੍ਰੇਤੇ ਤੋਂ’ ਗੀਤ ਸੈਡ ਸੌਂਗ ਹੈ ਜਿਸ ਨੂੰ ਬਲਵੀਰ ਬੋਪਾਰਾਏ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਗੀਤ ਬੋਲ ਵੀ ਖੁਦ ਬਲਵੀਰ ਬੋਪਾਰਾਏ ਨੇ ਲਿਖੇ ਨੇ। ਇਸ ਗੀਤ ਨੂੰ ਪ੍ਰਿੰਸ ਘੁੰਮਣ ਨੇ ਮਿਊਜ਼ਿਕ ਦਿੱਤਾ ਹੈ। ਯੁੱਗ ਤ੍ਰੇਤੇ ਤੋਂ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗੀਤ ਦੀ ਵੀਡੀਓ ਬਹੁਤ ਵਧੀਆ ਬਣਾਈ ਗਈ ਹੈ। ਸਰੋਤੇ ਇਸ ਗੀਤ ਦਾ ਅਨੰਦ ਟੀਵੀ ਚੈਨਲ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਵੀ ਲੈ ਸਕਦੇ ਹਨ। ਸਰੋਤਿਆਂ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ।
ਹੋਰ ਵੇਖੋ: ਅਖਿਲ ਨੇ ਆਖਿਰ ਕਿਸ ਦਾ ਨਾਮ ਆਪਣੇ ਦਿਲ ‘ਤੇ ਲਿਖ ਲਿਆ ਹੈ, ਦੇਖੋ ਵੀਡੀਓ
ਦੱਸ ਦਈਏ ਕਈ ਨਾਮੀ ਕਲਾਕਾਰਾਂ ਨੇ ਬਲਵੀਰ ਬੋਪਾਰਾਏ ਦੇ ਲਿਖੇ ਗੀਤ ਗਾ ਕੇ ਵਾਹੋ ਵਾਹੀ ਖੱਟੀ ਹੈ। ਬਲਵੀਰ ਬੋਪਾਰਾਏ ਜਿਹਨਾਂ ਨੇ ‘ਦੇ ਲੈ ਗੇੜਾ ਸ਼ੌਕ ਦਾ ਨਣਾਨੇ ਗੋਰੀਏ’ ਗੀਤ ਸਦਕਾ ਗੀਤਕਾਰ ਤੋਂ ਸਫਲ ਗਾਇਕ ਬਣੇ। ਇਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਕਈ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ, ਜਿਵੇਂ ‘ਵੇ ਸ਼ੁਦਾਈਆ,ਮੇਰੇ ਪਿੱਛੋ ਹਾਲ ਕੀ ਬਣਾ ਲਿਆ’, ‘ਹੋਸਟਲ’, ਆਜੋ ਨੱਚ ਲੋ, ਛਰਾਟੇ ਆਦਿ। ਬਲਵੀਰ ਬੋਪਾਰਾਏ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।