Babil Khan remembering father Irrfan Khan: ਦਿੱਗਜ ਅਭਿਨੇਤਾ ਇਰਫਾਨ ਖਾਨ ਕਰੀਬ ਦੋ ਸਾਲ ਪਹਿਲਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ ਪਰ ਉਹ ਅਜੇ ਵੀ ਆਪਣੇ ਫੈਨਜ਼ ਦੀਆਂ ਯਾਦਾਂ 'ਚ ਵਸਦੇ ਹਨ। ਇਰਫਾਨ ਖਾਨ ਨੇ ਬਾਲੀਵੁੱਡ ਤੋਂ ਹਾਲੀਵੁੱਡ ਤੱਕ ਆਪਣੀ ਅਦਾਕਾਰੀ ਦੀ ਛਾਪ ਛੱਡੀ। ਬਾਬਿਲ ਖਾਨ ਆਪਣੇ ਪਿਤਾ ਇਰਫਾਨ ਖਾਨ ਨੂੰ ਯਾਦ ਕਰਕੇ ਬੇਹੱਦ ਭਾਵੁਕ ਹੋ ਗਏ ਤੇ ਬਾਬਿਲ ਨੇ ਪਿਤਾ ਨਾਲ ਆਪਣੇ ਬਚਪਨ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।
image From instagram
ਪਿਤਾ ਨੂੰ ਯਾਦ ਕਰਦੇ ਹੋਏ ਬਾਬਿਲ ਖਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਦੇ ਨਾਲ ਉਨ੍ਹਾਂ ਆਪਣੇ ਬਚਪਨ ਦੀਆਂ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਬਾਬਿਲ ਆਪਣੇ ਪਿਤਾ ਇਰਫਾਨ ਖਾਨ ਦੇ ਨਾਲ ਵਿਖਾਈ ਦੇ ਰਹੇ ਹਨ।
ਇਨ੍ਹਾਂ ਵੱਖ-ਵੱਖ ਤਸਵੀਰਾਂ ਦੇ ਵਿੱਚ ਬਾਬਿਲ ਪਿਤਾ ਨਾਲ ਸਮੁੰਦਰ ਦੇ ਕਿਨਾਰੇ, ਪਿਤਾ ਦੀ ਗੋਦ ਵਿੱਚ ਅਤੇ ਪਿਤਾ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ। ਬਾਬਿਲ ਦੀਆਂ ਇਹ ਤਸਵੀਰਾਂ ਉਸ ਸਮੇਂ ਦੀਆਂ ਹਨ ਜਦੋਂ ਉਹ ਬਹੁਤ ਹੀ ਛੋਟੇ ਸਨ।
image From instagram
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਬਾਬਿਲ ਨੇ ਪਿਤਾ ਇਰਫਾਨ ਖਾਨ ਲਈ ਇੱਕ ਪਿਆਰਾ ਤੇ ਭਾਵੁਕ ਕਰ ਦੇਣ ਵਾਲਾ ਨੋਟ ਵੀ ਲਿਖਿਆ ਹੈ। ਬਾਬਿਲ ਨੇ ਪੋਸਟ ਦੀ ਕੈਪਸ਼ਨ ਦੇ ਵਿੱਚ ਲਿਖਿਆ, " ਤੁਸੀਂ ਜਾਣਦੇ ਹੋ ਕਿ ਮੈਨੂੰ ਲੱਗਦਾ ਹੈ ਕਿ ਮੇਰੇ ਪਿਤਾ ਦੁਨੀਆ ਦੇ ਸਭ ਤੋਂ ਵਧੀਆ ਅਦਾਕਾਰਾਂ ਵਿੱਚੋਂ ਇੱਕ ਸਨ ਪਰ ਸੱਚਾਈ ਇਹ ਹੈ ਕਿ ਉਹ ਇੱਕ ਬਿਹਤਰ ਪਿਤਾ ਅਤੇ ਇੱਕ ਚੰਗੇ ਦੋਸਤ ਸਨ। ਕਦੇ-ਕਦੇ ਮੈਂ ਥੱਕ ਜਾਂਦਾ ਹਾਂ, ਅਤੇ ਮੈਂ ਰੋਂਦਾ ਹਾਂ; ਮਹਿਜ਼ ਇੱਕ ਸਰੀਰ ਵਿੱਚ ਪੈਦਾ ਹੋਣ ਦੇ ਦੁੱਖ ਜਾਂ 'ਸਵੈ' ਜਾਂ 'ਵਿਅਕਤੀਗਤ' ਦੇ ਭਰਮ ਵਿੱਚ ਜੀਣ ਦੇ ਦੁੱਖ ਨਾਲ। ਅਸੀਂ ਗੱਲ ਕਰਦੇ ਸੀ, ਤੁਸੀਂ ਜਾਣਦੇ ਹੋ? ਘੰਟਿਆਂ ਲਈ, ਵਿਅਕਤੀਗਤ ਸੰਕਟ ਪ੍ਰਬੰਧਨ ਬਾਰੇ ਉਹ ਵੀ ਰਾਤ-ਰਾਤ ਭਰ ਹਾਹਾਹਾਹ, ਅਸੀਂ ਜੀਉਂਦੇ ਹਾਂ, ਅਸੀਂ ਮਰਦੇ ਹਾਂ, ਅਤੇ ਗੁਪਤ ਰੂਪ ਵਿੱਚ; ਸਾਡੀਆਂ ਰੂਹਾਂ ਵਿੱਚ ਡੂੰਘਾਈ ਤੱਕ, ਹਰ ਕੋਈ ਅੰਤ ਦੀ ਉਡੀਕ ਕਰ ਰਿਹਾ ਹੈ।"
ਪਿਤਾ ਲਈ ਬਾਬਿਲ ਵੱਲੋਂ ਲਿਖੀ ਇਹ ਪੋਸਟ ਪਿਉ ਤੇ ਪੁੱਤਰ ਵਿਚਾਲੇ ਦੋਸਤੀ ਤੇ ਪਿਆਰ ਦੇ ਖੂਬਸੂਰਤ ਰਿਸ਼ਤੇ ਨੂੰ ਦਰਸਾਉਂਦੀ ਹੈ। ਬਾਬਿਲ ਦੇ ਫੈਨਜ਼ ਤੇ ਇਰਫਾਨ ਖਾਨ ਦੇ ਫੈਨਜ਼ ਬਾਬਿਲ ਦੀ ਇਸ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ। ਲੋਕ ਪ੍ਰੇਰਣਾਦਾਇਕ ਗੱਲਾਂ ਲਿਖ ਕੇ ਬਾਬਿਲ ਨੂੰ ਪਿਤਾ ਦੀ ਯਾਦਾਂ ਨਾਲ ਜ਼ਿੰਦਗੀ ਦੇ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਕਰ ਰਹੇ ਹਨ।
image From instagram
ਹੋਰ ਪੜ੍ਹੋ: ਵਿਦਯੁਤ ਜਾਮਵਾਲ ਨੇ ਮਹਰੂਮ ਅਦਾਕਾਰ ਸਿਧਾਰਥ ਸ਼ੁਕਲਾ ਨੂੰ ਕੀਤਾ ਯਾਦ, ਕਿਹਾ 'ਰੀਟਾ ਮਾਂ ਦੇ ਹੌਸਲੇ ਨੇ ਮੈਨੂੰ ਬਦਲ ਦਿੱਤਾ'
ਬਾਬਿਲ ਜਿੱਥੇ ਹਰ ਰੋਜ਼ ਆਪਣੇ ਪਿਤਾ ਨੂੰ ਯਾਦ ਕਰਦੇ ਰਹਿੰਦੇ ਹਨ, ਉੱਥੇ ਹੀ ਦੂਜੇ ਪਾਸੇ ਉਹ ਬਾਲੀਵੁੱਡ 'ਚ ਆਪਣੇ ਡੈਬਿਊ ਦੀ ਤਿਆਰੀ ਵੀ ਕਰ ਰਹੇ ਹਨ। ਉਹ 'ਬੁਲਬੁਲ' ਨਿਰਦੇਸ਼ਕ ਅਨਵਿਤਾ ਦੱਤ ਦੀ ਫਿਲਮ 'ਕਾਲਾ' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ 'ਚ ਉਨ੍ਹਾਂ ਨਾਲ ਤ੍ਰਿਪਤੀ ਡਿਮਰੀ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ 'ਦਿ ਰੇਲਵੇ ਮੈਨ' 'ਚ ਵੀ ਕੰਮ ਕਰ ਰਹੇ ਹਨ।
View this post on Instagram
A post shared by Babil (@babil.i.k)