ਅੱਜ ਲੋਹੜੀ ਦਾ ਤਿਉਹਾਰ ਹੈ ਤੇ ਇਸ ਤਿਉਹਾਰ ਨੂੰ ਖ਼ਾਸ ਬਨਾਉਣ ਲਈ ਗਾਇਕ ਬੱਬੂ ਮਾਨ ਸਿੰਘੂ ਬਾਰਡਰ ਤੇ ਪਹੁੰਚੇ । ਇੱਥੇ ਪਹੁੰਚ ਕੇ ਬੱਬੂ ਮਾਨ ਨੇ ਕਿਸਾਨਾਂ ਨਾਲ ਲੋਹੜੀ ਮਨਾਈ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਬੱਬੂ ਮਾਨ ਕਿਸਾਨੀ ਅੰਦੋਲਨ ਦਾ ਹਿੱਸਾ ਬਣ ਚੁੱਕੇ ਹਨ। ਬੱਬੂ ਮਾਨ ਨੇ ਕਿਹਾ ਕਿ ਉਹ ਸ਼ੁਰੂ ਤੋਂ ਕਿਸਾਨਾਂ ਦੇ ਨਾਲ ਹਨ ਤੇ ਉਨ੍ਹਾਂ ਦੀ ਆਤਮਾ ਵੀ ਇੱਥੇ ਹੀ ਹੈ।
ਹੋਰ ਪੜ੍ਹੋ :
ਗੀਤਕਾਰ ਤੇ ਗਾਇਕ ਸ਼੍ਰੀ ਬਰਾੜ ਨੂੰ ਮਿਲੀ ਵੱਡੀ ਰਾਹਤ, ਛੇਤੀ ਹੋ ਸਕਦੇ ਹਨ ਜੇਲ੍ਹ ’ਚੋਂ ਰਿਹਾਅ
ਪੰਜਾਬੀ ਐਕਟਰ ਕਰਮਜੀਤ ਅਨਮੋਲ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਵੀਡੀਓ ਸ਼ੇਅਰ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਦਿੱਤੀ ਲੋਹੜੀ ਦੀ ਵਧਾਈ
ਇਸ ਦੌਰਾਨ ਬੱਬੂ ਮਾਨ ਨੇ ਕਿਹਾ, "ਪੰਜਾਬੀ ਆਪਣੇ ਹੱਕ ਲੈ ਕੇ ਹੀ ਮੁੜਨਗੇ।" ਉਨ੍ਹਾਂ ਕਿਹਾ ਜਦੋਂ ਹੱਕਾਂ ਦੀ ਗੱਲ ਆਉਂਦੀ ਹੈ ਤੱਦ ਪੰਜਾਬੀ ਕਿਸੇ ਲਈ ਵੀ ਖੜ੍ਹ ਜਾਂਦੇ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬੀ ਗਾਇਕ ਤੇ ਐਕਟਰ ਇਸ ਅੰਦੋਲਨ ਦੀ ਖੁੱਲ੍ਹ ਕੇ ਹਮਾਇਤ ਕਰ ਚੁੱਕੇ ਹਨ।
ਆਏ ਦਿਨ ਕੋਈ ਨਾ ਕੋਈ ਪੰਜਾਬ ਗਾਇਕ ਦਿੱਲੀ ਦੀਆਂ ਸਰਹੱਦਾਂ ਤੇ ਆਪਣੀ ਹਾਜ਼ਰੀ ਲਵਾਉਣ ਪਹੁੰਚਦੇ ਰਹਿੰਦੇ ਹਨ। ਗਾਇਕ ਰਣਜੀਤ ਬਾਵਾ, ਜੈਜ਼ੀ ਬੀ, ਦਿਲਜੀਤ ਦੌਸਾਂਝ ਸਮੇਤ ਹੋਰ ਕਈ ਪੰਜਾਬੀ ਕਲਾਕਾਰ ਕਿਸਾਨਾਂ ਦੇ ਨਾਲ ਦਿੱਲੀ ਮੋਰਚੇ ਤੇ ਡਟੇ ਹੋਏ ਹਨ ।