'Baghi Di Dhee' Release Date and Star Cast: ਤੁਸੀਂ 'ਬਾਗ਼ੀਆਂ' ਦੇ ਇਤਿਹਾਸ ਤੇ ਉਨ੍ਹਾਂ ਦੇ ਸੰਘਰਸ਼ ਬਾਰੇ ਜ਼ਰੂਰ ਸੁਣਿਆ ਹੋਵੇਗਾ। ਪਰ ਹੁਣ ਤੁਸੀਂ ਇਸ ਕ੍ਰਾਂਤੀ ਨੂੰ ਮਹਿਸੂਸ ਕਰ ਸਕੋਗੇ ਕਿਉਂਕਿ ਪੀਟੀਸੀ ਮੋਸ਼ਨ ਪਿਕਚਰਜ਼ ‘ਗਦਰੀ ਲਹਿਰ' ਦੇ ਕ੍ਰਾਂਤੀਕਾਰੀਆਂ 'ਤੇ ਅਧਾਰਤ ਇੱਕ ਫ਼ਿਲਮ 'ਬਾਗ਼ੀ ਦੀ ਧੀ' ਲੈ ਕੇ ਆ ਰਿਹਾ ਹੈ।
ਪ੍ਰਸਿੱਧ ਨਿਰਦੇਸ਼ਕ ਮੁਕੇਸ਼ ਗੌਤਮ ਵੱਲੋਂ ਨਿਰਦੇਸ਼ਿਤ ਫਿਲਮ 'ਬਾਗ਼ੀ ਦੀ ਧੀ' ਤੁਹਾਨੂੰ ਸਨਮਾਣ ਦੀ ਲੜਾਈ, ਆਜ਼ਾਦੀ ਦੇ ਸੰਘਰਸ਼, ਅਤੇ ਕ੍ਰਾਂਤੀ ਨੂੰ ਸਫਲ ਬਣਾਉਣ ਦੇ ਯਤਨਾਂ ਦਾ ਅਨੁਭਵ ਕਰਵਾਏਗੀ।
ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਵੇਖੋ ‘ਸਟੈਂਡ ਅੱਪ ‘ਤੇ ਪਾਓ ਖੱਪ ਸੀਜ਼ਨ-2’, ਕਾਮੇਡੀਅਨ ਗੁਰਲਾਭ ਅਤੇ ਸੱਤਾ ਪਰਵਿੰਦਰ ਸਿੰਘ ਨਾਲ ਲਗਾਉਣਗੇ ਰੌਣਕਾਂ
ਮੰਨਿਆ ਜਾ ਰਿਹਾ ਹੈ ਕਿ ਇਹ ਫਿਲਮ ਦਰਸ਼ਕਾਂ 'ਤੇ ਡੂੰਘਾ ਪ੍ਰਭਾਵ ਛੱਡੇਗੀ ਅਤੇ ਪੰਜਾਬੀ ਫਿਲਮ ਇੰਡਸਟਰੀ 'ਚ ਇਕ ਮਾਪਦੰਡ ਤੈਅ ਕਰੇਗੀ। ਨਾਵਲ ਅਤੇ ਡਰਾਮੇ ਤੁਹਾਡੇ ਜ਼ਹਿਨ ਤੇ ਅਸਰ ਕਰ ਸਕਦੇ ਹਨ, ਪਰ ਵੱਡੇ ਪਰਦੇ 'ਤੇ ਫਿਲਮ ਜ਼ਿੰਦਗੀ 'ਤੇ ਅਹਿਮ ਛਾਪ ਛੱਡਣ ਦੀ ਕਾਬਲੀਅਤ ਰੱਖਦੀ ਹੈ, ਅਤੇ ਫਿਲਮ 'ਬਾਗ਼ੀ ਦੀ ਧੀ' ਇਤਿਹਾਸ 'ਚ ਹੋਈਆਂ ਘਟਨਾਵਾਂ ਬਾਰੇ ਤੁਹਾਨੂੰ ਸੋਚਣ ਲਈ ਮਜਬੂਰ ਕਰੇਗੀ।
Image Source: Instagram
ਜਿਵੇਂ ਇੱਕ ਮਸ਼ਹੂਰ ਲੇਖਕ ਮਾਰਕਸ ਗਾਰਵੇ ਦੀ ਇੱਕ ਪੁਰਾਣੀ ਕਹਾਵਤ ਹੈ ਕਿ "ਆਪਣੇ ਇਤਿਹਾਸ ਅਤੇ ਸੱਭਿਆਚਾਰ ਤੋਂ ਵਾਂਜੇ ਰਹਿਣ ਵਾਲੇ ਲੋਕ, ਜੜ੍ਹਾਂ ਤੋਂ ਬਿਨ੍ਹਾਂ ਰੁੱਖਾਂ ਵਰਗੇ ਹੁੰਦੇ ਹਨ।" ਇਸ ਲਈ, ਪੀਟੀਸੀ ਨੈੱਟਵਰਕ ਨੌਜਵਾਨ ਪੀੜ੍ਹੀ ਨੂੰ 'ਗ਼ਦਰ ਲਹਿਰ' ਅਤੇ ਬਾਗ਼ੀਆਂ ਦੀਆਂ ਕੁਰਬਾਨੀਆਂ ਅਤੇ ਸੰਘਰਸ਼ਾਂ ਬਾਰੇ ਜਾਗਰੂਕ ਕਰਨ ਲਈ ਵੱਡੇ ਪਰਦੇ 'ਤੇ ਫਿਲਮ ਲੈ ਕੇ ਆ ਰਿਹਾ ਹੈ ਜਿਸ 'ਚ ਉਨ੍ਹਾਂ ਕ੍ਰਾਂਤੀਕਾਰੀਆਂ ਦੇ ਸੰਘਰਸ਼ ਤੋਂ ਤੁਸੀਂ ਜਾਣੂ ਹੋ ਸਕਦੇ ਹੋ।
Image Source: PTC Motion Pictures
ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਵਲੋਂ ਲਿਖੀ ਗਈ ਕਹਾਣੀ ‘ਤੇ ਅਧਾਰਿਤ ਫ਼ਿਲਮ ‘ਬਾਗ਼ੀ ਦੀ ਧੀ’ ਆਜ਼ਾਦੀ ਨੂੰ ਹਾਸਲ ਕਰਨ ਦੇ ਜਜ਼ਬੇ ਨੂੰ ਦਰਸਾਉਂਦੀ ਹੈ । ਫਿਲਮ 'ਬਾਗ਼ੀ ਦੀ ਧੀ' ਦੀ ਰਿਲੀਜ਼ ਡੇਟ 25 ਨਵੰਬਰ, 2022 ਤੈਅ ਕੀਤੀ ਗਈ ਹੈ, ਜਿਸ ਦੇ ਨਿਰਦੇਸ਼ਕ ਮੁਕੇਸ਼ ਗੌਤਮ, ਅਤੇ ਨਿਰਮਾਤਾ ਰਬਿੰਦਰ ਨਾਰਾਇਣ ਹਨ।
'Baghi Di Dhee' Release Date and Star Cast: ‘ਬਾਗੀ ਦੀ ਧੀ’ ਫ਼ਿਲਮ ਦੇ ਪੋਸਟਰ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ, ਜਾਣੋਂ ਕਦੋਂ ਰਿਲੀਜ਼ ਹੋਵੇਗੀ ਫ਼ਿਲਮ