ਸ਼ੈਰੀ ਮਾਨ ਦੀ ਆਵਾਜ਼ 'ਚ ਧਾਰਮਿਕ ਗੀਤ 'ਬਾਬਾ ਨਾਨਕ' ਰਿਲੀਜ਼ ਹੋ ਚੁੱਕਿਆ ਹੈ ਇਸ ਗੀਤ 'ਚ ਸ਼ੈਰੀ ਮਾਨ ਨੇ ਗੁਰੂ ਨਾਨਕ ਦੇਵ ਜੀ ਦਾ ਗੁਣ ਗਾਣ ਕੀਤਾ ਹੈ । ਇਸ ਗੀਤ ਦੇ ਬੋਲ ਬਲਜੀਤ ਘਰੂਣ ਹੋਰਾਂ ਨੇ ਲਿਖੇ ਨੇ ਜਦਕਿ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਗਿਫ਼ਟ ਰੂਲਰਸ ਨੇ ।
ਹੋਰ ਵੇਖੋ:ਸ਼ੈਰੀ ਮਾਨ ਵੀ ਆਪਣੇ ਇਸ ਧਾਰਮਿਕ ਗੀਤ ਨਾਲ ਗੁਰੂ ਘਰ ‘ਚ ਲਗਵਾਉਣ ਜਾ ਰਹੇ ਹਾਜ਼ਰੀ
ਇਸ ਗੀਤ 'ਚ ਕੁਲ ਲੋਕਾਈ ਦੇ ਮਾਲਕ ਜਗਤ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਕੀਤੀ ਗਈ ਹੈ ਕਿ ਉਸ ਦੇ ਦੁਆਰੇ 'ਤੇ ਕੋਈ ਵੀ ਚਲਾ ਜਾਵੇ ਉਹ ਖਾਲੀ ਹੱਥ ਨਹੀਂ ਆਉਂਦਾ । ਸ਼ੈਰੀ ਮਾਨ ਦੇ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
https://www.instagram.com/p/B4q5Qw9H2TI/
ਸ਼ੈਰੀ ਮਾਨ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਜੋ ਕਿ ਯਾਦਗਾਰ ਹੋ ਨਿੱਬੜੇ ਹਨ ਅਤੇ ਉਹ ਲਗਾਤਾਰ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ । ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ 'ਚ ਵੀ ਸਰਗਰਮ ਹਨ ਅਤੇ ਕਈ ਫ਼ਿਲਮਾਂ 'ਚ ਉਹ ਆਪਣੀ ਅਦਾਕਾਰੀ ਵੀ ਵਿਖਾ ਚੁੱਕੇ ਹਨ ।