ਰਣਵੀਰ ਸਿੰਘ ਨੇ ਇੰਸਟਾਗ੍ਰਾਮ ‘ਤੇ ਸ਼ਾਹਰੁਖ ਖਾਨ ਤੇ ਅਮੀਰ ਖਾਨ ਨੂੰ ਛੱਡਿਆ ਪਿੱਛੇ, ਪਰ ਪਤਨੀ ਦੀਪਿਕਾ ਹਲੇ ਵੀ ਹੈ ਅੱਗੇ
ਬਾਲੀਵੁੱਡ ਦੇ ਸਿੰਬਾ ਰਣਵੀਰ ਸਿੰਘ ਦੀ ਪਾਪਲੈਰਟੀ ਦਿਨੋ ਦਿਨ ਵੱਧਦੀ ਜਾ ਰਹੀ ਹੈ। ਜਿਸ ਦੇ ਚਲਦੇ ਰਣਵੀਰ ਨੇ ਇੱਕ ਹੋਰ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਜੀ ਹਾਂ, ਰਣਵੀਰ ਸਿੰਘ ਦੇ ਇੰਸਟਾਗ੍ਰਾਮ ਉੱਤੇ ਫਾਲੋਅਰਸ ਲਿਸਟ 2 ਕਰੋੜ ਨੂੰ ਪਾਰ ਕਰ ਗਏ ਹਨ। ਇਸ ਦੀ ਜਾਣਕਾਰੀ ਰਣਵੀਰ ਸਿੰਘ ਨੇ ਮੰਗਲਵਾਰ ਨੂੰ ਇੱਕ ਵੀਡੀਓ ਪਾ ਦਿੱਤੀ ਹੈ ਤੇ ਨਾਲ ਹੀ ਰਣਵੀਰ ਸਿੰਘ ਨੇ ਲਿਖਿਆ ਹੈ, ‘20 ਮਿਲੀਅਨ ! ਧੰਨਵਾਦ ਇੰਸਟਾਗ੍ਰਾਮ ਫੈਮਲੀ...।’ ਇਸ ਵੀਡੀਓ ‘ਚ ਰਣਵੀਰ ਸਿੰਘ ਨੇ ਇੰਸਟਾਗ੍ਰਾਮ ਦੀ ਟਰਾਫੀ ਆਪਣੇ ਹੱਥਾਂ ‘ਚ ਫੜ ਕੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।
View this post on Instagram
20M! Thanks @instagram fam! ???
ਹੋਰ ਵੇਖੋ: ਹਨੀ ਸਿੰਘ ਦੇ ਗੀਤ ‘ਮੱਖਣਾਂ’ ਨੇ ਪਾਗਲ ਕੀਤੀਆਂ ਕੁੜੀਆਂ, ਵੀਡੀਓ ਹੋਈ ਵਾਇਰਲ
ਰਣਵੀਰ ਸਿੰਘ ਨੇ ਸ਼ਾਹਰੁਖ ਖਾਨ ਤੇ ਅਮੀਰ ਖਾਨ ਨੂੰ ਪਿੱਛੇ ਛੱਡਦੇ ਹੋਏ 2 ਕਰੋੜ ਫਾਲੋਅਰਸ ਹਾਸਿਲ ਕੀਤੇ ਹਨ। ਪਰ ਆਪਣੀ ਪਤਨੀ ਦੀਪਿਕਾ ਪਾਦੂਕੋਣ ਤੋਂ ਹਾਲੇ ਕਾਫੀ ਪਿੱਛੇ ਹਨ। ਦੀਪਿਕਾ ਪਾਦੂਕੋਣ ਦੇ ਇੰਸਟਾਗ੍ਰਾਮ ਉੱਤੇ 30 ਮਿਲੀਅਨ ਯਾਨੀਕਿ ਤਿੰਨ ਕਰੋੜ ਤੋਂ ਵੀ ਵੱਧ ਫਾਲੋਅਰਸ ਹਨ।
View this post on Instagram
moonwalking into #30million ?? ?Thank You for the ???!!!
ਰਣਵੀਰ ਸਿੰਘ ਆਪਣੀ ਫਿਲਮ ਗਲੀ ਬੁਆਏ ਕਰਕੇ ਸੁਰਖੀਆਂ ‘ਚ ਛਾਏ ਹੋਏ ਹਨ। ਇਸ ਫਿਲਮ ‘ਚ ਰਣਵੀਰ ਸਿੰਘ ਇੱਕ ਰੈਪਰ ਦਾ ਕਿਰਦਾਰ ਨਿਭਾ ਰਹੇ ਹਨ। ਜ਼ੋਯਾ ਅਖਤਰ ਦੀ ਫਿਲਮ ਗਲੀ ਬੁਆਏ ਚ ਰਣਵੀਰ ਸਿੰਘ ਤੇ ਆਲੀਆ ਭੱਟ 14 ਫਰਵਰੀ ਨੂੰ ਵੱਡੇ ਪਰਦੇ ਉੱਤੇ ਇੱਕਠੇ ਨਜ਼ਰ ਆਉਣਗੇ। ਇਸ ਫਿਲਮ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।