ਬਾਦਸ਼ਾਹ ਨੇ 'ਭੂੰਡ' ਦੀ ਬਣਾਈ ਹਨੇਰੀ ,ਦੇਖੋ ਵੀਡੀਓ

ਬਾਦਸ਼ਾਹ ਨੇ 'ਭੂੰਡ' ਦੀ ਬਣਾਈ ਹਨੇਰੀ ,ਦੇਖੋ ਵੀਡੀਓ : ਪੰਜਾਬੀ ਗਾਣਿਆਂ ਤੋਂ ਆਪਣਾ ਸਫ਼ਰ ਸ਼ੁਰੂ ਕਰ ਅੱਜ ਬਾਲੀਵੁੱਡ 'ਚ ਮਿਊਜ਼ਿਕ ਇੰਡਸਟਰੀ 'ਤੇ ਰਾਜ ਕਰ ਰਹੇ ਰੈਪ ਸਟਾਰ , ਲਿਰਿਸਿਟ , ਅਤੇ ਮਿਊਜ਼ਿਕ ਡਾਇਰੈਕਟਰ ਬਾਦਸ਼ਾਹ ਹੈ ਤਾਂ ਕਾਫੀ ਖੁੱਲੇ ਸੁਭਾ ਦੇ ਅਸੀਂ ਸਾਰੇ ਜਾਣਦੇ ਹਾਂ। ਉਹ ਅਕਸਰ ਹੀ ਆਪਣੇ ਸ਼ੂਟਜ਼ ਜਾਂ ਆਮ ਤੌਰ 'ਤੇ ਮਸਤੀ ਕਰਦੇ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ ਪਰ ਇਸ ਵਾਰ ਉਹਨਾਂ ਕੁੱਝ ਅਲੱਗ ਕਰਕੇ ਆਪਣੀ ਵੀਡੀਓ ਸ਼ੋਸ਼ਲ ਮੀਡੀਆ ਦੇ ਗਲਿਆਰਿਆਂ 'ਚ ਛੱਡੀ ਹੈ। ਜੀ ਹਾਂ ਇਸ ਵੀਡੀਓ 'ਚ ਤੁਸੀਂ ਸਾਫ ਦੇਖ ਸਕਦੇ ਹੋ ਬਾਦਸ਼ਾਹ ਇੱਕ ਵਹੀਕਲ ਚਲਾਉਂਦੇ ਨਜ਼ਰ ਆ ਰਹੇ ਹਨ ਜਿਸ ਨੂੰ ਪੰਜਾਬ 'ਚ ਭੂੰਡ ਕਿਹਾ ਜਾਂਦਾ ਹੈ।
https://www.instagram.com/p/BrSBSqgBc3V/
ਬਾਦਸ਼ਾਹ ਨੇ ਖੁਦ ਇਸ ਬਾਰੇ ਲਿਖਿਆ ਵੀ ਹੈ। ਜਿਸ 'ਚ ਉਹਨਾਂ ਦੱਸਿਆ ਕਿ ਇਸ ਸਾਧਨ ਨੂੰ ਹਰਿਆਣਾ 'ਚ ਟੇਥਾਨ ਕਿਹਾ ਜਾਂਦਾ ਹੈ 'ਤੇ ਪੰਜਾਬ 'ਚ ਭੂੰਡ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਸ਼ੁਰੂ ਤੋਂ ਭੂੰਡ ਚਲਾਉਣ ਦਾ ਬਹੁਤ ਮਨ ਸੀ। ਇਹ ਭੂੰਡ ਵੀ ਕੋਈ ਮਾਮੂਲੀ ਭੂੰਡ ਨਹੀਂ ਹੈ ਬਲਕਿ ਗੀਤ ਕਰਕੇ ਇਸ ਨੂੰ ਪੂਰੀ ਤਰਾਂ ਮੋਡੀਫਾਈ ਕੀਤਾ ਗਿਆ ਹੈ। ਹੁਣ ਤੁਹਾਨੂੰ ਦੱਸ ਦਈਏ ਇਹ ਵੀਡੀਓ ਹੈ ਕਿਥੋਂ ਦਾ।
ਹੋਰ ਪੜ੍ਹੋ : ਰਾਜਵੀਰ ਜਵੰਦਾ ਦੀ ਆਵਾਜ਼ ਨੇ ਖਾਲਸਾ ਜੀ ਦੇ ਪਵਾਏ ਹੌਲ , ਦੇਖੋ ਵੀਡੀਓ
https://www.youtube.com/watch?v=Ci0WbaUH3no
ਬਾਦਸ਼ਾਹ ਦਾ ਹਹੁਣੇ ਜੇ ਰਿਲੀਜ਼ ਹੋਇਆ ਗਾਣਾ , 'ਸ਼ੀ ਮੂਵ ਇਟ ਲਾਈਕ' ਦੇ ਸ਼ੂਟਿੰਗ ਸਮੇਂ ਦਾ ਹੈ। ਇਸ ਭੂੰਡ ਦਾ ਇਸਤੇਮਾਲ ਉਹਨਾਂ ਆਪਣੇ ਇਸ ਗਾਣੇ 'ਚ ਕੀਤਾ ਹੈ ਜਿਸ ਨੂੰ ਤੁਸੀਂ ਖੂਬ ਪਿਆਰ ਦਿੱਤਾ ਹੈ। ਗਾਣੇ ਨੂੰ 2 ਦਿਨ ਦੇ ਅੰਦਰ 12 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ। ਬਾਦਸ਼ਾਹ ਅਕਸਰ ਹੀ ਅਜਿਹੀਆਂ ਵੀਡੀਓਜ਼ ਪਾ ਕੇ ਆਪਣੇ ਸਰੋਤਿਆਂ ਦਾ ਦਿਲ ਖੁਸ਼ ਕਰਦੇ ਹੀ ਰਹਿੰਦੇ ਹਨ।