ਕੁਝ ਐਸੇ ਗੀਤ ਹੁੰਦੇ ਨੇ ਜੋ ਸਾਰੀ ਉਮਰ ਲਈ ਤੁਹਾਡੇ ਨਾਲ ਜੁੜ ਕੇ ਰਹਿ ਜਾਂਦੇ ਨੇ- ਬੀ ਪਰਾਕ
ਗੱਲ ਕਰਦੇ ਹਾਂ ਬੀ ਪਰਾਕ ਦੇ ਗਾਣੇ ਕਿਸਮਤ ਦੀ ਜਿਸ ਨੂੰ ਐਮੀ ਵਿਰਕ ਨੇ ਆਪਣੀ ਸੋਹਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਨੇ 200 ਮਿਲੀਅਨ ਵਿਊਜ਼ ਦੇ ਨਾਲ ਇੱਕ ਹੋਰ ਸਫਲਤਾ ਹਾਸਿਲ ਕਰ ਲਈ ਹੈ। ਇਸ ਦੀ ਜਾਣਕਾਰੀ ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ ਉੱਤੇ ਕਿਮਸਤ ਗੀਤ ਦਾ ਵੀਡੀਓ ਕਲਿੱਪ ਸ਼ੇਅਰ ਕਰਕੇ ਦਿੱਤੀ ਹੈ। ਬੀ ਪਰਾਕ ਨੇ ਕਿਸਮਤ ਗੀਤ ਦੇ 200 ਮਿਲੀਅਨ ਨੂੰ ਸੈਲੀਬ੍ਰੇਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਕੁਝ ਐਸੇ ਗੀਤ ਹੁੰਦੇ ਨੇ ਜੋ ਸਾਰੀ ਉਮਰ ਲਈ ਤੁਹਾਡੇ ਨਾਲ ਜੁੜ ਕੇ ਰਹਿ ਜਾਂਦੇ ਨੇ ਉਨ੍ਹਾਂ ਚੋ ਇੱਕ ਹੈ ਕਿਸਮਤ ਸੌਂਗ ਜਿਸ ਨੂੰ ਸੱਚੀ ‘ਚ ਮੈਂ ਮਾਣ ਨਾਲ ਪੂਰੀ ਦੁਨੀਆਂ ਨੂੰ ਕਹਿ ਸਕਦਾ ਹਾਂ ਕਿ ਇਸ ਨੂੰ ਬਹੁਤ ਅੱਗੇ 200 ਮਿਲੀਅਨ ਤੱਕ ਪਹੁੰਚਾਉਣ ਲਈ ਸਭ ਦਾ ਬਹੁਤ ਧੰਨਵਾਦ ਹੈ..’ ਨਾਲ ਹੀ ਉਹਨਾਂ ਨੇ ਐਮੀ ਵਿਰਕ, ਸਰਗੁਨ ਮਹਿਤਾ, ਜਾਨੀ, ਅਰਵਿੰਦਰ ਖਹਿਰਾ ਨੂੰ ਟੈਗ ਕੀਤਾ ਹੈ।
View this post on Instagram
ਹੋਰ ਵੇਖੋ:ਜਨਮਦਿਨ ਸਪੈਸ਼ਲ ‘ਚ ਬੀ ਪਰਾਕ ਨੇ ਇਨ੍ਹਾਂ ਗੀਤ ਦੇ ਨਾਲ ਖੱਟੀ ਪ੍ਰਸਿੱਧੀ
ਐਮੀ ਵਿਰਕ ਦਾ ਗੀਤ ਕਿਸਮਤ ਸਾਲ 2017 'ਚ ਆਇਆ ਸੀ। ਕਿਸਮਤ ਗੀਤ ਸੈਡ ਸੌਂਗ ਹੈ ਤੇ ਇਸ ਗੀਤ ਦੀ ਕਹਾਣੀ ਨੂੰ ਆਪਣੀ ਅਦਾਕਾਰੀ ਨਾਲ ਸਰਗੁਨ ਮਹਿਤਾ ਤੇ ਐਮੀ ਵਿਰਕ ਨੇ ਸਰੋਤਿਆਂ ਦੇ ਸਾਹਮਣੇ ਪੇਸ਼ ਕੀਤਾ ਸੀ। ਇਸ ਗੀਤ ਦੇ ਬੋਲ ਮਸ਼ਹੂਰ ਗੀਤਕਾਰ ਜਾਨੀ ਨੇ ਲਿਖੇ ਸਨ ਤੇ ਮਿਊਜ਼ਿਕ ਫੇਮਸ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਨੇ ਦਿੱਤਾ ਸੀ। ਇਸ ਗੀਤ ਦੀ ਵੀਡੀਓ ਅਵਿੰਦਰ ਖਹਿਰਾ ਨੇ ਤਿਆਰ ਕੀਤੀ ਸੀ, ਜਿਸ ਨੂੰ ਸਪੀਡ ਰਿਕਾਰਡਸ ਦੇ ਯੂ ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਸੀ। ਅਜੇ ਤੱਕ ਕਿਸਮਤ ਗੀਤ ਨੂੰ ਸਰੋਤਿਆਂ ਵੱਲੋਂ ਪਿਆਰ ਮਿਲ ਰਿਹਾ ਹੈ।