ਬੱਬੂ ਮਾਨ ਦਾ ਛੋਟੇ ਜਿਹੇ ਬੱਚੇ ਨਾਲ ਕਿਊਟ ਵੀਡੀਓ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

By  Shaminder April 4th 2022 02:18 PM

ਬੱਬੂ ਮਾਨ (Babbu Maan) ਦਾ ਇੱਕ ਵੀਡੀਓ (Video) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਬੱਬੂ ਮਾਨ ਆਪਣੇ ਇੱਕ ਨੰਨ੍ਹੇ ਜਿਹੇ ਫੈਨ ਦੇ ਨਾਲ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬੱਬੂ ਮਾਨ ਆਪਣੀ ਗੋਦ ‘ਚ ਇੱਕ ਬੱਚੇ ਨੂੰ ਬਿਠਾਈ ਹੋਏ ਦਿਖਾਈ ਦੇ ਰਹੇ ਹਨ ।ਪਰ ਜਦੋਂ ਇਸ ਬੱਚੇ ਨੂੰ ਉਨ੍ਹਾਂ ਦੀ ਗੋਦ ‘ਚੋਂ ਚੁੱਕਣ ਦੀ ਕੋਸ਼ਿਸ਼ ਇੱਕ ਸ਼ਖਸ ਕਰਦਾ ਹੈ ਤਾਂ ਉਹ ਬੱਚਾ ਉਹ ਬੱਚਾ ਉਸ ਦੇ ਕੋਲ ਨਹੀਂ ਜਾਂਦਾ ।

Babbu Maan ,, image From instagram

ਹੋਰ ਪੜ੍ਹੋ : ਬੱਬੂ ਮਾਨ ਦਾ ਅੱਜ ਹੈ ਜਨਮ ਦਿਨ, ਵੱਡਾ ਗਰੇਵਾਲ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਨੇ। ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਪ੍ਰਸ਼ੰਸਕਾਂ ਦਾ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ । ਬੱਬੂ ਮਾਨ ਵਧੀਆ ਗਾਇਕ ਹੋਣ ਦੇ ਨਾਲ-ਨਾਲ ਇੱਕ ਵਧੀਆ ਅਦਾਕਾਰ ਵੀ ਹਨ ।

Babbu Maan,. image From instagram

ਉਹਨਾਂ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਉਹਨਾਂ ਦਾ ਅਸਲ ਨਾਂਅ ਤਜਿੰਦਰ ਸਿੰਘ ਮਾਨ ਹੈ, ਪਰ ਪੰਜਾਬੀ ਇੰਡਸਟਰੀ ‘ਚ ਉਹ ਬੱਬੂ ਮਾਨ ਦੇ ਨਾਂਅ ਨਾਲ ਮਸ਼ਹੂਰ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਪਿੰਡ ਪਹਿਰਾ ਲੱਗਦਾ’, ‘ਸੱਜਣ ਰੁਮਾਲ ਦੇ ਗਿਆ’ , ‘ਤੁਪਕਾ ਤੁਪਕਾ’ ਸਣੇ ਕਈ ਹਿੱਟ ਗੀਤ ਗਾਏ ਹਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਅੱਜ ਵੀ ਓਨਾਂ ਹੀ ਪਿਆਰ ਦਿੱਤਾ ਜਾਂਦਾ ਹੈ । ਜਿੰਨਾ ਕਿ ਕਈ ਦਹਾਕੇ ਪਹਿਲਾਂ ਪਿਆਰ ਮਿਲਦਾ ਸੀ ।

 

View this post on Instagram

 

A post shared by Maan (@bm_name_ik_brand)

Related Post