ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ ਅਦਾਕਾਰ ਰਾਏਮੋਹਨ ਪਰਿਦਾ (Raimohan Parida) ਨੇ ਭੁਵਨੇਸ਼ਵਰ ‘ਚ ਸਥਿਤ ਆਪਣੇ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ । ਹਾਲਾਂਕਿ ਅਦਾਕਾਰ ਦੇ ਖੁਦਕੁਸ਼ੀ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋ ਪਾਇਆ ਹੈ । ਜਿਵੇਂ ਹੀ ਪੁਲਿਸ ਨੂੰ ਸੂਚਨਾ ਮਿਲੀ, ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਪੋਸਟ ਮਾਰਟਮ ਦੇ ਲਈ ਰਾਜਧਾਨੀ ਹਸਪਤਾਲ ‘ਚ ਭੇਜਿਆ ।
image From google
ਹੋਰ ਪੜ੍ਹੋ : ਮਨੋਰੰਜਨ ਜਗਤ ਤੋਂ ਬੁਰੀ ਖ਼ਬਰ, ਟੀਵੀ ਅਦਾਕਾਰਾ ਰਸ਼ਮੀਰੇਖਾ ਓਝਾ ਨੇ ਕੀਤੀ ਖੁਦਕੁਸ਼ੀ, ਪੱਖੇ ਨਾਲ ਲਟਕਦੀ ਮਿਲੀ ਲਾਸ਼
ਅਦਾਕਾਰ ਦੀ ਮੌਤ ਦੇ ਕਾਰਨ ਪੂਰੀ ਉੜੀਆ ਫ਼ਿਲਮ ਇੰਡਸਟਰੀ ਸਦਮੇ ‘ਚ ਹੈ । ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ ਕਿ ਸੱਚਮੁੱਚ ਅਦਾਕਾਰ ਨੇ ਖੁਦਕੁਸ਼ੀ ਕਰ ਲਈ ਹੈ । ਖ਼ਬਰਾਂ ਮੁਤਾਬਕ ਅਦਾਕਾਰ ਦੀ ਧੀ ਦਾ ਕੁਝ ਦਿਨ ਬਾਅਦ ਵਿਆਹ ਸੀ ਅਤੇ ਘਰ ‘ਚ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਸੀ ।
image from google
ਹੋਰ ਪੜ੍ਹੋ : ਮਨੋਰੰਜਨ ਜਗਤ ਤੋਂ ਆਈ ਇੱਕ ਹੋਰ ਬੁਰੀ ਖ਼ਬਰ, ਹੁਣ ਇਸ ਕਲਾਕਾਰ ਨੇ ਕੀਤੀ ਖੁਦਕੁਸ਼ੀ
ਅਜਿਹੇ ‘ਚ ਉਨ੍ਹਾਂ ਦੀ ਮੌਤ ਤੋਂ ਬਾਅਦ ਕਈ ਸਵਾਲ ਲੋਕਾਂ ਦੇ ਜ਼ਹਿਨ ‘ਚ ਆ ਰਹੇ ਹਨ ਕਿ ਅਦਾਕਾਰ ਨੇ ਸਭ ਕੁਝ ਹੋਣ ਦੇ ਬਾਵਜੂਦ ਅਦਾਕਾਰ ਨੇ ਏਨਾਂ ਵੱਡਾ ਕਦਮ ਕਿਉਂ ਚੁੱਕਿਆ । ਉਨ੍ਹਾਂ ਦੇ ਦਿਹਾਂਤ ‘ਤੇ ਇੰਡਸਟਰੀ ਦੇ ਕਈ ਸਿਤਾਰੇ ਸੋਗ ਜਤਾ ਰਹੇ ਨੇ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਦੇ ਲਈ ਪ੍ਰਾਰਥਨਾ ਕਰ ਰਹੇ ਹਨ । ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਇੱਕ ਅਦਾਕਾਰਾ ਨੇ ਖੁਦਕੁਸ਼ੀ ਕਰ ਲਈ ਸੀ ।
ਇਸ ਅਦਾਕਾਰਾ ਦੀ ਮੌਤ ਨੂੰ ਲੋਕ ਭੁੱਲ ਵੀ ਨਹੀਂ ਸਨ ਪਾਏ ਕਿ ਇਸ ਅਦਾਕਾਰ ਦੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਅਦਾਕਾਰ ਦੀ ਉਮਰ ਮਹਿਜ ੫੯ ਸਾਲ ਸੀ ਅਤੇ ਉਨ੍ਹਾਂ ਦੀ ਮੌਤ ‘ਤੇ ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ ।ਰਾਇਮੋਹਨ ਪਰੀਦਾ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਛੱਡ ਗਏ ਹਨ। ਇੱਕ ਧੀ ਦਾ ਵਿਆਹ ਹੋ ਗਿਆ, ਉਹ ਪ੍ਰਾਚੀ ਵਿਹਾਰ ਦੇ ਇੱਕ ਫਲੈਟ ਵਿੱਚ ਪਤਨੀ ਅਤੇ ਦੂਜੀ ਧੀ ਨਾਲ ਰਹਿ ਰਿਹਾ ਸੀ।