ਇਸ ਤਰ੍ਹਾਂ ਮਾਨਾਂ ਦਾ ਮੁੰਡਾ ਲਾਉਂਦਾ ਹੈ ਜੰਗਲ ਵਿੱਚ ਮੰਗਲ, ਦੇਖੋ ਬੱਬੂ ਮਾਨ ਦੀ ਇੱਕ ਪੁਰਾਣੀ ਵੀਡਿਓ

ਗਾਇਕ ਬੱਬੂ ਮਾਨ ਦਾ ਅੰਦਾਜ਼ ਸਭ ਤੋਂ ਨਿਰਾਲਾ ਹੈ ਇਸੇ ਲਈ ਉਹਨਾਂ ਦੀ ਫੈਨ ਫਾਲਵਿੰਗ ਬਹੁਤ ਜ਼ਿਆਦਾ ਹੈ । ਬੱਬੂ ਮਾਨ ਦਾ ਜਿੱਥੇ ਵੀ ਅਖਾੜਾ ਲੱਗਦਾ ਹੈ ਉੱਥੇ ਉਸ ਦੇ ਪ੍ਰਸ਼ੰਸਕਾਂ ਦੀ ਭੀੜ ਨੂੰ ਕਾਬੂ ਕਰਨਾ ਔਖਾ ਹੋ ਜਾਂਦਾ ਹੈ । ਕੁਝ ਫੈਨ ਦਾ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਨੇ ਬੱਬੂ ਮਾਨ ਦੇ ਟੈਟੂ ਤੱਕ ਆਪਣੇ ਸਰੀਰ ਤੇ ਗੁੰਦਵਾਏ ਹੋਏ ਹਨ । ਬੱਬੂ ਨੂੰ ਲੋਕ ਇਸ ਲਈ ਵੀ ਪਸੰਦ ਕਰਦੇ ਹਨ ਕਿਉਂਕਿ ਉਹ ਹੋਰ ਗਾਇਕਾ ਵਾਂਗ ਸ਼ੋਅ-ਆਫ ਨਹੀਂ ਕਰਦਾ ।
Babbu Maan baba farid institute live show
ਬੱਬੂ ਮਾਨ ਬਹੁਤ ਹੀ ਸਾਦੀ ਜ਼ਿੰਦਗੀ ਜਿਉਂਦਾ ਹੈ ਤੇ ਉਹ ਲਾਈਮਲਾਈਟ ਤੋਂ ਦੂਰ ਰਹਿੰਦਾ ਹੈ । ਇਸ ਸਭ ਦਾ ਖੁਲਾਸਾ ਉਸ ਦੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਵਾਲੀਆਂ ਵੀਡਿਓ ਤੋਂ ਹੁੰਦਾ ਹੈ । ਏਨੀਂ ਦਿਨੀਂ ਬੱਬੂ ਮਾਨ ਦੀ ਸੋਸ਼ਲ ਮੀਡੀਆ ਤੇ ਇੱਕ ਪੁਰਾਣੀ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਬੱਬੂ ਮਾਨ ਰੋਟੀਆਂ ਪਕਾਉਂਦਾ ਹੋਇਆ ਨਜ਼ਰ ਆ ਰਿਹਾ ਹੈ ।
https://www.instagram.com/p/BuDs0FRFw-8/?utm_source=ig_share_sheet&igshid=i0ymxiuzwvzm
ਭਾਵੇਂ ਇਹ ਵੀਡਿਓ ਪੁਰਾਣਾ ਹੈ ਪਰ ਹੁਣ ਇਹ ਬਹੁਤ ਵਾਇਰਲ ਹੋ ਰਿਹਾ ਹੈ । ਬੱਬੂ ਮਾਨ ਦੇ ਪ੍ਰਸ਼ੰਸਕ ਇਸ ਵੀਡਿਓ ਤੇ ਆਪਣੇ ਆਪਣੇ ਕਮੈਂਟ ਵੀ ਕਰ ਰਹੇ ਹਨ । ਇਸ ਵੀਡਿਓ ਵਿੱਚ ਬੱਬੂ ਮਾਨ ਕਹਿੰਦਾ ਹੈ ਕਿ ਇਸ ਤਰ੍ਹਾਂ ਲੱਗਦੇ ਹਨ ਜੰਗਲ ਵਿੱਚ ਮੰਗਲ ।