ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ‘ਚ ਬੀ ਪਰਾਕ ਆਪਣੀ ਪ੍ਰਫਾਰਮੈਂਸ ਦੇ ਨਾਲ ਲਗਾਉਣਗੇ ਰੌਣਕਾਂ

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ਇੱਕ ਨਵੰਬਰ ਨੂੰ ਹੋਣ ਜਾ ਰਿਹਾ ਹੈ । ਜਿਸ ‘ਚ ਪੰਜਾਬੀ ਇੰਡਸਟਰੀ ਦੇ ਨਾਮੀ ਸਿਤਾਰੇ ਆਪਣੀ ਪ੍ਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ । ਸੁਰਾਂ ਨਾਲ ਸੱਜੀ ਇਸ ਸੁਰੀਲੀ ਸ਼ਾਮ ਨੂੰ ਆਪਣੇ ਸੰਗੀਤ ਨਾਲ ਸ਼ਿੰਗਾਰਨਗੇ ਬੀ ਪਰਾਕ। ਜੀ ਹਾਂ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ‘ਚ ਪੰਜਾਬੀ ਸੰਗੀਤ ਜਗਤ ਦੀਆਂ ਹਸਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ।
ptc punjabi music award 2020
ਇਸ ਅਵਾਰਡ ਸਮਾਰੋਹ ਦੌਰਾਨ ਪੰਜਾਬੀ ਸੰਗੀਤ ਜਗਤ ਦੇ ਨਾਲ ਜੁੜੀਆਂ ਹਸਤੀਆਂ ਨੂੰ ਵੱਖ ਵੱਖ ਕੈਟਾਗਿਰੀ ਦੇ ਤਹਿਤ ਨੌਮੀਨੇਟ ਕੀਤਾ ਗਿਆ ਹੈ । ਜਿਸ ਦੇ ਤਹਿਤ ਤੁਸੀਂ ਵੀ ਆਪਣੇ ਪਸੰਦ ਦੇ ਕਲਾਕਾਰ ਨੂੰ ਵੋਟ ਕਰਕੇ ਜਿੱਤਵਾ ਸਕਦੇ ਹੋ ।
ਹੋਰ ਪੜ੍ਹੋ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 : ਆਪਣੀ ਪਸੰਦ ਦੇ ਗੀਤ ਨੂੰ ਕਰੋ ਵੋਟ
PTC Punjabi Music Awards 2020
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ ਕਰਵਾਇਆ ਗਿਆ ਸੀ । ਜਿਸ ਤੋਂ ਬਾਅਦ ਹੁਣ ਪੀਟੀਸੀ ਪੰਜਾਬੀ ਆਨਲਾਈਨ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ਆਨਲਾਈਨ ਕਰਵਾਉਣ ਜਾ ਰਿਹਾ ਹੈ ।
PTC Punjabi Music Awards 2020
ਤੁਸੀਂ ਵੀ 1 ਨਵੰਬਰ, ਦਿਨ ਐਤਵਾਰ, ਸ਼ਾਮ 7 ਵਜੇ ਤੋਂ ਇਸ ਅਵਾਰਡ ਸਮਾਰੋਹ ‘ਚ ਸ਼ਾਮਿਲ ਹੋ ਕੇ ਇਸ ਅਵਾਰਡ ਸਮਾਰੋਹ ਦੇ ਗਵਾਹ ਬਣ ਸਕਦੇ ਹੋ ।