ਹਾਥੀ ਸਾਰੇ ਜੰਗਲੀ ਜਾਨਵਰਾਂ ਵਿੱਚੋਂ ਸਭ ਤੋਂ ਪਿਆਰੇ ਹਨ। ਇਨਸਾਨਾਂ ਅਤੇ ਹੋਰ ਜਾਨਵਰਾਂ ਨਾਲ ਦਿਲ ਨੂੰ ਛੂਹ ਲੈਣ ਵਾਲੀਆਂ ਵੀਡੀਓਜ਼ ਅਕਸਰ ਵਾਇਰਲ ਹੋ ਜਾਂਦੀਆਂ ਹਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਹਾਥੀ ਦੇ ਬੱਚੇ ਦਾ ਆਪਣੇ ਕੇਅਰਟੇਕਰ ਨਾਲ ਮਸਤੀ ਕਰਦੇ ਹੋਏ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਲੋਕ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।
Image Source: Twitter
ਇਹ ਵੀਡੀਓ ਭਾਰਤੀ ਜੰਗਲਾਤ ਸੇਵਾ ਅਧਿਕਾਰੀ ਸਮਰਾਟ ਗੌੜਾ ਵੱਲੋਂ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਵਿੱਚ, ਇੱਕ ਹਾਥੀ ਦਾ ਬੱਚਾ ਆਪਣੇ ਕੇਅਰ ਟੇਕਰ ਨੂੰ ਆਪਣੇ ਪੈਰਾਂ ਨਾਲ ਧੱਕਦਾ ਵੇਖਿਆ ਜਾ ਸਕਦਾ ਹੈ, ਜੋ ਇੱਕ ਆਰਾਮਦਾਇਕ ਗੱਦੇ 'ਤੇ ਲੇਟਿਆ ਹੋਇਆ ਸੀ।
ਜਿਵੇਂ ਕਿ ਅਸੀਂ ਵੀਡੀਓ ਵਿਚ ਦੇਖ ਸਕਦੇ ਹਾਂ ਕਿ ਹਾਥੀ ਦਾ ਬੱਚਾ ਕਿਸੇ ਵੀ ਤਰੀਕੇ ਨਾਲ ਆਪਣੇ ਬਾੜੇ ਨੂੰ ਪਾਰ ਕਰਦਾ ਹੈ ਅਤੇ ਫਿਰ ਆਪਣੇ ਕੇਅਰ ਟੇਕਰ ਵੱਲ ਦੌੜਦਾ ਹੈ, ਜੋ ਕਿ ਛਾਂ ਵਿੱਚ ਜ਼ਮੀਨ 'ਤੇ ਆਰਾਮ ਕਰ ਰਿਹਾ ਹੈ। ਇਹ ਕੇਅਰ ਟੇਕਰ ਦਰੱਖਤ ਦੇ ਹੇਠਾਂ ਸਪੰਜ ਦੇ ਗੱਦੇ 'ਤੇ ਸੌਂ ਰਿਹਾ ਹੈ।
Image Source: Twitter
ਹਾਥੀ ਦਾ ਬੱਚਾ ਉੱਥੇ ਪਹੁੰਚ ਜਾਂਦਾ ਹੈ ਅਤੇ ਆਪਣੇ ਕੇਅਰ ਟੇਕਰ ਨੂੰ ਪਿਆਰ ਨਾਲ ਕੁੱਟਣਾ ਸ਼ੁਰੂ ਕਰ ਦਿੰਦਾ ਹੈ। ਇੰਨਾ ਹੀ ਨਹੀਂ, ਉਹ ਉਸ ਨੂੰ ਬਿਸਤਰੇ ਤੋਂ ਹੇਠਾਂ ਸੁੱਟ ਦਿੰਦਾ ਹੈ ਅਤੇ ਫਿਰ ਉਸ ਗੱਦੇ 'ਤੇ ਬੈਠਣ ਦੀ ਕੋਸ਼ਿਸ਼ ਕਰਦਾ ਹੈ। ਆਖ਼ਿਰਕਾਰ, ਦੂਜੀ ਵੀਡੀਓ ਵਿੱਚ, ਹਾਥੀ ਉਸ ਬਿਸਤਰੇ 'ਤੇ ਆਰਾਮ ਕਰਨ ਲੱਗ ਪੈਂਦਾ ਹੈ, ਜਦੋਂ ਕਿ ਕੇਅਰ ਟੇਕਰ ਬਹੁਤ ਹੀ ਮੁਸ਼ਕਲ ਨਾਲ ਕਿਨਾਰੇ 'ਤੇ ਬੈਠਣ ਲਈ ਥਾਂ ਮਿਲਦੀ ਹੈ।
ਵੀਡੀਓ ਦੇ ਅੰਤ ਤੱਕ, ਹਾਥੀ ਦਾ ਬੱਚਾ ਅਤੇ ਕੇਅਰ ਟੇਕਰ ਦੋਵੇਂ ਇਕੱਠੇ ਗੱਦੇ 'ਤੇ ਹਨ। ਇੰਝ ਲੱਗ ਰਿਹਾ ਹੈ ਜਿਵੇਂ ਦੋਹਾਂ ਨੇ ਉਸ ਥਾਂ ਬੈਠਣ ਦਾ ਸਮਝੌਤਾ ਕੀਤਾ ਹੋਵੇ। ਇਸ 'ਤੇ ਕਮੈਂਟ ਕਰਦੇ ਹੋਏ ਇਕ ਟਵਿੱਟਰ ਯੂਜ਼ਰ ਨੇ ਲਿਖਿਆ, 'ਕਿੰਨਾ ਚੁਸਤ, ਦ੍ਰਿੜ ਇਰਾਦਾ ਹਾਥੀ ਦਾ ਬੱਚਾ ਹੈ। ਇਹ ਆਪਣੇ ਕੇਅਰ ਟੇਕਰ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਨਿੱਕਾ ਹਾਥੀ ਉਸੇ ਦੇ ਮੰਜੇ 'ਤੇ ਸੌਣਾ ਵੀ ਚਾਹੁੰਦਾ ਹੈ। ਮੈਨੂੰ ਅਜਿਹੇ ਸਕਾਰਾਤਮਕ, ਅਦਭੁਤ ਵੀਡੀਓ ਪਸੰਦ ਹਨ, ਇਸ ਨੇ ਸੱਚਮੁੱਚ ਮੇਰਾ ਦਿਨ ਬਣਾ ਦਿੱਤਾ।
Image Source: Twitter
ਹੋਰ ਪੜ੍ਹੋ: ਮਾਧੁਰੀ ਦੀਕਸ਼ਿਤ ਨੇ ਸਲਮਾਨ ਤੇ ਸ਼ਾਹਰੁਖ ਨਾਲ ਸ਼ੇਅਰ ਕੀਤੀ ਤਸਵੀਰ, ਫੈਨਜ਼ ਨੇ ਕਿਹਾ- ਇਕ ਫਰੇਮ 'ਚ ਸਾਰੇ ਦਿੱਗਜ
ਦਰਸ਼ਕ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਅਕਸਰ ਸੋਸ਼ਲ ਮੀਡੀਆ 'ਤੇ ਜਾਨਵਰਾਂ ਦੀਆਂ ਅਜਿਹੀਆਂ ਕਿਊਟ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਲੋਕ ਜਾਨਵਾਰਾਂ ਦੇ ਇਨ੍ਹਾਂ ਕਿਊਟ ਵੀਡੀਓਦਜ਼ ਨੂੰ ਬਹੁਤ ਪਸੰਦ ਕਰਦੇ ਹਨ।
Hey! That's my bed..get up..? pic.twitter.com/WX4IaROsvp
— Dr.Samrat Gowda IFS (@IfsSamrat) May 10, 2022