ਬੀ ਪਰਾਕ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਬਹੁਤ ਜਲਦ ਦੂਜੀ ਵਾਰ ਮੰਮੀ ਬਣਨ ਵਾਲੀ ਹੈ ਮੀਰਾ ਬੱਚਨ

By  Lajwinder kaur May 8th 2022 11:41 AM

Punjabi Entertainment News: ਮਨ ਭਰਿਆ, ਤੇਰੀ ਮਿੱਟੀ, ਪਛਤਾਉਗੇ, ਫਿਲਹਾਲ ਵਰਗੇ ਸੁਪਰ ਹਿੱਟ ਗੀਤ ਦੇਣ ਵਾਲੇ ਪੰਜਾਬੀ ਮਿਊਜ਼ਿਕ ਦੇ ਨਾਮੀ ਮਿਊਜ਼ਿਕ ਡਾਇਰੈਕਟਰ/ਗਾਇਕ ਬੀ ਪਰਾਕ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਨੇ ਆਪਣੀ ਪਤਨੀ ਮੀਰਾ ਬੱਚਨ ਨੂੰ ਪਿਆਰੀ ਜਿਹੀ ਪੋਸਟ ਪਾ ਕੇ ਬਰਥਡੇਅ ਵਿਸ਼ ਕੀਤਾ ਹੈ।

ਹੋਰ ਪੜ੍ਹੋ : Lock Upp Winner: ਮੁਨੱਵਰ ਫਾਰੂਕੀ ਨੇ ਜਿੱਤਿਆ 'ਲਾਕ ਅੱਪ' ਦਾ ਪਹਿਲਾ ਸੀਜ਼ਨ, ਜਾਣੋ ਕੀ ਮਿਲਿਆ ਇਨਾਮ ‘ਚ?

Good news! B Praak, wife Meera Bachan expecting second child Image Source: Instagram

ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਮੀਰਾ ਦੇ ਨਾਲ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਕਪੈਸ਼ਨ ਚ ਲਿਖਿਆ ਹੈ-‘ਜਨਮਦਿਨ ਮੁਬਾਰਕ ਮਾਈ ਲਾਈਫ ਮਾਈ ਲਵ ਮੇਰੇ ਕੋਲ ਤੁਹਾਨੂੰ ਇਹ ਦੱਸਣ ਲਈ ਸ਼ਬਦ ਨਹੀਂ ਹਨ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ ਅਤੇ ਤੁਸੀਂ ਮੇਰੇ ਅਤੇ ਮੇਰੇ ਪਰਿਵਾਰ ਲਈ ਕੀ ਹੋ ਤੁਸੀਂ ਸਭ ਤੋਂ ਵੱਡੇ ਬੌਸ ਹੋ..'

b praak become second time father soon

ਉਨ੍ਹਾਂ ਨੇ ਅੱਗੇ ਲਿਖਿਆ ਹੈ- ਹਰ ਰੋਜ਼ ਤੁਹਾਡਾ ਦਿਨ ਹੈ ਬੀਵੀ ਜੋ ਵੀ ਤੁਸੀਂ ਕਰਦੇ ਹੋ ਉਹ ਸਭ ਕੁਝ ਸ਼ਾਨਦਾਰ ਹੈ ਅਤੇ ਹਰ ਇੱਕ ਲਈ ਧੰਨਵਾਦ ਸਭ ਕੁਝ ਸੱਚਮੁੱਚ ਧੰਨਵਾਦ ਮੇਰਾ ਪਿਆਰ...ਇੱਕ ਵਾਰ ਫਿਰ ਜਨਮਦਿਨ ਮੁਬਾਰਕ’। ਇਸ ਪੋਸਟ ਉੱਤੇ ਕਲਾਕਾਰਾਂ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਮੀਰਾ ਬੱਚਨ ਨੂੰ ਜਨਮਦਿਨ ਦੀ ਵਧਾਈਆਂ ਦੇ ਰਹੇ ਹਨ।

B praak wishe happy wedding anniversary to his wife meera bachchann

ਆਪਣੇ ਗਾਣਿਆਂ ਨਾਲ ਲੋਕਾਂ ਦੇ ਦਿਲ ਉੱਤੇ ਰਾਜ ਕਰਨ ਵਾਲੇ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ-ਪਰਾਕ ਨੇ  ਸਾਲ 2019 ‘ਚ ਮੀਰਾ ਦੇ ਨਾਲ ਵਿਆਹ ਕਰਵਾ ਲਿਆ ਸੀ। ਸਾਲ 2020 ‘ਚ ਦੋਵੇਂ ਪਹਿਲੀ ਵਾਰ ਮਾਪੇ ਬਣੇ।

ਮੀਰਾ ਨੇ ਪੁੱਤਰ ਨੂੰ ਜਨਮ ਦਿੱਤਾ, ਜਿਸਦਾ ਨਾਂ ਅਦਾਬ ਬੱਚਨ ਹੈ। ਬਹੁਤ ਅਦਾਬ ਵੱਡਾ ਭਰਾ ਬਣਨ ਜਾ ਰਿਹਾ ਹੈ। ਜੀ ਹਾਂ ਮੀਰਾ ਬੱਚਨ ਦੂਜੀ ਵਾਰ ਮੰਮੀ ਬਣਨ ਜਾ ਰਹੀ ਹੈ। ਪਿਛਲੇ ਮਹੀਨੇ ਹੀ ਬੀ ਪਰਾਕ ਨੇ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਇਸ ਖਬਰ ਦੀ ਜਾਣਕਾਰੀ ਦਿੱਤੀ ਸੀ।

ਹੋਰ ਪੜ੍ਹੋ : ਦੁਲਹੇ ਦੇ ਦੋਸਤਾਂ ਨੇ ਵਿਆਹ ਨੂੰ ਬਣਾਇਆ ਮਜ਼ੇਦਾਰ, ਤੋਹਫੇ ‘ਚ ਦਿੱਤੀ ਬਾਲਟੀ, ਝਾੜੂ, ਪੋਚਾ, ਹਾਰਪਿਕ ਤੇ ਕਈ ਹੋਰ ਚੀਜ਼ਾਂ, ਲੋਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ

 

 

View this post on Instagram

 

A post shared by B PRAAK(HIS HIGHNESS) (@bpraak)

Related Post