ਬਾਬਾ ਬਲਬੀਰ ਸਿੰਘ ਸੀਚੇਵਾਲ ਨਦੀ ਚੋਂ ਬੂਟੀ ਕਢਵਾਉਣ ਦਾ ਕਰ ਰਹੇ ਕੰਮ, ਵੀਡੀਓ ਵਾਇਰਲ

ਬਰਸਾਤਾਂ ਦਾ ਮੌਸਮ ਚੱਲ ਰਿਹਾ ਹੈ, ਭਾਰੀ ਬਰਸਾਤ ਕਾਰਨ ਕਈ ਵਾਰ ਨਦੀਆਂ ਨਾਲਿਆਂ ਦੀ ਸਫਾਈ ਨਾ ਹੋਣ ਕਾਰਨ ਹੜ੍ਹ ਵੀ ਆ ਜਾਂਦੇ ਹਨ । ਸਰਕਾਰ ਵੱਲੋਂ ਬੇਸ਼ੱਕ ਸਮਾਂ ਰਹਿੰਦਿਆਂ ਇਨ੍ਹਾਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ । ਜਿਸ ਕਾਰਨ ਹੜ ਆ ਜਾਂਦੇ ਹਨ ਜੋ ਕਿ ਲੋਕਾਂ ਦੇ ਜਾਨ ਮਾਲ ਦੇ ਨੁਕਸਾਨ ਦਾ ਕਾਰਨ ਬਣਦੇ ਹਨ ।
Image From Internet
ਹੋਰ ਪੜ੍ਹੋ : ਸੰਧੂਰ ਲਗਾਉਣ ਨੂੰ ਲੈ ਕੇ ਭਿੜ ਗਏ ਰਾਹੁਲ ਵੈਦਿਆ ਤੇ ਦਿਸ਼ਾ ਪਰਮਾਰ, ਲਾਈਵ ਚੈਟ ਵਿੱਚ ਹੋਇਆ ਹੰਗਾਮਾ
Image From Internet
ਪਿਛਲੇ ਕੁਝ ਦਿਨਾਂ ਤੋਂ ਉੱਤਰ ਭਾਰਤ ਦੇ ਸੂਬਿਆਂ ਖ਼ਾਸ ਕਰਕੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ‘ਚ ਭਾਰੀ ਬਰਸਾਤ ਹੋ ਰਹੀ ਹੈ । ਜਿਸ ਕਾਰਨ ਕਈ ਨਦੀਆਂ ‘ਚ ਕੁੰਭੀ ਬੂਟੀ ਜਮਾ ਹੋ ਚੁੱਕੀ ਹੈ । ਬਾਬਾ ਬਲਬੀਰ ਸਿੰਘ ਸੀਂਚੇਵਾਲ ਵੀ ਏਨੀਂ ਦਿਨੀਂ ਨਦੀ ਚੋਂ ਬੂਟੀ ਕੱਢਵਾ ਰਹੇ ਹਨ ।
Image From Internet
ਜਿਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਲੋਕ ਸਰਕਾਰ ਨੂੰ ਲਾਹਨਤਾਂ ਪਾ ਰਹੇ ਨੇ ਅਤੇ ਬਾਬਾ ਬਲਬੀਰ ਸਿੰਘ ਸੀਂਚੇਵਾਲ ਦੇ ਸਮਾਜ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਵੀ ਕਰ ਰਹੇ ਹਨ ।
View this post on Instagram