ਬੱਬੂ ਮਾਨ ਤੇ ਮਸ਼ਹੂਰ ਗਾਇਕ ਮੁਹੰਮਦ ਸਦੀਕ ਦੇ ਨਵੇਂ ਆਉਣ ਵਾਲੇ ਗੀਤ ‘ਇਸ਼ਕਪੂਰਾ’ ਦਾ ਪ੍ਰੋਮੋ ਛਾਇਆ ਟਰੈਂਡਿੰਗ ‘ਚ,ਦੇਖੋ ਵੀਡੀਓ

ਗਾਇਕ ਬੱਬੂ ਮਾਨ (Babbu Maan) ਤੇ ਮਸ਼ਹੂਰ ਗਾਇਕ ਮੁਹੰਮਦ ਸਦੀਕ (Mohammad Sadiq) ਦਾ ਮੋਸਟ ਅਵੇਟਡ ਗੀਤ ‘ਇਸ਼ਕਪੂਰਾ’ (Ishqpura) ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਜਾ ਰਿਹਾ ਹੈ। ਇਸ ਗੀਤ ਦੇ ਪੋਸਟਰ ਤੋਂ ਬਾਅਦ ਗੀਤ ਦਾ ਪ੍ਰੋਮੋ ਰਿਲੀਜ਼ ਹੋ ਚੁੱਕਿਆ ਹੈ।
Image Source: Instagram
ਹੋਰ ਪੜ੍ਹੋ : ਗਾਇਕ ਪਰਮੀਸ਼ ਵਰਮਾ ਨੇ ਰੋਮਾਂਟਿਕ ਤਸਵੀਰ ਪੋਸਟ ਕਰਕੇ ਆਪਣੀ ਮੰਗੇਤਰ ਗੀਤ ਗਰੇਵਾਲ ਨੂੰ ਦਿੱਤੀ ਜਨਮਦਿਨ ਦੀ ਵਧਾਈ
Image Source: youtube
ਜੀ ਪ੍ਰੋਮੋ ‘ਚ ਬੱਬੂ ਮਾਨ ਤੇ ਮੁਹੰਮਦ ਸਦੀਕ ਇਕੱਠੇ ਇਸ ਗੀਤ ਨੂੰ ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਇਹ ਛੋਟੀ ਜਿਹੀ ਝਲਕ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਇਸ ਪ੍ਰੋਮੋ ਨੂੰ ਬੱਬੂ ਮਾਨ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਇਹ ਪੂਰਾ ਗੀਤ ਵੀ ਬਹੁਤ ਜਲਦ ਦਰਸ਼ਕਾਂ ਦੇ ਸਨਮੁੱਖ ਹੋ ਜਾਵੇਗਾ। ਪਰ ਜੇ ਗੱਲ ਕਰੀਏ ਪ੍ਰੋਮੋ ਦੀ ਤਾਂ ਉਹ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ, ਜਿਸ ਕਰਕੇ ਗੀਤ ਦਾ ਪ੍ਰੋਮੋ ਟਰੈਂਡਿੰਗ ‘ਚ ਚੱਲ ਰਿਹਾ ਹੈ। ਇਸ ਗੀਤ ਦੇ ਪੋਸਟਰ ਉੱਤੇ ਬੱਬੂ ਮਾਨ ਤੇ ਮੁਹੰਮਦ ਸਦੀਕ ਤੋਂ ਇਲਾਵਾ ਸਤਿਕਾਰਯੋਗ ਬੀਬੀ ਰਣਜੀਤ ਕੌਰ ਜੀ ਵੀ ਨਜ਼ਰ ਆ ਰਹੇ ਨੇ।
ਇੰਸਟਾਗ੍ਰਾਮ ਅਕਾਉਂਟ ਉੱਤੇ ਬੱਬੂ ਮਾਨ ਨੇ ਪੋਸਟ ਪਾ ਕੇ ਦੱਸਿਆ ਹੈ ਕਿ ਇਹ ਗੀਤ ਕਿਸਾਨੀ ਅੰਦੋਲਨ ਨੂੰ ਸਮਰਪਿਤ ਹੈ। ਇਸ ਤੋਂ ਇਲਾਵਾ ਬੱਬੂ ਮਾਨ ਨੇ ਲਿਖਿਆ ਹੈ ਕਿ ਇਹ ਗੀਤ ਸਾਰੇ ਹੀ ਦਿੱਗਜ ਕਲਾਕਾਰਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੂੰ ਸੁਣ ਕੇ ਉਹ ਵੱਡੇ ਹੋਏ ਨੇ। ਬੱਬੂ ਮਾਨ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਗਾਇਕੀ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ 'ਚ ਕਾਫੀ ਐਕਟਿਵ ਨੇ।
View this post on Instagram