ਜਾਨੀ ਦੇ ਜਨਮ ਦਿਨ 'ਤੇ ਬੀ ਪਰਾਕ ਨੇ ਸੰਘਰਸ਼ ਦੇ ਦਿਨਾਂ ਦੀ ਤਸਵੀਰ ਸਾਂਝੀ ਕਰ ਲਿਖਿਆ ਭਾਵੁਕ ਸੰਦੇਸ਼
ਜਾਨੀ ਦੇ ਜਨਮ ਦਿਨ 'ਤੇ ਬੀ ਪਰਾਕ ਨੇ ਸੰਘਰਸ਼ ਦੇ ਦਿਨਾਂ ਦੀ ਤਸਵੀਰ ਸਾਂਝੀ ਕਰ ਲਿਖਿਆ ਭਾਵੁਕ ਸੰਦੇਸ਼ : ਪੰਜਾਬੀ ਇੰਡਸਟਰੀ ਦੇ ਬਾਕਮਾਲ ਗੀਤਕਾਰ ਜਾਨੀ ਅੱਜ ਆਪਣਾ 30 ਵਾਂ ਜਨਮ ਦਿਨ ਮਨਾ ਰਹੇ ਹਨ। ਕਈ ਗਾਇਕਾਂ ਨੂੰ ਆਪਣੀ ਕਲਮ ਨਾਲ ਸੁਪਰਹਿੱਟ ਬਣਾਉਣਾ ਵਾਲੇ ਜਾਨੀ ਦੇ ਅਜੀਜ਼ ਦੋਸਤ ਬੀ ਪਰਾਕ ਨੇ ਵੀ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਬੀ ਪਰਾਕ ਜਿਹੜੇ ਮੰਨੇ ਪ੍ਰਮੰਨੇ ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਹਨ ਉਹਨਾਂ ਨੇ ਜਾਨੀ ਨਾਲ ਸੰਘਰਸ਼ ਦੇ ਦਿਨਾਂ ਦੀ 'ਤੇ ਅੱਜ ਸਫ਼ਲਤਾ ਦੀ ਤਸਵੀਰ ਇਕੱਠੀ ਸਾਂਝੀ ਕਰਦੇ ਹੋਏ ਭਾਵੁਕ ਸੰਦੇਸ਼ ਵੀ ਦਿੱਤਾ ਹੈ।
View this post on Instagram
ਬੀ ਪਰਾਕ ਦਾ ਕਹਿਣਾ ਹੈ "From That Time To Now Everything Is Changed Only Thing Which Will Never Change Our Trust Towards each other True Bounding That Passion And Love Brothers For Life Happy Birthday To Jaani Paaji Te Rehndi Umar Tak Naam Rahega Jaani"
ਹਰ ਵੇਖੋ : ਧਰਮਿੰਦਰ ਦਿਓਲ ਨੇ ਪਿਤਾ ਨਾਲ ਤਸਵੀਰ ਸਾਂਝੀ ਕਰ ਦੇਸ਼ ਵਾਸੀਆਂ ਦਾ ਪਰਿਵਾਰ ਨੂੰ ਪਿਆਰ ਦੇਣ ਲਈ ਕੀਤਾ ਧੰਨਵਾਦ
View this post on Instagram
ਦੱਸ ਦਈਏ ਜਾਨੀ ਅਤੇ ਬੀ ਪਰਾਕ ਨੇ ਇਕੱਠਿਆਂ ਸਫ਼ਲਤਾਂ ਦੀਆਂ ਪੌੜੀਆਂ ਚੜਨਾ ਸ਼ੁਰੂ ਕੀਤਾ ਸੀ। ਇਸ jਜੋੜੀ ਨੇ ਮਿਲ ਕੇ ਸੋਚ, ਮਨ ਭਰਿਆ, ਮਸਤਾਨੀ, ਹੱਥ ਚੁੰਮੇ, ਵਰਗੇ ਕਈ ਹਿੱਟ ਗੀਤ ਦਿੱਤੇ ਹਨ। ਹੁਣ ਤਾਂ ਜਾਨੀ ਨੇ ਵੀ ਗੀਤਕਾਰੀ ਤੋਂ ਗਾਇਕੀ ਦਾ ਸਫ਼ਰ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਜਾਨੀ ਦਾ ਗੀਤ 'ਜਾਨੀ ਵੇ ਜਾਨੀ' ਦਾ ਆਡੀਓ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।