ਪੁਰਾਣੇ ਸਮੇਂ ਨੂੰ ਦਰਸਾਉਂਦੀ ਫ਼ਿਲਮ ਬਾਜਰੇਦਾ ਸਿੱਟਾ ਜੋ ਕਿ ਬਹੁਤ ਜਲਦ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ। ਐਮੀ ਵਿਰਕ, ਤਾਨੀਆ ਅਤੇ ਨੂਰ ਚਾਹਲ ਸਟਰਾਰ ਵਾਲੀ ਇਸ ਫ਼ਿਲਮ ਦੇ ਟ੍ਰੇਲਰ ਤੋਂ ਬਾਅਦ ਇੱਕ-ਇੱਕ ਕਰਕੇ ਗੀਤ ਰਿਲੀਜ਼ ਕੀਤੇ ਜਾ ਰਹੇ ਹਨ। ਫ਼ਿਲਮ ਦਾ ਇੱਕ ਹੋਰ ਖ਼ਾਸ ਗੀਤ ‘ਗਲੀ ਲਾਹੌਰ ਦੀ’ ਰਿਲੀਜ਼ ਹੋ ਗਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਏਨਾਂ ਪਿਆਰ ਮਿਲ ਰਿਹਾ ਹੈ, ਤਾਂਹੀ ਗੀਤ ਟਰੈਂਡਿੰਗ 'ਚ ਚੱਲ ਰਿਹਾ ਹੈ।
ਹੋਰ ਪੜ੍ਹੋ : Darlings Teaser: 'ਡਾਰਲਿੰਗ' ਆਲੀਆ ਭੱਟ ਖਤਰਨਾਕ ਖੇਡ ਖੇਡਦੀ ਆਈ ਨਜ਼ਰ, ਸਸਪੈਂਸ ਤੇ ਕਾਮੇਡੀ ਦੇ ਨਾਲ ਭਰਿਆ ਟੀਜ਼ਰ ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ
ਜੇ ਗੱਲ ਕਰੀਏ ਗਲੀ ਲਾਹੌਰ ਦੀ ਗਾਣੇ ਦੀ ਤਾਂ ਉਸ ਨੂੰ ਨੂਰ ਚਾਹਲ ਅਤੇ ਸਰਗੀ ਮਾਨ ਨੇ ਮਿਲਕੇ ਗਾਇਆ ਹੈ। Avvy Sra ਵੱਲੋਂ ਗਾਣੇ ਦੇ ਮਿਊਜ਼ਿਕ ਨੂੰ ਤਿਆਰ ਕੀਤਾ ਗਿਆ ਹੈ। ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਉਹ ਹਰਮਨਜੀਤ ਦੀ ਕਲਮ ਚੋਂ ਨਿਕਲੇ ਨੇ। ਇਸ ਗੀਤ ਨੂੰ ਫ਼ਿਲਮ ‘ਚ ਤਾਨੀਆ ਅਤੇ ਨੂਰ ਚਾਹਲ ਉੱਤੇ ਫਿਲਮਾਇਆ ਗਿਆ ਹੈ।
ਇਹ ਫਿਲਮ 70-80 ਦੇ ਦਹਾਕੇ ‘ਤੇ ਆਧਾਰਿਤ ਹੈ। ਟ੍ਰੇਲਰ ‘ਚ ਦੇਖਿਆ ਗਿਆ ਹੈ ਕਿ ਦੋ ਭੈਣਾਂ, ਤਾਨੀਆ ਅਤੇ ਨੂਰ ਚਾਹਲ ਦੀ ਕਹਾਣੀ ਹੈ, ਦੋਵੇਂ ਹੀ ਭੈਣਾਂ ਸੁਰੀਲੀ ਆਵਾਜ਼ ਦੀਆਂ ਮਾਲਿਕ ਨੇ, ਜਿਸ ਕਰਕੇ ਇੱਕ ਸੰਗੀਤ ਲੇਬਲ ਦੇ ਮਾਲਕ ਦੋਵਾਂ ਤੋਂ ਗੀਤ ਗਵਾਉਣਾ ਚਾਹੁੰਦੇ ਨੇ। ਉਹ, ਉਨ੍ਹਾਂ ਦੇ ਪਰਿਵਾਰ ਨੂੰ ਬੇਨਤੀ ਕਰਦਾ ਹੈ ਕਿ ਉਹ ਦੋਵਾਂ ਨੂੰ ਗੀਤ ਰਿਕਾਰਡ ਕਰਨ ਦੇਣ। ਪਰ ਉਸ ਸਮੇਂ ਅਜਿਹਾ ਮਾਹੌਲ ਨਹੀਂ ਸੀ ਕਿ ਕੁੜੀਆਂ ਨੂੰ ਘਰ ਤੋਂ ਬਾਹਰ ਜਾਣ ਦੀ ਇਜ਼ਾਜਤ ਵੀ ਨਹੀਂ ਸੀ ਹੁੰਦੀ। ਇਸ ਫ਼ਿਲਮ ਦੀ ਕਹਾਣੀ ਜੋ ਕਿ ਤਾਨੀਆ ਅਤੇ ਨੂਰ ਚਾਹਲ ਦੇ ਗਾਇਕੀ ਵਾਲੇ ਸੁਫ਼ਨੇ ਦੇ ਆਲੇ ਦੁਆਲੇ ਘੁੰਮਦੀ ਹੋਈ ਨਜ਼ਰ ਆਵੇਗੀ।
ਜੱਸ ਅਗਰਵਾਲ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਇਹ ਫਿਲਮ 15 ਜੁਲਾਈ 2022 ਨੂੰ ਰਿਲੀਜ਼ ਹੋਵੇਗੀ । ਇਸ ਫ਼ਿਲਮ 'ਚ ਐਮੀ ਵਿਰਕ, ਬੀ.ਐੱਨ ਸ਼ਰਮਾ, ਗੱਗੂ ਗਿੱਲ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ ਅਤੇ ਕੋਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ।