ਪੰਜਾਬੀ ਗਾਇਕ ਮੌਂਟੀ ਵਾਰਿਸ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਥੋੜੇ ਸਮੇਂ ‘ਚ ਹੀ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੱਖਰੀ ਪਹਿਚਾਣ ਬਣਾ ਲਈ ਹੈ। ਇਸ ਵਾਰ ਉਹ ਆਪਣੇ ਨਵੇਂ ਗੀਤ ‘ਬੈਡ ਲਕ’ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ। ਇਸ ਗੀਤ ਨੂੰ ਮੌਂਟੀ ਵਾਰਿਸ ਦੀ ਜੋੜੀ ਨੇ ਮਿਲ ਕੇ ਗਾਇਆ ਹੈ।
ਹੋਰ ਵੇਖੋ:ਗੁਲਾਬ ਸਿੱਧੂ ਤੇ ਗੁਰਲੇਜ਼ ਅਖ਼ਤਰ ਦੀ ਜੋੜੀ ਨੇ ਪਾਈ ਧੱਕ, ਦਰਸ਼ਕਾਂ ਨੂੰ ਆ ਰਿਹਾ ਪਸੰਦ DODGE ਗੀਤ, ਦੇਖੋ ਵੀਡੀਓ
ਇਸ ਗੀਤ ਦੇ ਬੋਲ ਨਾਮੀ ਗੀਤਕਾਰ ਤੇ ਗਾਇਕ ਕਰਨ ਔਜਲਾ ਦੀ ਕਲਮ ਚੋਂ ਨਿਕਲੇ ਨੇ ਤੇ ਮਿਊਜ਼ਿਕ ਮੰਨੇ ਪ੍ਰਮੰਨੇ ਸੰਗੀਤਕਾਰ ਦੀਪ ਜੰਡੂ ਨੇ ਦਿੱਤਾ ਹੈ। ਹੈਰੀ ਰਾਏ ਵੱਲੋਂ ਗੀਤ ਦੀ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ। ਗੀਤ ‘ਚ ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਪੇਸ਼ ਕੀਤਾ ਗਿਆ ਹੈ ਜੋ ਪਿਆਰ ਨੂੰ ਵਪਾਰ ਬਣਾ ਕੇ ਰੱਖ ਦਿੱਤਾ ਹੈ। ਗੀਤ ਨੂੰ ਟੀਵੀ ਉੱਤੇ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਯੂਟਿਊਬ ਚੈਨਲ ‘ਯਾਰ ਜੁੰਡੀ ਦੇ’ ਉੱਤੇ ਗੀਤ ਨੂੰ ਦੇਖਿਆ ਜਾ ਸਕਦਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
‘ਮੇਰੇ ਪਿੱਛੇ’ ਤੇ ‘ਤੇਰੇ ਬਿਨਾਂ’ 2 ਪਰਚੇ, ਗੱਭਰੂ ਵਰਗੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਉਨ੍ਹਾਂ ਵੱਲੋਂ ਗਾਏ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ।