ਕੇਸਰੀ ਫਿਲਮ ਰਾਹੀਂ ਬਾਲੀਵੁੱਡ 'ਚ ਐਂਟਰੀ ਕਰਨ ਵਾਲੇ ਬੀ ਪਰਾਕ ਦੀ ਮਿਹਨਤ ਨੇ ਪਹੁੰਚਿਆ ਉਹਨਾਂ ਨੂੰ ਇਸ ਮੁਕਾਮ 'ਤੇ
ਕੇਸਰੀ ਫਿਲਮ ਰਾਹੀਂ ਬਾਲੀਵੁੱਡ 'ਚ ਐਂਟਰੀ ਕਰਨ ਵਾਲੇ ਬੀ ਪਰਾਕ ਦੀ ਮਿਹਨਤ ਨੇ ਪਹੁੰਚਿਆ ਉਹਨਾਂ ਨੂੰ ਇਸ ਮੁਕਾਮ 'ਤੇ : ਬੀ ਪਰਾਕ ਪੰਜਾਬੀ ਇੰਡਸਟਰੀ ਦੇ ਹੀ ਨਹੀਂ ਸਗੋਂ ਹੁਣ ਤਾਂ ਬਾਲੀਵੁੱਡ ਦਾ ਵੀ ਵੱਡਾ ਨਾਮ ਬਣ ਚੁੱਕੇ ਹਨ। ਅਕਸ਼ੈ ਕੁਮਾਰ ਦੀ ਫਿਲਮ ਕੇਸਰੀ ਜਿਹੜੀ ਇਸ ਸਾਲ ਦੀ ਸਭ ਤੋਂ ਵੱਡੀ ਫਿਲਮ ਬਣ ਚੁੱਕੀ ਹੈ। ਬੀ ਪਰਾਕ ਇਸ ਫਿਲਮ ਰਾਹੀਂ ਤੇਰੀ ਮਿੱਟੀ ਗੀਤ ਗਾ ਕੇ ਬਾਲੀਵੁੱਡ 'ਚ ਡੈਬਿਊ ਕਰ ਚੁੱਕੇ ਹਨ। ਜਿਸ ਨਾਲ ਹੁਣ ਬਾਲੀਵੁੱਡ ਵੀ ਬੀ ਪਰਾਕ ਦਾ ਦੀਵਾਨਾਂ ਹੋ ਚੁੱਕਿਆ ਹੈ। ਮਿਊਜ਼ਿਕ ਡਾਇਰੈਕਟਰ ਅਤੇ ਸਿੰਗਰ ਬੀ ਪਰਾਕ ਦਾ ਸਫਲਤਾ ਦੀਆਂ ਉਚਾਈਆਂ 'ਤੇ ਪਹੁੰਚਣ ਦਾ ਇਹ ਸਫ਼ਰ ਸੌਖਾ ਨਹੀਂ ਸੀ।
View this post on Instagram
Charts Ch On Top Tera Yaar Ni??♥️
ਪ੍ਰੈਕੀ ਬੱਚਨ ਤੋਂ ਬੀ ਪਰਾਕ ਬਣੇ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਨੂੰ ਸੰਗੀਤ ਦੀ ਗੁੜਤੀ ਪਰਿਵਾਰ ਤੋਂ ਹੀ ਮਿਲੀ ਹੈ। ਬੀ ਪਰਾਕ ਦੇ ਪਿਤਾ ਜੀ ਵਰਿੰਦਰ ਬੱਚਨ ਅਤੇ ਚਾਚਾ ਸੁਰਿੰਦਰ ਬੱਚਨ ਆਪਣੇ ਸਮੇਂ ਦੇ ਕਾਫੀ ਵੱਡੇ ਨਾਮ ਸਨ। ਪਰ ਇਸ ਨਾਮ ਦੇ ਬਾਵਜੂਦ ਬੀ ਪਰਾਕ ਨੂੰ ਮਿਹਨਤ ਕਰਨੀ ਪਈ ਤੇ ਆਪਣੇ ਬਲਬੂਤੇ 'ਤੇ ਅੱਜ ਆਪਣਾ ਨਾਮ ਬਣਾਇਆ ਹੈ। ਬੀ ਪਰਾਕ, ਗੀਤਕਾਰ ਜਾਨੀ, ਵੀਡੀਓ ਡਾਇਰੈਕਟਰ ਅਰਵਿੰਦਰ ਖਹਿਰਾ ਅਤੇ ਹਾਰਡੀ ਸੰਧੂ ਜਦੋਂ ਇਹ ਚਾਰ ਸਖਸ਼ ਮਿਲੇ ਤਾਂ ਇਹਨਾਂ ਦੀ ਟੀਮ ਨੇ ਪੰਜਾਬੀ ਇੰਡਸਟਰੀ 'ਚ ਤਹਿਲਕਾ ਮਚਾ ਦਿੱਤਾ। ਹਾਰਡੀ ਸੰਧੂ ਦੇ ਗੀਤ 'ਸੋਚ' ਨਾਲ ਸਭ ਦੀ ਜ਼ਿੰਦਗੀ 'ਚ ਨਵਾਂ ਮੋੜ ਆਇਆ 'ਤੇ ਇਹ ਨਾਮ ਇੰਡਸਟਰੀ 'ਚ ਪਹਿਚਾਣ ਬਣਾ ਗਏ।
View this post on Instagram
ਪਰ ਬੀ ਪਰਾਕ ਦਾ ਨਾਮ ਉਹਨਾਂ ਦੇ ਪਹਿਲੇ ਗੀਤ 'ਮਨ ਭਰਿਆ' ਨਾਲ ਅਜਿਹਾ ਹੋਂਦ 'ਚ ਕਿ ਹਰ ਇੱਕ ਦੇ ਜ਼ਹਿਨ 'ਚ ਉਹਨਾਂ ਦਾ ਨਾਮ 'ਤੇ ਜ਼ੁਬਾਨ 'ਤੇ ਉਹਨਾਂ ਦਾ ਗੀਤ ਮਨ ਭਰਿਆ ਆ ਗਿਆ ਸੀ ਜਿਹੜਾ 2017 'ਚ ਰਿਲੀਜ਼ ਹੋਇਆ ਸੀ। ਪਰ ਉਸ ਤੋਂ ਪਹਿਲਾਂ ਬੀ ਪਰਾਕ ਜੱਸੀ ਗਿੱਲ ਐਮੀ ਵਿਰਕ, ਹਾਰਡੀ ਸੰਧੂ ਆਦਿ ਵਰਗੇ ਵੱਡੇ ਗਾਇਕਾਂ ਨਾਲ ਕੰਮ ਵੀ ਕਰ ਚੁੱਕੇ ਸੀ। ਮਨ ਭਰਿਆ ਗਾਣੇ ਨੂੰ ਹੁਣ ਤੱਕ ਯੂ ਟਿਊਬ 'ਤੇ 102 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਸ ਤੋਂ ਬਾਅਦ ਹੁਣ ਤੱਕ ਬੀ ਪਰਾਕ ਦਾ ਹਰ ਇੱਕ ਗੀਤ ਸੁਪਰ ਹਿੱਟ ਰਿਹਾ ਹੈ। ਜਿੰਨ੍ਹਾਂ 'ਚ ਹੱਥ ਚੁੱਮੇ, ਮਸਤਾਨੀ, ਬੇਵਫਾ, ਇੱਕ ਵਾਰੀ ਹੋਰ ਸੋਚ ਲੈ ਅਤੇ ਕੇਸਰੀ 'ਚ ਇਸ ਸਾਲ ਆਇਆ ਤੇਰੀ ਮਿੱਟੀ ਗੀਤਸ਼ਾਮਿਲ ਹੈ।
View this post on Instagram
ਪੀਟੀਸੀ ਸ਼ੋਅ ਕੇਸ 'ਚ ਇੰਟਰਵਿਊ ਦੌਰਾਨ ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਸੋਚ ਗੀਤ ਲਈ 45 ਹਜ਼ਾਰ ਰੁਪਏ ਲਏ ਸੀ। ਬੀ ਪਰਾਕ ਦੀ ਅੱਜ ਸਾਰੀ ਦੁਨੀਆਂ ਫ਼ੈਨ ਹੈ ਪਰ ਬੀ ਪਰਾਕ ਖੁਦ ਜੈਜ਼ੀ ਬੀ ਦੇ ਬਹੁਤ ਵੱਡੇ ਫੈਨ ਹਨ। ਬਚਪਨ ਤੋਂ ਉਹਨਾਂ ਨੂੰ ਫੌਲੋ ਕਰਦੇ ਆ ਰਹੇ ਹਨ ਅਤੇ ਜੈਜ਼ੀ ਬੀ ਦੀ ਤਰਾਂ ਹੀ ਸਟੇਜਾਂ 'ਤੇ ਅੱਜ ਊਰਜਾ ਭਰੀ ਪਰਫਾਰਮੈਂਸ ਦਿੰਦੇ ਹਨ। ਬੀ ਪਰਾਕ ਅੱਜ ਜਿਸ ਮੁਕਾਮ 'ਤੇ ਹਨ ਇਸ ਪਿੱਛੇ ਉਹਨਾਂ ਦਾ ਦ੍ਰਿੜ ਇਰਾਦਾ ਅਤੇ ਅਣਥੱਕ ਮਿਹਨਤ ਹੀ ਹੈ।