
ਬਾਦਸ਼ਾਹ ਅਤੇ ਗਾਇਕਾ ਆਸਥਾ ਗਿੱਲ ਦੀ ਆਵਾਜ਼ ‘ਚ ਨਵਾਂ ਗੀਤ ‘ਪਾਣੀ ਪਾਣੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਬਾਦਸ਼ਾਹ ਨੇ ਖੁਦ ਲਿਖੇ ਹਨ ਅਤੇ ਫੀਚਰਿੰਗ ‘ਚ ਜੈਕਲੀਨ ਫਰਨਾਡੇਜ਼, ਬਾਦਸ਼ਾਹ ਅਤੇ ਆਸਥਾ ਗਿੱਲ ਨਜ਼ਰ ਆ ਰਹੇ । ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਕੁਝ ਹੀ ਦਿਨਾਂ ‘ਚ ਇਸ ਗੀਤ ਦੇ ਵੀਵਰਸ ਦੀ ਗਿਣਤੀ ਲੱਖਾਂ ‘ਚ ਪਹੁੰਚ ਚੁੱਕੀ ਹੈ ਅਤੇ ਇਹ ਗੀਤ ਟ੍ਰੈਂਡਿੰਗ ‘ਚ ਚੱਲ ਰਿਹਾ ਹੈ ।
Image From Badshah's Song
ਹੋਰ ਪੜ੍ਹੋ :ਕਮਾਲ ਆਰ ਖਾਨ ਨੇ ਗਾਇਕ ਮੀਕਾ ਸਿੰਘ ਨੂੰ ਦਿੱਤੀ ਧਮਕੀ
Image Source: Instagram
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੈਕਲੀਨ ਫਰਨਾਡੇਜ਼ ਬਾਦਸ਼ਾਹ ਦੇ ਨਾਲ ਗੀਤ ‘ਗੇਂਦਾ ਫੂਲ’ ‘ਚ ਨਜ਼ਰ ਆਈ ਸੀ ਅਤੇ ਇਸ ਜੋੜੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਬੀਤੇ ਸ਼ਨਿੱਚਰਵਾਰ ਇਸ ਗੀਤ ਦਾ ਟੀਜ਼ਰ ਜਾਰੀ ਕੀਤਾ ਗਿਆ ਸੀ ।ਬਾਦਸ਼ਾਹ ਨੇ ਆਪਣੇ ਕਰੀਅਰ ਵਿੱਚ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ। ਉਨ੍ਹਾਂ ਵਿਚੋਂ ਡੀਜੇ ਵਾਲਾ ਬਾਬੂ, ਵਖਰਾ ਸਵੈਗ, ਚੁੱਲ, ਸਟਾਰਡੇ, ਮੂਵ ਯੂਕ ਲੱਕ, ਹੈਪੀ ਹੈਪੀ ਬਹੁਤ ਮਸ਼ਹੂਰ ਹੋਇਆ।
Image From Badshah's Song
ਜੈਕਲੀਨ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 2009 ਵਿੱਚ ਫਿਲਮ 'ਅਲਾਦੀਨ' ਨਾਲ ਕੀਤੀ ਸੀ। ਉਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ।
View this post on Instagram