ਸਟੇਜ 'ਤੇ ਲੜਕੀਆਂ ਨੂੰ ਵੇਖ ਸੀਟੀ ਮਾਰਨ ਵਾਲਿਆਂ ਦੀ ਬੱਬੂ ਮਾਨ ਨੇ ਕੀਤੀ ਚੰਗੀ ਲਾਹ ਪਾਹ, ਦੇਖੋ ਵੀਡੀਓ
ਸਟੇਜ 'ਤੇ ਲੜਕੀਆਂ ਨੂੰ ਵੇਖ ਸੀਟੀ ਮਾਰਨ ਵਾਲਿਆਂ ਦੀ ਬੱਬੂ ਮਾਨ ਨੇ ਕੀਤੀ ਚੰਗੀ ਲਾਹ ਪਾਹ, ਦੇਖੋ ਵੀਡੀਓ : ਬੱਬੂ ਮਾਨ ਪੰਜਾਬ ਦੇ ਸਭ ਤੋਂ ਵੱਧ ਫੈਨ ਫਾਲਵਿੰਗ ਫੈਨਜ਼ ਵਾਲੇ ਗਾਇਕਾਂ ਚੋਂ ਹਨ ਜਿੰਨ੍ਹਾਂ ਦੇ ਕੱਟੜ ਫੈਨ ਉਹਨਾਂ ਦੀ ਹਰ ਇੱਕ ਵੀਡੀਓ ਨੂੰ ਕਾਫੀ ਪਿਆਰ ਦਿੰਦੇ ਹਨ। ਕਲਾਕਾਰ ਬੱਬੂ ਮਾਨ ਦਾ ਇੱਕ ਹੋਰ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ। ਇਹ ਵੀਡੀਓ ਹੈ ਬਠਿੰਡਾ ਦੇ ਬਾਬਾ ਫਰੀਦ ਗਰੁੱਪ ਆਫ ਇੰਸਟੀਟਿਊਟ ਕਾਲਜ ਦਾ ਜਿੱਥੇ ਕੁਝ ਦਿਨ ਪਹਿਲਾਂ ਬੱਬੂ ਮਾਨ ਅਖਾੜਾ ਲਗਾਉਣ ਪਹੁੰਚੇ।
View this post on Instagram
Baba Farid Group of institutions Bathinda #babbumaan
ਬੱਬੂ ਮਾਨ ਨੂੰ ਦੇਖਣ ਅਤੇ ਸੁਣਨ ਲਈ ਉੱਥੇ ਠਾਠਾਂ ਮਾਰਦਾ ਇਕੱਠ ਪਹੁੰਚਿਆ ਸੀ। ਦੋ ਲੜਕੀਆਂ ਸਟੇਜ 'ਤੇ ਬੱਬੂ ਮਾਨ ਨਾਲ ਸੈਲਫੀ ਖਿਚਵਾਉਣ ਲਈ ਆਈਆਂ ਤਾਂ ਕੁਝ ਮਨਚਲੇ ਲੜਕੇ ਉਹਨਾਂ ਲੜਕੀਆਂ ਨੂੰ ਵੇਖ ਸੀਟੀਆਂ ਵਜਾਉਣ ਲੱਗ ਗਏ। ਫਿਰ ਕੀ ਸੀ, ਇਸ ਹਰਕਤ ਨੂੰ ਬੱਬੂ ਮਾਨ ਬਰਦਾਸ਼ਤ ਨਹੀਂ ਕਰ ਸਕੇ ਅਤੇ ਉਹਨਾਂ ਸਟੇਜ ਤੋਂ ਹੀ ਉਹਨਾਂ ਮਨਚਲਿਆਂ ਨੂੰ ਝਾੜ ਪਾ ਦਿੱਤੀ। ਅਤੇ ਨਾਲ ਖੜੇ ਲੋਕਾਂ ਨੂੰ ਉਹਨਾਂ ਦੇ ਦੋ ਚਪੇੜਾਂ ਲਗਾਉਣ ਲਈ ਕਿਹਾ।
View this post on Instagram
Baba Farid Group of institutions Bathinda #babbumaan
ਹੋਰ ਵੇਖੋ : ਪਰਮੀਸ਼ ਵਰਮਾ ਇਸ ਸਾਲ ਇਹਨਾਂ ਫ਼ਿਲਮਾਂ ਨਾਲ ਸਿਨੇਮਾ ‘ਤੇ ਪਾਉਣਗੇ ਧੱਕ
ਇਹਨਾਂ ਹੀ ਨਹੀਂ ਬਾਬੂ ਮਾਨ ਨੇ ਘੂਰਦੇ ਹੋਏ ਕਿਹਾ ਕਿ ਕੀ ਘਰ ਵਿਚ ਵੀ ਬੀਬੀਆਂ ਨੂੰ ਵੇਖ ਇਸੇ ਤਰਾਂ ਸੀਟੀਆਂ ਮਾਰਦੇ ਹੋ। ਬੱਬੂ ਮਾਨ ਹਮੇਸ਼ਾਂ ਹੀ ਕੁੜੀਆਂ ਦੇ ਹੱਕ 'ਚ ਇਸੇ ਤਰਾਂ ਸਟੇਜਾਂ ਅਤੇ ਗਾਣਿਆਂ 'ਚ ਆਵਾਜ਼ ਉਠਾਉਂਦੇ ਰਹਿੰਦੇ ਹਨ। ਔਰਤਾਂ ਦੇ ਹੀ ਹੱਕ 'ਚ ਨਹੀਂ ਸਗੋਂ ਉਹ ਹਰ ਇੱਕ ਸਮਾਜਿਕ ਮੁੱਦੇ 'ਤੇ ਆਪਣੀ ਰਾਏ ਖੁੱਲ ਕੇ ਰੱਖਦੇ ਰਹਿੰਦੇ ਹਨ। ਤਾਂ ਹੀ ਉਹਨਾਂ ਦੇ ਦੁਨੀਆਂ ਭਰ 'ਚ ਕੱਟੜ ਫੈਨ ਬੱਬੂ ਮਾਨ ਨੂੰ ਇਹਨਾਂ ਪਿਆਰ ਕਰਦੇ ਹਨ।