ਬੱਬੂ ਮਾਨ ਨੇ ਮਹਾਰਾਣੀ ਐਲਿਜ਼ਾਬੇਥ ਦੇ ਦਿਹਾਂਤ ‘ਤੇ ਦੁੱਖ ਜਤਾਇਆ, ਕਿਹਾ ‘ਜਿਸ ਦੇਸ਼ ਨੇ ਪੰਜਾਬੀਆਂ ਨੂੰ ਰੁਜ਼ਗਾਰ ਦਿੱਤਾ, ਉਨ੍ਹਾਂ ਦੇ ਦੁੱਖ ‘ਚ ਸ਼ਾਮਿਲ ਹੋਣਾ ਸਾਡਾ ਫਰਜ਼’

By  Shaminder September 9th 2022 05:53 PM

ਬੱਬੂ ਮਾਨ (Babbu Maan)  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟਰ ਸਾਂਝਾ ਕਰਦੇ ਹੋਏ ਮਹਾਰਾਣੀ ਐਲਿਜ਼ਾਬੇਥ (Elizabeth) ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ । ਮਹਾਰਾਣੀ ਐਲਿਜ਼ਾਬੇਥ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਬੱਬੂ ਮਾਨ ਨੇ ਲਿਖਿਆ ਕਿ ‘ਜਿਸ ਵੀ ਦੇਸ਼ ਨੇ ਆਪਣੇ ਪੰਜਾਬੀਆਂ ਨੂੰ ਰੁਜ਼ਗਾਰ ਦਿੱਤਾ ਉਨ੍ਹਾਂ ਦੇ ਦੁੱਖ ‘ਚ ਸ਼ਾਮਿਲ ਹੋਣਾ ਵੀ ਸਾਡਾ ਫਰਜ਼ ਆ’ ।

Image Source: Twitter

ਹੋਰ ਪੜ੍ਹੋ : Asia Cup 2022 : ਵਿਰਾਟ ਕੋਹਲੀ ਦੇ ਆਟੋਗ੍ਰਾਫ ਵਾਲਾ ਬੱਲਾ ਮਿਲਣ ‘ਤੇ ਪਾਕਿਸਤਾਨੀ ਪ੍ਰਸ਼ੰਸਕ ਨੇ ਕਿਹਾ ‘ਕੋਈ 1 ਕਰੋੜ ਵੀ ਦੇਵੇ ਤਾਂ….

ਬੱਬੂ ਮਾਨ ਦੇ ਵੱਲੋਂ ਸ਼ੇਅਰ ਕੀਤੇ ਗਏ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ । ਇਸ ਤੋਂ ਪਹਿਲਾਂ ਮਲਕੀਤ ਸਿੰਘ ਅਤੇ ਜੈਜ਼ੀ ਬੀ ਨੇ ਵੀ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟਾਂ ਸਾਂਝੀਆਂ ਕਰਦੇ ਹੋਏ ਐਲਿਜ਼ਾਬੇਥ ਦੇ ਦਿਹਾਂਤ ‘ਤੇ ਦੁੱਖ ਜਤਾਇਆ ਸੀ ।

Image Source: Twitter

ਹੋਰ ਪੜ੍ਹੋ : ਕੀ ਸਰਗੁਨ ਮਹਿਤਾ ਅਤੇ ਐਮੀ ਵਿਰਕ ਲੈ ਕੇ ਆ ਰਹੇ ਹਨ ‘ਕਿਸਮਤ-3’? ਜਗਦੀਪ ਸਿੱਧੂ ਨੇ ਤਸਵੀਰ ਕੀਤੀ ਸਾਂਝੀ

ਦੱਸ ਦਈਏ ਕਿ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੇਥ ਨੇ ਸੱਤਰ ਸਾਲ ਦੇ ਕਰੀਬ ਰਾਜ ਕੀਤਾ । ਉਨ੍ਹਾਂ ਦੇ ਦਿਹਾਂਤ ‘ਤੇ ਦੁਨੀਆ ਭਰ ‘ਚ ਸੋਗ ਮਨਾਇਆ ਜਾ ਰਿਹਾ ਹੈ । ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਣੇ ਬਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।

queen elizabeth- Image Source : Instagram

ਇਸ ਤੋਂ ਇਲਾਵਾ ਮਲਕੀਤ ਸਿੰਘ ਨੇ ਵੀ ਉਨ੍ਹਾਂ ਨੂੰ ਯਾਦ ਕੀਤਾ ਹੈ । ਮਲਕੀਤ ਸਿੰਘ ਨੂੰ ਮਹਾਰਾਣੀ ਦੇ ਵੱਲੋਂ ਬਰਮਿੰਘਮ ਪੈਲੇਸ ‘ਚ ਸਨਮਾਨਿਤ ਵੀ ਕੀਤਾ ਗਿਆ ਸੀ । ਕੁਝ ਸਾਲ ਪਹਿਲਾਂ ਇਸ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ ।ਮਹਾਰਾਣੀ ਐਲੀਜ਼ਾਬੇਥ 1952 ‘ਚ ਇੰਗਲੈਂਡ ਦੇ ਤਖ਼ਤ ਤੇ ਕਾਬਿਜ਼ ਹੋਈ ਸੀ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਚਾਰਲਸ ਨੇ ਰਾਜਗੱਦੀ ਸੰਭਾਲ ਲਈ ਹੈ।

 

View this post on Instagram

 

A post shared by Babbu Maan (@babbumaaninsta)

Related Post