ਬੀ ਪਰਾਕ ਇਮਰਾਨ ਹਾਸ਼ਮੀ ਤੇ ਸਹਿਰ ਬਾਂਬਾ ਦੇ ਆਉਣ ਵਾਲੇ ਮਿਊਜ਼ਿਕ ਵੀਡੀਓ 'Ishq Nahi Karte' ਦਾ ਟੀਜ਼ਰ ਇਸ ਦਿਨ ਹੋਵੇਗਾ ਰਿਲੀਜ਼

By  Lajwinder kaur March 20th 2022 12:53 PM -- Updated: March 20th 2022 01:10 PM

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਬੀ ਪਰਾਕ B Praak  ਬਹੁਤ ਜਲਦ ਆਪਣੀ ਇੱਕ ਹੋਰ ਨਵੀਂ ਪੇਸ਼ਕਸ਼ ਲੈ ਕੇ ਆ ਰਹੇ ਹਨ। ਜੀ ਹਾਂ ਉਹ ਬਾਲੀਵੁੱਡ ਕਲਾਕਾਰਾਂ ਦੇ ਨਾਲ ਨਵਾਂ ਮਿਊਜ਼ਿਕ ਵੀਡੀਓ ‘ਇਸ਼ਕ ਨਹੀਂ ਕਰਤੇ’ ਲੈ ਕੇ ਆ ਰਹੇ ਹਨ। ਬੀ ਪਾਰਕ ਨੇ ਇਸ ਗੀਤ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਗਾਣੇ ਦੇ ਟੀਜ਼ਰ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਸ ਮਿਊਜ਼ਿਕ ਵੀਡੀਓ ‘ਚ ਬਾਲੀਵੁੱਡ ਦੇ ਨਾਮੀ ਐਕਟਰ ਇਮਰਾਨ ਹਾਸ਼ਮੀ Emraan Hashmi  ਤੇ ਅਦਾਕਾਰਾ ਸਹਿਰ ਬਾਂਬਾ  Sahher Bambba ਨਜ਼ਰ ਆਵੇਗੀ।

ਹੋਰ ਪੜ੍ਹੋ : ਕਰਮਜੀਤ ਅਨਮੋਲ ਨੇ ਖ਼ਾਸ ਦੋਸਤ ਭਗਵੰਤ ਮਾਨ ਦੇ ਬੱਚੇ ਸੀਰਤ ਅਤੇ ਦਿਲਸ਼ਾਨ ਦਾ ਆਪਣੇ ਘਰ ‘ਚ ਕੁਝ ਇਸ ਤਰ੍ਹਾਂ ਕੀਤਾ ਵੈੱਲਕਮ, ਦੇਖੋ ਵੀਡੀਓ

inside image of ishq nahi karte teaser released

ਬਤੌਰ ਅਭਿਨੇਤਾ ਇਮਰਾਨ ਹਾਸ਼ਮੀ ਦੀ ਫੈਨ ਲਿਸਟ ਕਾਫੀ ਲੰਬੀ ਹੈ। ਬਾਲੀਵੁੱਡ 'ਚ ਪਿਛਲੇ 20 ਸਾਲਾਂ ਤੋਂ ਸਰਗਰਮ ਇਮਰਾਨ ਹਾਸ਼ਮੀ ਦੇ ਨਵੇਂ ਮਿਊਜ਼ਿਕ ਵੀਡੀਓ ਨਾਲ ਜੁੜੀ ਖਬਰ ਸਾਹਮਣੇ ਆਈ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਕ੍ਰੇਜ਼ ਵੱਧ ਗਿਆ ਹੈ। ਹੀਰੋ ਇਮਰਾਨ ਹਾਸ਼ਮੀ ਨੇ ਵੀ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਸ ਗੀਤ ਦੇ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਦਰਸ਼ਕਾਂ ਨੂੰ ਟੀਜ਼ਰ ਦੀ ਰਿਲੀਜ਼ ਡੇਟ ਦੱਸ ਕੇ ਸਰਪ੍ਰਾਈਜ਼ ਦਿੱਤਾ ਹੈ। ਫੈਨਜ਼ ਕਮੈਂਟ ਕਰਕੇ ਆਪਣੀ ਉਤਸੁਕਤਾ ਨੂੰ ਬਿਆਨ ਕਰ ਰਹੇ ਹਨ।

inside image of b praak with Emraan Hashmi

ਹੋਰ ਪੜ੍ਹੋ : ਕਾਮੇਡੀਅਨ ਭਾਰਤੀ ਸਿੰਘ ਦਾ ਮੈਟਰਨਿਟੀ ਫੋਟੋਸ਼ੂਟ ਛਾਇਆ ਸੋਸ਼ਲ ਮੀਡੀਆ ‘ਤੇ, ਬਹੁਤ ਜਲਦ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ

ਮਿਊਜ਼ਿਕ ਵੀਡੀਓ 'ਇਸ਼ਕ ਨਹੀਂ ਕਰਤੇ' ਦੇ ਨਿਰਮਾਤਾਵਾਂ ਨੇ ਹਾਲ ਹੀ 'ਚ ਇਸ ਗੀਤ ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਹੈ ਅਤੇ ਇਸ ਗੀਤ ਦੇ ਟੀਜ਼ਰ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕੀਤਾ ਹੈ। ਨਵੇਂ ਪੋਸਟਰ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਮਰਾਨ ਹਾਸ਼ਮੀ, ਗਾਇਕ ਬੀ ਪਰਾਕ ਅਤੇ ਸਹਿਰ ਬਾਂਬਾ ਦੀ ਇਹ ਤਿਕੜੀ ਜਲਦੀ ਹੀ ਇੱਕ ਸੁਰੀਲਾ ਕਾਰਨਾਮਾ ਕਰਨ ਜਾ ਰਹੀ ਹੈ ਅਤੇ ਇਹ ਗੀਤ ਰਿਲੀਜ਼ ਹੁੰਦੇ ਹੀ ਲੋਕਾਂ ਦੇ ਦਿਲਾਂ 'ਤੇ ਕਬਜ਼ਾ ਕਰਨ ਲਈ ਤਿਆਰ ਹੈ। ਇਸ ਗੀਤ ਦਾ ਟੀਜ਼ਰ 21 ਮਾਰਚ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਨੂੰ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗੀਤਕਾਰ ਜਾਨੀ ਨੇ ਲਿਖਿਆ ਹੈ।

 

View this post on Instagram

 

A post shared by Emraan Hashmi (@therealemraan)

Related Post