ਬੱਬੂ ਮਾਨ (Babbu Maan) ਦਾ ਨਵਾਂ ਗੀਤ 'ਇਤਨਾ ਪਿਆਰ ਕਰੂੰਗਾ' ਰਿਲੀਜ ਹੋਇਆ ਹੈ । ਹਾਲਾਂਕਿ ਇਹ ਗੀਤ ਰੋਮਾਂਟਿਕ ਗੀਤ ਹੈ । ਪਰ ਬੱਬੂ ਮਾਨ ਨੇ ਇਸ ਗੀਤ ਦੀ ਸ਼ੁਰੂਆਤ 'ਚ ਕਿਸਾਨ ਏਕਤਾ ਦਾ ਨਾਅਰਾ ਦਿੱਤਾ ਹੈ । ਦਰਅਸਲ ਬੱਬੂ ਮਾਨ ਨੇ ਗੀਤ ਦੀ ਸ਼ੁਰੂਆਤ ‘ਚ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦਾ ਲੋਗੋ ਸ਼ੇਅਰ ਕੀਤਾ ਹੈ ।ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੱਬੂ ਮਾਨ ਕਿਸਾਨਾਂ ਦੇ ਹੱਕ ‘ਚ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰਦੇ ਆ ਰਹੇ ਹਨ ।
Image Source: YouTube
ਹੋਰ ਪੜ੍ਹੋ : ਭਾਰਤੀ ਸਿੰਘ ਨੇ ਦਾੜ੍ਹੀ ਤੇ ਮੁੱਛਾਂ ਦਾ ਉਡਾਇਆ ਮਜ਼ਾਕ, ਬੱਬੂ ਮਾਨ ਨੇ ਇੰਝ ਦਿੱਤਾ ਕਰਾਰਾ ਜਵਾਬ, ਵੇਖੋ ਵੀਡੀਓ
ਬੱਬੂ ਮਾਨ ਨੇ ਖੇਤੀ ਕਿਰਸਾਨੀ ਵਾਲੇ ਗੀਤ ਵੀ ਕੱਢੇ ਹਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਖੇਤੀ ਕਿਰਸਾਨੀ ਨਾਲ ਸਬੰਧਤ ਉਨ੍ਹਾਂ ਦੇ ਗੀਤਾਂ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਗਾਏ ਹਨ । ਜਿਸ ‘ਚ ਜੱਟ ਦੀ ਜੂਨ ਬੁਰੀ ਤੜਫ ਤੜਫ ਮਰ ਜਾਣਾ, ਇਸ ਤੋਂ ਇਲਾਵਾ ਮੰਡੀਆਂ ‘ਚ ਜੱਟ ਰੁਲਦਾ, ਚੁੱਲ੍ਹੇ ਮੂਹਰੇ ਰੁਲਦੀ ਰਕਾਨ’।
Image Source: YouTube
ਹੋਰ ਪੜ੍ਹੋ : ਬੱਬੂ ਮਾਨ ਦਾ ਛੋਟੇ ਜਿਹੇ ਬੱਚੇ ਨਾਲ ਕਿਊਟ ਵੀਡੀਓ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਇਨ੍ਹਾਂ ਗੀਤਾਂ ‘ਚ ਬੱਬੂ ਮਾਨ ਨੇ ਕਿਰਸਾਨੀ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਬਿਆਨ ਕੀਤਾ ਗਿਆ ਹੈ । ਦੱਸ ਦਈਏ ਕਿ ਬੱਬੂ ਮਾਨ ਦਾ ਖੁਦ ਦਾ ਸਬੰਧ ਕਿਰਸਾਨੀ ਨਾਲ ਰਿਹਾ ਹੈ ਅਤੇ ਅਕਸਰ ਉਹ ਕਿਸਾਨਾਂ ਦੇ ਹੱਕ ‘ਚ ਆਪਣੀ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ ।
ਇਸ ਤੋਂ ਇਲਾਵਾ ਬੱਬੂ ਮਾਨ ਨੇ ਹੋਰ ਵੀ ਕਈ ਗੀਤ ਕੱਢੇ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਤੇ ਇਸ ਵਾਰ ਵੀ ਉਨ੍ਹਾਂ ਨੇ ਰੋਮਾਂਟਿਕ ਗੀਤ ਦੀ ਸ਼ੁਰੂਆਤ ਤੋਂ ਪਹਿਲਾਂ ਕਿਸਾਨ ਮਜ਼ਦੂਰ ਏਕਤਾ ਮੋਰਚਾ ਦਾ ਲੋਗੋ ਸਾਂਝਾ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਕਿਸਾਨਾਂ ਦੇ ਹੱਕ ‘ਚ ਇਸੇ ਤਰ੍ਹਾਂ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ ।