ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਨੇ ਅਦਾਕਾਰ ਵਿਸ਼ਨੂੰ ਵਿਸ਼ਾਲ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ
Rupinder Kaler
April 23rd 2021 06:33 PM
ਮਸ਼ਹੂਰ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਨੇ ਅਦਾਕਾਰ ਵਿਸ਼ਨੂੰ ਵਿਸ਼ਾਲ ਨਾਲ ਵਿਆਹ ਕਰਵਾ ਲਿਆ ਹੈ। ਜਵਾਲਾ ਅਤੇ ਵਿਸ਼ਾਲ ਕਈ ਸਾਲਾਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਸਨ । ਇਸ ਜੋੜੀ ਨੇ 22 ਅਪ੍ਰੈਲ ਨੂੰ ਪਰਿਵਾਰ ਦੀ ਮੌਜੂਦਗੀ 'ਚ ਵਿਆਹ ਕਰਵਾ ਲਿਆ। ਇਸ ਜੋੜੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਤਸਵੀਰਾਂ 'ਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਸਨ।