ਪੰਜਾਬ ਦੀਆਂ 31 ਜੱਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ । ਜਿਸ ਨੂੰ ਪੰਜਾਬੀ ਕਲਾਕਾਰਾਂ ਨੇ ਵੀ ਆਪਣਾ ਪੂਰਾ ਸਹਿਯੋਗ ਦਿੱਤਾ । ਗਾਇਕ ਅਤੇ ਅਦਾਕਾਰ ਬੱਬੂ ਮਾਨ ਵੀ ਕਿਸਾਨਾਂ ਦੇ ਸਮਰਥਨ ‘ਚ ਆਵਾਜ਼ ਬੁਲੰਦ ਕਰ ਰਹੇ ਨੇ । ਉੇਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।
babbu maan
ਜਿਸ ‘ਚ ਉਹ ਪੰਜਾਬ ਦੇ ਨੌਜਵਾਨਾਂ ਅਤੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆ ਰਹੇ ਹਨ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ 'ਨੌਜਵਾਨਾਂ ਨੂੰ ਅਪੀਲ ਐ ਕੇ ਕਿਸਾਨ ਯੂਨੀਅਨਾਂ ਤੇ ਮਜ਼ਦੂਰ ਯੂਨੀਅਨਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਰਹਿਨੁਮਾਈ ਹੇਠ ਆਪਾਂ ਗੱਜ -ਵੱਜ ਕੇ ਸਰਕਾਰ ਦਾ ਵਿਰੋਧ ਕਰੀਏ' ।
ਹੋਰ ਪੜ੍ਹੋ:ਕਿਸਾਨਾਂ ਦੇ ਪੰਜਾਬ ਬੰਦ ਦੇ ਸੱਦੇ ਨੂੰ ਇਹਨਾਂ ਕਲਾਕਾਰਾਂ ਦਾ ਮਿਲਿਆ ਸਮਰਥਨ, ਬੱਬੂ ਮਾਨ ਸਮੇਤ ਇਹ ਕਲਾਕਾਰ ਹੋਣਗੇ ਧਰਨੇ ’ਚ ਸ਼ਾਮਿਲ
babbu Maan
ਦੱਸ ਦਈਏ ਕਿ ਅੱਜ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਰੇਲਾਂ ਦਾ ਚੱਕਾ ਜਾਮ ਕਰ ਦਿੱਤਾ ਹੈ। ਕਿਸਾਨਾਂ ਨੇ 24 ਤੋਂ 26 ਸਤੰਬਰ ਤੱਕ ਰੇਲਾਂ ਰੋਕਣ ਦਾ ਐਲਾਨ ਕੀਤਾ ਕੀਤਾ ਹੈ।
Babbu Maan
ਇਸ ਵਿਚਾਲੇ 25 ਸਤੰਬਰ ਨੂੰ ਪੰਜਾਬ ਬੰਦ ਰਹੇਗਾ। ਪਤਾ ਲੱਗਾ ਹੈ ਕਿ ਪਹਿਲੀ ਅਕਤੂਬਰ ਤੋਂ ਕਿਸਾਨ ਅਣਮਿਥੇ ਸਮੇਂ ਲਈ ਰੇਲਾਂ ਦਾ ਚੱਕਾ ਜਾਮ ਕਰ ਰਹੇ ਹਨ।
View this post on Instagram
ਨੌਜਵਾਨਾਂ ਨੂੰ ਅਪੀਲ ਐ ਕੇ ਕਿਸਾਨ ਯੂਨੀਅਨਾਂ ਤੇ ਮਜ਼ਦੂਰ ਯੂਨੀਅਨਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਰਹਿਨੁਮਾਈ ਹੇਠ ਆਪਾਂ ਗੱਜ -ਵੱਜ ਕੇ ਸਰਕਾਰ ਦਾ ਵਿਰੋਧ ਕਰੀਏ .
A post shared by Babbu Maan (@babbumaaninsta) on Sep 24, 2020 at 12:09pm PDT