ਕਿਸਮਤ ਕਿਸ ਤਰ੍ਹਾਂ ਬਦਲਦੀ ਹੈ, ਇਸ ਦਾ ਅੰਦਾਜ਼ਾ ਡਾਇਰੈਕਟਰ ਰਾਮਵਿ੍ਕਸ਼ ਤੋਂ ਪੁੱਛੋ । ਹਮੇਸ਼ਾ ਫ਼ਿਲਮੀ ਸਿਤਾਰਿਆਂ ਨਾਲ ਘਿਰੇ ਰਹਿਣ ਵਾਲੇ ਰਾਮਵਿ੍ਕਸ਼ ਅੱਜ ਆਪਣਾ ਪਰਿਵਾਰ ਪਾਲਣ ਲਈ ਠੇਲਾ ਲਗਾ ਰਹੇ ਹਨ ।
ਠੇਲਾ ਲਗਾਕੇ ਸਬਜ਼ੀਆਂ ਵੇਚਣ ਵਾਰੇ ਰਾਮਵਿ੍ਕਸ਼ ਨੂੰ ਦੇਖ ਕੇ ਕਿਹਾ ਨਹੀਂ ਜਾ ਸਕਦਾ ਕਿ ਕਦੇ ਵੱਡੇ ਵੱਡੇ ਟੀਵੀ ਕਲਾਕਾਰ ਉਹਨਾਂ ਦੇ ਇਸ਼ਾਰਿਆਂ ਤੇ ਨੱਚਦੇ ਸਨ ।ਰਾਮਵਿ੍ਕਸ਼ ਉਂਝ ਤਾਂ ਮੁੰਬਈ ਵਿੱਚ ਰਹਿੰਦੇ ਹਨ ਪਰ ਉਹਨਾਂ ਦਾ ਜੱਦੀ ਘਰ ਆਜ਼ਮਗੜ੍ਹ ਵਿੱਚ ਹੈ । ਉਹ ਆਪਣੇ ਬੱਚਿਆਂ ਦੇ ਨਾਲ ਹੋਲੀ ‘ਤੇ ਆਜ਼ਮਗੜ੍ਹ ਆਏ ਸਨ ।
ਹੋਰ ਪੜ੍ਹੋ :
ਜੈਜ਼ੀ ਬੀ ਨੇ ਆਪਣੀ ਧੀ ਦੇ ਨਾਲ ਤਸਵੀਰ ਕੀਤੀ ਸਾਂਝੀ, ਜੈਜ਼ੀ ਬੀ ਧੀ ਨੂੰ ਮੰਨਦੇ ਹਨ ਆਪਣਾ ‘ਲੱਕੀ ਚਾਰਮ’
ਸਵੇਰ ਦੀ ਸੈਰ ਦੇ ਹਨ ਕਈ ਫਾਇਦੇ, ਸੈਰ ਦੇ ਨਾਲ-ਨਾਲ ਕਰੋ ਇਹ ਐਕਟੀਵਿਟੀਜ਼ ਹੋਵੇਗਾ ਦੁੱਗਣਾ ਲਾਭ
ਇਸ ਤੋਂ ਪਹਿਲਾਂ ਕਿ ਉਹ ਵਾਪਿਸ ਜਾਂਦੇ ਲਾਕਡਾਊਨ ਲੱਗ ਗਿਆ । ਸਥਿਤੀ ਸੁਧਰਦੀ ਨਾ ਦੇਖ ਉਹਨਾਂ ਨੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਆਪਣੇ ਬੇਟੇ ਦੇ ਨਾਲ ਸਬਜ਼ੀ ਦਾ ਠੇਲਾ ਲਗਾਕੇ ਪੈਸੇ ਕਮਾਣੇ ਸ਼ੁਰੂ ਕਰ ਦਿੱਤੇ ।ਰਾਮਵਿ੍ਕਸ਼ ਦਾ ਪਿਤਾ ਪੁਰਖੀ ਕਿੱਤਾ ਸਬਜ਼ੀ ਵੇਚਣ ਦਾ ਹੀ ਸੀ ।ਰਾਮਵਿ੍ਰਕਸ਼ ਆਪਣੇ ਦੋਸਤ ਦੇ ਕਹਿਣ ਤੇ ਮੁੰਬਈ ਆਏ ਸਨ ।
ਪਹਿਲਾਂ ਉਸ ਨੇ ਲਾਈਟ ਵਿਭਾਗ ਵਿੱਚ ਕੰਮ ਕੀਤਾ । ਇਸ ਤੋਂ ਬਾਅਦ ਉਸ ਨੇ ਟੀਵੀ ਪ੍ਰੋਡਕਸ਼ਨ ਵਿੱਚ ਕੰਮ ਕੀਤਾ । ਇਸ ਤੋਂ ਬਾਅਦ ਉਸ ਨੇ ਨਿਰਦੇਸ਼ਨ ਦੇ ਖੇਤਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ । ਬਾਲਿਕਾ ਵਧੂ ਸਮੇਤ ਰਾਮਵਿ੍ਰਕਸ਼ ਨੇ ਕਈ ਟੀਵੀ ਸੀਰੀਅਲਾਂ ਦਾ ਨਿਰਦੇਸ਼ਨ ਕੀਤਾ ਹੈ ।