ਜਦੋਂ ਜਾਗ ਪਿਆ ਬੱਬੂ ਮਾਨ ਦੇ ਦਿਲ ਦਾ ਬੱਚਾ ,ਵੇਖੋ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਗਿਆ ਵੀਡਿਓ
Shaminder
August 31st 2018 10:17 AM
'ਦਿਲ ਤੋ ਬੱਚਾ ਹੈ' ਜੀ ਹਾਂ ਇਨਸਾਨ ਭਾਵੇਂ ਕਿੰਨਾ ਵੀ ਵੱਡਾ ਹੋ ਜਾਵੇ ਪਰ ਉਸ ਦੇ ਦਿਲ 'ਚ ਕਿਤੇ ਨਾ ਕਿਤੇ ਕੋਈ ਉਹ ਬਚਪਨ ਅਤੇ ਬੱਚਾ ਛਿਪਿਆ ਹੁੰਦਾ ਹੈ । ਹੁਣ ਸਾਡੇ ਪ੍ਰਸਿੱਧ ਅਦਾਕਾਰ ਅਤੇ ਪੰਜਾਬੀ ਗਾਇਕ Singer ਬੱਬੂ ਮਾਨ Babbu Mann ਨੂੰ ਹੀ ਲੈ ਲਉ। ਜੋ ਏਨੀਂ ਦਿਨੀਂ ਵਿਦੇਸ਼ 'ਚ ਆਪਣੇ ਕਈ ਪ੍ਰਾਜੈਕਟਾਂ 'ਤੇ ਕੰਮ ਕਰ ਰਹੇ ਨੇ । ਪਰ ਆਪਣੇ ਇਸ ਰੁੱਝੇ ਹੋਏ ਸਮੇਂ 'ਚ ਕੁਝ ਸਮਾਂ ਕੱਢ ਕੇ ਬੱਬੂ ਮਾਨ ਘੁੰਮਣ ਫਿਰਨ ਲਈ ਵੀ ਨਿਕਲ ਪੈਂਦੇ ਨੇ ।