‘ਬਾਬੇ ਦਾ ਖੂਹ’ ਦਾ ਆਡੀਓ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ, ਗਾਇਕ ਬੱਬੂ ਮਾਨ ਬਿਆਨ ਕਰ ਰਹੇ ਨੇ ‘ਬਾਬੇ ਨਾਨਕ’ ਦੇ ਦੱਸੇ ਹੋਏ ਸਿਧਾਤਾਂ ਨੂੰ

ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਗਾਇਕ ਬੱਬੂ ਮਾਨ ਜਿਨ੍ਹਾਂ ਦੀ ਆਵਾਜ਼ ਤਾਂ ਕਮਾਲ ਦੀ ਹੈ ਪਰ ਕਲਮ ਵੀ ਬਾਕਮਾਲ ਦੀ ਹੈ। ਉਹ ਆਪਣੇ ਨਵੇਂ ਟਰੈਕ ਦਾ ਆਡੀਓ ਲੈ ਕੇ ਆਏ ਨੇ। ‘ਬਾਬੇ ਦਾ ਖੂਹ’ (Babe Da Khooh) ਟਾਈਟਲ ਹੇਠ ਉਹ ਨਵਾਂ ਗੀਤ ਲੈ ਕੇ ਆਏ ਨੇ।
image source- instagram
ਇਸ ਗੀਤ ‘ਚ ਉਨ੍ਹਾਂ ਨੇ ਬਾਬਾ ਨਾਨਕ ਜੀ ਦੇ ਦੱਸੇ ਹੋਏ ਸਿਧਾਤਾਂ ਨੂੰ ਬਹੁਤ ਹੀ ਕਮਾਲ ਢੰਗ ਦੇ ਨਾਲ ਪੇਸ਼ ਕੀਤਾ ਹੈ। ਬਹੁਤ ਹੀ ਘੱਟ ਹੁੰਦਾ ਹੈ ਕਿ ਕੋਈ ਆਡੀਓ ਟਰੈਂਡਿੰਗ ‘ਚ ਚੱਲਦਾ ਹੈ। ਪਰ ਬੱਬੂ ਮਾਨ ਦਾ ‘ਬਾਬੇ ਦਾ ਖੂਹ’ ਦਾ ਆਡੀਓ ਟਰੈਂਡਿੰਗ ‘ਚ ਚੱਲ ਰਿਹਾ ਹੈ। ਦੱਸ ਦਈਏ ਇਸ ਗੀਤ ਦੇ ਬੋਲਾਂ ਤੋਂ ਲੈ ਕੇ ਮਿਊਜ਼ਿਕ ਸਭ ਖੁਦ ਬੱਬੂ ਮਾਨ ਨੇ ਤਿਆਰ ਕੀਤਾ ਹੈ। ਇਹ ਗੀਤ ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ । ਇਸ ਆਡੀਓ ਨੂੰ ਦਰਸ਼ਕ ਬੱਬੂ ਮਾਨ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਤੁਹਾਨੂੰ ਇਹ ਟਰੈਕ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਦੱਸ ਸਕਦੇ ਹੋ।
image source- instagram
ਜੇ ਗੱਲ ਕਰੀਏ ਬੱਬੂ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਇਸ ਤੋਂ ਇਲਾਵਾ ਉਹ ਫ਼ਿਲਮੀ ਜਗਤ 'ਚ ਕਈ ਫ਼ਿਲਮਾਂ 'ਚ ਕੰਮ ਕਰ ਚੁੱਕੇ ਨੇ। ਬਹੁਤ ਜਲਦ ਉਹ ਸੁੱਚਾ ਸੂਰਮਾ ਟਾਈਟਲ ਹੇਠ ਬਣੀ ਫ਼ਿਲਮ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।