ਦੀਨ ਦੁਖੀਆਂ ਦੇ ਮਸੀਹਾ ਨੇ ਬੱਬੂ ਮਾਨ ,ਜ਼ਰੂਰਤਮੰਦਾਂ ਦੀ ਮਦਦ ਲਈ ਹਮੇਸ਼ਾ ਆਉਂਦੇ ਨੇ ਅੱਗੇ ,ਵੇਖੋ ਵੀਡਿਓ
Shaminder
December 7th 2018 11:38 AM --
Updated:
December 7th 2018 11:41 AM
ਦੇਸੀ ਜੱਟ ਬੱਬੂ ਮਾਨ ਆਪਣੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ । ਬੇਸ਼ੱਕ ਉਹ ਬੇਬਾਕ ਸੁਭਾਅ ਦੇ ਮਾਲਕ ਨੇ ।ਪਰ ਉਨ੍ਹਾਂ ਦੇ ਦਿਲ 'ਚ ਦੀਨ ਦੁਖੀਆਂ ਲਈ ਕਿੰਨਾ ਮੋਹ ਅਤੇ ਪਿਆਰ ਹੈ । ਇਹ ਕਿਸੇ ਤੋਂ ਵੀ ਛਿਪਿਆ ਹੋਇਆ ਨਹੀਂ ਹੈ । ਕਿਉਂਕਿ ਕਿਸੇ ਦਾ ਵੀ ਦੁੱਖ ਉਨ੍ਹਾਂ ਤੋਂ ਵੇਖਿਆ ਨਹੀਂ ਜਾਂਦਾ ਅਤੇ ਦੁੱਖ ਦੀ ਘੜੀ 'ਚ ਉਹ ਲੋਕਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਦੇ । ਬੱਬੂ ਮਾਨ ਹੁਣ ਮੁੜ ਤੋਂ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅੱਗੇ ਆਏ ਨੇ ਅਤੇ ਉਨ੍ਹਾਂ ਨੇ ਵਿਕਲਾਂਗ ਬੱਚਿਆਂ ਦੀ ਮਦਦ ਲਈ ਚੈੱਕ ਭੇਂਟ ਕੀਤਾ ਹੈ ।