ਬੀ ਪਰਾਕ ਦੇ ਬਾਲੀਵੁੱਡ ਗੀਤ ‘ਤੇਰੀ ਮਿੱਟੀ’ ਨੇ ਪਾਰ ਕੀਤਾ 100 ਮਿਲੀਅਨ ਦਾ ਅੰਕੜਾ
ਪੰਜਾਬੀ ਗਾਇਕ ਬੀ ਪਰਾਕ ਜਿਨ੍ਹਾਂ ਨੇ ‘ਤੇਰੀ ਮਿੱਟੀ’ ਗੀਤ ਦੇ ਨਾਲ ਆਪਣਾ ਬਾਲੀਵੁੱਡ ਜਗਤ ‘ਚ ਮਿਊਜ਼ਿਕਲ ਡੈਬਿਊ ਕੀਤਾ ਸੀ। ਜੀ ਹਾਂ ਅਕਸ਼ੈ ਕੁਮਾਰ ਦੀ ਸੁਪਰ ਹਿੱਟ ਫ਼ਿਲਮ ਕੇਸਰੀ ‘ਚ ਬੀ ਪਰਾਕ ਦਾ ਗਾਣਾ ਸੁਣਨ ਨੂੰ ਮਿਲਿਆ। ਤੇਰੀ ਮਿੱਟੀ ਗੀਤ ਜਿਸ ਨੂੰ ਬੀ ਪਰਾਕ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਬਹੁਤ ਹੀ ਖ਼ੂਬਸੂਰਤ ਗਾਇਆ ਸੀ।
View this post on Instagram
ਹੋਰ ਵੇਖੋ:ਬੀ ਪਰਾਕ ਦਾ ਗੀਤ ਬਣਿਆ ਅਕਸ਼ੇ ਕੁਮਾਰ ਦੇ ਹੁਣ ਤੱਕ ਦੇ ਕਰੀਅਰ ਦਾ ਪਸੰਦੀਦਾ ਗੀਤ
ਇਹ ਗੀਤ ਕੇਸਰੀ ਫ਼ਿਲਮ ਦਾ ਸਭ ਤੋਂ ਭਾਵੁਕ ਗਾਣਾ ਸੀ ਜਿਸ ਨੇ ਦਰਸ਼ਕਾਂ ਦੇ ਨਾਲ ਅਕਸ਼ੈ ਕੁਮਾਰ ਤੱਕ ਦੀਆਂ ਅੱਖਾਂ ਨੂੰ ਵੀ ਨਮ ਕਰ ਦਿੱਤਾ ਸੀ। ਤੇਰੀ ਮਿੱਟੀ ਗਾਣੇ ‘ਚ ਦੇਸ਼ ਦੇ ਸਿਪਾਹੀਆਂ ਦੇ ਜਜ਼ਬਾਤਾਂ ਬਿਆਨ ਕੀਤਾ ਗਿਆ ਹੈ। ਜੇ ਗੱਲ ਕੀਤੀ ਜਾਵੇ ਗੀਤ ਦੀ ਤਾਂ ਲੋਕਾਂ ਨੇ ਫ਼ਿਲਮ ਦੇ ਨਾਲ-ਨਾਲ ਬੀ ਪਰਾਕ ਦੇ ਗੀਤ ‘ਤੇਰੀ ਮਿੱਟੀ’ ਨੂੰ ਰੱਜ ਕੇ ਪਿਆਰ ਦਿੱਤਾ ਹੈ। ਜਿਸਦੇ ਚੱਲਦੇ ਇਹ ਗੀਤ 100 ਮਿਲੀਅਨ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ।
An ode to the spirit of courage & valour! #TeriMitti crosses 100 million views!✨@akshaykumar @ParineetiChopra @SinghAnurag79 @karanjohar @apoorvamehta18 @SunirKheterpal #CapeOfGoodFilms @iAmAzure @ZeeStudios_ @ZeeMusicCompany @bpraak @arkopravo19 @manojmuntashir @azeem2112 pic.twitter.com/G9zYNL9f5r
— Dharma Productions (@DharmaMovies) July 21, 2019
ਗਾਣੇ ਨੂੰ ਇੰਨਾ ਪਿਆਰ ਦੇਣ ਲਈ ਬੀ ਪਰਾਕ ਤੋਂ ਲੈ ਕੇ ਕੇਸਰੀ ਫ਼ਿਲਮ ਦੀ ਟੀਮ ਨੇ ਸੋਸ਼ਲ ਮੀਡੀਆ ਦੇ ਰਾਹੀਂ ਇਹ ਖੁਸ਼ਖ਼ਬਰੀ ਆਪਣੇ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ ਤੇ ਨਾਲ ਹੀ ਦਰਸ਼ਕਾਂ ਦਾ ਸ਼ੁਕਰਾਨਾ ਕੀਤਾ ਹੈ। ਜੇ ਗੱਲ ਕੀਤੀ ਜਾਵੇ ਬੀ ਪਰਾਕ ਦੀ ਤਾਂ ਉਹ ਬਹੁਤ ਜਲਦ ਆਪਣਾ ਪੰਜਾਬੀ ਸਿੰਗਲ ਟਰੈਕ ਫਿਲਹਾਲ ਲੈ ਕੇ ਆ ਰਹੇ ਨੇ।