ਬਾਦਸ਼ਾਹ ਨੇ ਕਿਹਾ ਹੁਣ ਵੇਲਾ ਆ ਗਿਆ ਹੈ ਜ਼ਖਮੀ ਜਵਾਨਾਂ ਤੇ ਸ਼ਹੀਦਾਂ ਦੇ ਪਰਿਵਾਰ ਨਾਲ ਖੜੇ ਹੋਣ ਦਾ, ਦੇਖੋ ਵੀਡੀਓ
ਬਾਦਸ਼ਾਹ ਨੇ ਕਿਹਾ ਹੁਣ ਵੇਲਾ ਆ ਗਿਆ ਹੈ ਜ਼ਖਮੀ ਜਵਾਨਾਂ ਤੇ ਸ਼ਹੀਦਾਂ ਦੇ ਪਰਿਵਾਰ ਨਾਲ ਖੜੇ ਹੋਣ ਦਾ, ਦੇਖੋ ਵੀਡੀਓ : ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਸਾਰਾ ਦੇਸ਼ ਇੱਕ ਜੁੱਟ ਹੋ ਚੁੱਕਿਆ ਹੈ। ਜਿੱਥੇ ਆਮ ਲੋਕਾਂ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਲਈ ਕੋਈ ਨਾ ਕੋਈ ਸਹਾਇਤਾ ਕੀਤੀ ਜਾ ਰਹੀ ਹੈ ਉੱਥੇ ਹੀ ਫਿਲਮੀ ਸਿਤਾਰੇ ਵੀ ਸ਼ਹੀਦਾਂ ਦੇ ਪਰਿਵਾਰਾਂ ਲਈ ਅੱਗੇ ਆਏ ਹਨ। ਪਾਲੀਵੁੱਡ ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੱਡੀ ਰਕਮ ਦੀ ਮਾਲੀ ਮਦਦ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਲਈ ਦੇਣ ਦਾ ਐਲਾਨ ਕੀਤਾ ਹੈ।
View this post on Instagram
ਜਿੰਨ੍ਹਾਂ 'ਚ ਅਮਿਤਾਬ ਬੱਚਨ, ਐਮੀ ਵਿਰਕ ਅਤੇ ਰਣਜੀਤ ਬਾਵਾ ਵੀ ਸ਼ਾਮਿਲ ਹੈ। ਹੁਣ ਰੈਪ ਸਟਾਰ ਬਾਦਸ਼ਾਹ ਵੀ ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਲਈ ਅੱਗੇ ਆਏ ਹਨ। ਉਹਨਾਂ ਵੀਡੀਓ ਸ਼ੇਅਰ ਕਰਕੇ ਕਿਹਾ ਹੈ ਕਿ ਆਪਾਂ ਸਾਰਿਆਂ ਨੇ ਜੋਸ਼ 'ਚ ਬਹੁਤ ਵੀਡੀਓ ਅਤੇ ਤਸਵੀਰਾਂ ਪੋਸਟ ਕਰ ਲਈਆਂ ਹਨ ਪਰ ਹੁਣ ਸਮਾਂ ਆ ਗਿਆ ਹੈ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਦਾ ਸਹਾਰਾ ਬਣਨ ਦਾ ਅਤੇ ਹਸਪਤਾਲ 'ਚ ਜ਼ੇਰੇ ਇਲਾਜ ਪਏ ਜਵਾਨਾਂ ਦੀ ਮਦਦ ਦਾ। ਉਹਨਾਂ ਦਾ ਕਹਿਣਾ ਹੈ ਕਿ ਜਿੰਨ੍ਹਾਂ ਮੈਂ ਕਰ ਸਕਦਾ ਹਾਂ ਕਰਾਂਗਾ ਜਿੰਨ੍ਹਾਂ ਤੁਹਾਡੇ ਤੋਂ ਹੁੰਦਾ ਹੈ ਆਪਣਾ ਹਿੱਸਾ ਪਾਓ।
View this post on Instagram
????No words ??Maharaj bhala karan sab da ?? Shanti te himmat den pariwaran nu ????
ਪੁਲਵਾਮਾ ‘ਚ ਹੋਏ ਇਸ ਕਾਇਰਾਨਾ ਅੱਤਵਾਦੀ ਹਮਲੇ ਨਾਲ ਦੇਸ਼ ਦਾ ਹਰ ਇੱਕ ਨਾਗਰਿਕ ਸਦਮੇ ‘ਚ ਹੈ। ਹਰ ਇੱਕ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਿਹਾ ਹੈ। ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰੇ ਹਮਲੇ ਪ੍ਰਤੀ ਗੁੱਸਾ ਜ਼ਾਹਿਰ ਕਰ ਰਹੇ ਹਨ। ਇਸ ਹਮਲੇ ‘ਚ 42 ਸੀਆਰਪੀਐਫ ਦੇ ਜਵਾਨ ਸ਼ਹੀਦ ਹੋ ਚੁੱਕੇ ਹਨ। ਇਹਨਾਂ ਸ਼ਹੀਦਾਂ ‘ਚ ਦੇਸ਼ ਦੇ ਕੋਨੇ ਕੋਨੇ ਤੋਂ ਜਵਾਨ ਸ਼ਾਮਿਲ ਹਨ। ਪੰਜਾਬ ਦੇ ਵੀ 4 ਜਵਾਨ ਸ਼ਹੀਦ ਹੋਏ ਹਨ।