ਮੁੰਬਈ ਟਰੇਨ 'ਚ ਐਸ਼ਵਰਿਆ ਦੇ ਗੀਤ 'ਤੇ ਬਾਹੂਬਲੀ ਪ੍ਰਭਾਸ ਵਰਗੇ ਨਜ਼ਰ ਆਉਣ ਵਾਲੇ ਸਖ਼ਸ਼ ਨੇ ਕੀਤਾ ਸ਼ਾਨਦਾਰ ਡਾਂਸ

By  Lajwinder kaur April 27th 2022 03:06 PM

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਜਿੱਥੇ ਨਵੀਆਂ ਤੇ ਪੁਰਾਣੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਜਿਹੇ ‘ਚ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇੱਕ ਮੁੰਡੇ ਅਤੇ ਇੱਕ ਲੜਕੀ ਅਦਾਕਾਰਾ ਐਸ਼ਵਰਿਆ ਰਾਏ ਦੇ ਗੀਤ 'ਤੇ ਡਾਂਸ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਦੋਵੇਂ ਮੁੰਬਈ ਦੀ ਟਰੇਨ 'ਚ ਡਾਂਸ ਕਰਦੇ ਨਜ਼ਰ ਆ ਰਹੇ ਹਨ। ਫੈਨਜ਼ ਉਸ ਦੇ ਡਾਂਸ ਮੂਵਜ਼ ਨੂੰ ਕਾਫੀ ਪਸੰਦ ਕਰ ਰਹੇ ਹਨ।

ਹੋਰ  ਪੜ੍ਹੋ : ‘ਪੱਗ ਤੇ ਫੁਲਕਾਰੀ’ ਦੀ ਬਾਤਾਂ ਪਾਉਂਦਾ ਫ਼ਿਲਮ ‘Main Te Bapu’ ਦਾ ਨਵਾਂ ਗੀਤ ਰਣਜੀਤ ਬਾਵਾ ਦੀ ਆਵਾਜ਼ ‘ਚ ਹੋਇਆ ਰਿਲੀਜ਼

inside image of viral dance video image source Instagram

ਮੁੰਡਾ ਤੇ ਕੁੜੀ ਦੋਵੇਂ ਬਹੁਤ ਮਸਤੀ ਨਾਲ ਡਾਂਸ ਕਰ ਰਹੇ ਹਨ ਅਤੇ ਉਨ੍ਹਾਂ ਦੇ ਡਾਂਸ ਸਟੈੱਪ ਅਤੇ ਐਕਸਪ੍ਰੈਸ਼ਨ ਸ਼ਾਨਦਾਰ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਹੁਣ ਤੱਕ ਲੱਖਾਂ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ। ਇਹ ਮੁੰਡਾ ਬਾਹੂਬਲੀ ਫ਼ਿਲਮ ਦੇ ਐਕਟਰ ਪ੍ਰਭਾਸ ਵਰਗਾ ਲੱਗਦਾ ਹੈ। ਇਸ ਕਾਰਨ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

viral dance video image image source Instagram

ਸੋਸ਼ਲ ਮੀਡੀਆ ਯੂਜ਼ਰਸ ਇਸ 'ਤੇ ਕਾਫੀ ਕਮੈਂਟ ਕਰ ਰਹੇ ਹਨ, ਇਕ ਯੂਜ਼ਰ ਨੇ ਲਿਖਿਆ- ‘ਸ਼ਾਨਦਾਰ ਪਰਫਾਰਮ’ । ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ- ਦੋਹਾਂ ਦੀਆਂ ਤਾਲ ਬਕਮਾਲ ਹੈ। ਇਸ ਵੀਡੀਓ ਨੂੰ Pooja Sharma Rekha  ਨਾਮ ਦੇ ਇੰਸਟਾਗ੍ਰਾਮ ਪੇਜ਼ ਉੱਤੇ ਸ਼ੇਅਰ ਕੀਤਾ ਗਿਆ ਹੈ।

aishwarya rai image image source Instagram

ਦੱਸ ਦੇਈਏ ਕਿ ਇਹ ਗੀਤ ਐਸ਼ਵਰਿਆ ਰਾਏ 'ਤੇ ਫਿਲਮਾਇਆ ਗਿਆ ਸੀ। ਇਹ ਗੀਤ ਫਿਲਮ ਤਾਲ ਦਾ ਹੈ, ਜਿਸ 'ਚ ਐਸ਼ਵਰਿਆ ਰਾਏ ਦੇ ਨਾਲ ਅਨਿਲ ਕਪੂਰ ਨਜ਼ਰ ਆਏ ਸੀ। ਇਸ ਫ਼ਿਲਮ ‘ਚ ਅਕਸ਼ੈ ਖੰਨਾ ਲੀਡ ਰੋਲ ‘ਚ ਸਨ। ਇਸ ਫ਼ਿਲਮ ਐਸ਼ਵਰਿਆ ਰਾਏ ਨੂੰ ਕਾਫੀ ਵਾਹ ਵਾਹੀ ਹਾਸਿਲ ਹੋਈ ਸੀ। ਇਹ ਫ਼ਿਲਮ ਸਾਲ 1999 ‘ਚ ਰਿਲੀਜ਼ ਹੋਈ ਸੀ।

ਹੋਰ  ਪੜ੍ਹੋ : ਲਓ ਜੀ ਆ ਰਹੀ ਹੈ ਨਿੰਜਾ ਦੀ ਨਵੀਂ ਫ਼ਿਲਮ ‘ਫੇਰ ਮਾਮਲਾ ਗੜਬੜ ਹੈ’, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

 

 

View this post on Instagram

 

A post shared by Pooja Sharma Rekha (@poojasharmarekhaofficial)

Related Post