ਭਲਕੇ ਯਾਨੀ 12 ਅਕਤੂਬਰ ਨੂੰ ਲਖੀਮਪੁਰ-ਖੀਰੀ (Lakhimpur Kheri violence) ਦੇ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਰੋਹ ਕਰਵਾਏ ਜਾ ਰਹੇ ਹਨ । ਇਹਨਾਂ ਸ਼ਹੀਦ ਕਿਸਾਨਾਂ ਦੀ ਅੰਤਿਮ ਅਰਦਾਸ ਨੂੰ 'ਸ਼ਹੀਦ ਕਿਸਾਨ ਦਿਵਸ' ਵਜੋਂ ਮਨਾਇਆ ਜਾਵੇਗਾ। ਇਸ ਸਭ ਦੇ ਚੱਲਦੇ ਗਾਇਕ ਬੱਬੂ ਮਾਨ (Babbu Maan) ਨੇ ਵੀ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ ।
Image From Instagram
ਹੋਰ ਪੜ੍ਹੋ :
ਕੇਲੇ ਵਿੱਚ ਹੁੰਦੇ ਹਨ ਕਈ ਪੌਸ਼ਟਿਕ ਤੱਤ, ਕਈ ਬਿਮਾਰੀਆਂ ਨੂੰ ਕਰਦਾ ਹੈ ਦੂਰ
Image From Instagram
ਉਹਨਾਂ (Babbu Maan) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ ‘ਐ ਹੰਕਾਰੀ ਰਾਜੇ ਸੰਭਾਲ ਜ਼ਰਾ ਸ਼ੈਤਾਨੋ ਕੋ, ਰੌਂਦ ਕੇ ਰੱਖ ਦੀਆ ਹੈ ਮੇਰੇ ਵਤਨ ਕੇ ਕਿਸਾਨੋਂ ਕੋ’ । ਬੱਬੂ ਮਾਨ (Babbu Maan) ਦੇ ਪ੍ਰਸ਼ੰਸਕ ਉਹਨਾਂ ਦੀ ਇਸ ਪੋਸਟ ਤੇ ਲਗਾਤਾਰ ਕਮੈਂਟ ਕਰ ਰਹੇ ਹਨ, ਤੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।
View this post on Instagram
A post shared by Babbu Maan (@babbumaaninsta)
ਤੁਹਾਨੂੰ ਦੱਸ ਦਿੰਦੇ ਹਾਂ ਕਿ ਲਖੀਮਪੁਰ ਖੀਰੀ ਵਿੱਚ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਦੇ ਬੇਟੇ ਨੇ ਆਪਣੀ ਜੀਪ ਨਾਲ ਕੁਝ ਕਿਸਾਨਾਂ ਨੂੰ ਕੁਚਲ ਦਿੱਤਾ ਸੀ । ਇਸ ਹਾਦਸੇ ਵਿੱਚ ਕਈ ਕਿਸਾਨ ਸ਼ਹੀਦ ਹੋ ਗਏ ਸਨ । ਇਸ ਮਾਮਲੇ ਤੋਂ ਬਾਅਦ ਪੂਰੇ ਦੇਸ਼ ਵਿੱਚ ਮੋਦੀ ਸਰਕਾਰ ਦੀ ਕਿਰਕਿਰੀ ਹੋ ਰਹੀ ਹੈ । ਪਰ ਗੋਦੀ ਮੀਡੀਆ ਤੇ ਯੂਪੀ ਸਰਕਾਰ ਨਵੇਂ ਤੋਂ ਨਵੇਂ ਹੱਥਕੰਡੇ ਅਪਣਾ ਕੇ ਇਸ ਮਾਮਲੇ ਨੂੰ ਦਬਾਉਣਾ ਚਾਹੁੰਦੀ ਹੈ ।