‘ਬਾਗੀ ਦੀ ਧੀ’ (Baghi Di Dhee) ਫ਼ਿਲਮ ਜਿਸ ਦਾ ਪੋਸਟਰ ਬੀਤੇ ਦਿਨੀਂ ਰਿਲੀਜ਼ ਹੋਇਆ ਸੀ । ਫ਼ਿਲਮ ਦੇ ਪੋਸਟਰ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਹੁਣ ਤੱਕ ਕਈ ਕਲਾਕਾਰਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਫ਼ਿਲਮ ‘ਬਾਗੀ ਦੀ ਧੀ’ ਦੇ ਪੋਸਟਰ ਨੂੰ ਸਾਂਝਾ ਕੀਤਾ ਹੈ । ਅਦਾਕਾਰਾ ਯਾਮੀ ਗੌਤਮ (Yami Gautam)ਵੀ ਇਸ ਫ਼ਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਨ ।
Image Source: PTC Motion Pictures
ਹੋਰ ਪੜ੍ਹੋ : ਮਿਸ ਪੂਜਾ ਨੇ ਪਿਤਾ ਦੇ ਨਾਲ ਸਾਂਝੀ ਕੀਤੀ ਤਸਵੀਰ, ਕਿਹਾ ‘ਹਾਲੇ ਵੀ ਵਿਸ਼ਵਾਸ ਨਹੀਂ ਹੁੰਦਾ ਕਿ ਤੁਸੀਂ ਸਾਨੂੰ…’
ਕਿਉਂਕਿ ਇਸ ਫ਼ਿਲਮ ਦਾ ਨਿਰਦੇਸ਼ਨ ਉਨ੍ਹਾਂ ਦੇ ਪਿਤਾ ਮੁਕੇਸ਼ ਗੌਤਮ ਵੱਲੋਂ ਕੀਤਾ ਗਿਆ ਹੈ । ਯਾਮੀ ਗੌਤਮ ਨੇ ਦਰਸ਼ਕਾਂ ਨੂੰ ਵੀ ਇਸ ਫ਼ਿਲਮ ਨੂੰ ਵੇਖਣ ਦੀ ਅਪੀਲ ਕੀਤੀ ਹੈ ।ਉਨ੍ਹਾਂ ਨੇ ਇਸ ਫ਼ਿਲਮ ਦਾ ਪੋਸਟਰ ਵੀ ਸਾਂਝਾ ਕੀਤਾ ਹੈ ।
Image Source : Instagram
ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਵੇਖੋ ‘ਸਟੈਂਡ ਅੱਪ ‘ਤੇ ਪਾਓ ਖੱਪ ਸੀਜ਼ਨ-2’, ਕਾਮੇਡੀਅਨ ਗੁਰਲਾਭ ਅਤੇ ਸੱਤਾ ਪਰਵਿੰਦਰ ਸਿੰਘ ਨਾਲ ਲਗਾਉਣਗੇ ਰੌਣਕਾਂ
ਇਸ ਤੋਂ ਇਲਾਵਾ ਪੰਜਾਬੀ ਸੰਗੀਤ ਜਗਤ ਦੇ ਸਿਤਾਰੇ ਸਚਿਨ ਆਹੁਜਾ ਨੇ ਵੀ ਇਸ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਹੈ ।‘ਪੀਟੀਸੀ ਮੋਸ਼ਨ ਪਿਕਚਰਜ਼’ ਦੀ ਇਸ ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਕੁਲਜਿੰਦਰ ਸਿੱਧੂ ਅਤੇ ਦਿਲਨੂਰ ਕੌਰ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ । ਗੁਰਮੁਖ ਸਿੰਘ ਮੁਸਾਫ਼ਿਰ ਦੇ ਨਾਵਲ ‘ਤੇ ਅਧਾਰਿਤ ਫ਼ਿਲਮ ‘ਬਾਗ਼ੀ ਦੀ ਧੀ’ ਆਜ਼ਾਦੀ ਨੂੰ ਹਾਸਲ ਕਰਨ ਦੇ ਜਜ਼ਬੇ ਨੂੰ ਦਰਸਾਉਂਦੀ ਹੈ । ਫ਼ਿਲਮ ਇਸੇ ਸਾਲ 11 ਨਵੰਬਰ 2022 ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਨੂੰ ਪੀਟੀਸੀ ਨੈਟਵਰਕ ਦੇ ਪ੍ਰੈਜ਼ੀਡੈਂਟ ਅਤੇ ਐੱਮ ਡੀ ਰਬਿੰਦਰ ਨਾਰਾਇਣ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ।
Image Source : Instagram
ਦੱਸ ਦਈਏ ਕਿ ਇਸ ਫ਼ਿਲਮ ਦੀ ਕਹਾਣੀ ਆਜ਼ਾਦੀ ਦੀ ਲੜਾਈ ਲੜਨ ਵਾਲੇ ਇੱਕ ਗਦਰੀ ਯੋਧੇ ਦੀ ਚੌਦਾਂ ਸਾਲਾਂ ਦੀ ਧੀ ਦੇ ਆਲੇ ਦੁਆਲੇ ਘੁੰਮਦੀ ਹੈ। ਜਲਦ ਹੀ ਇਸ ਫ਼ਿਲਮ ਨੂੰ ਤੁਸੀਂ ਵੱਡੇ ਪਰਦੇ ਤੇ ਵੇਖ ਸਕੋਗੇ ।
View this post on Instagram
A post shared by Yami Gautam Dhar (@yamigautam)