B Praak Birthday : ਐਮੀ ਵਿਰਕ ਤੇ ਅਫਸਾਨਾ ਖ਼ਾਨ ਨੇ ਪੋਸਟ ਸ਼ੇਅਰ ਕਰ ਬੀ ਪਰਾਕ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਵਧਾਈ

By  Pushp Raj February 7th 2023 02:37 PM -- Updated: February 7th 2023 03:16 PM

B Praak Birthday : ਪੰਜਾਬੀ ਇੰਡਸਟਰੀ (Punjabi Industry) ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਬੀ ਪਰਾਕ (B Praak) ਅੱਜ ਆਪਣਾ 37ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਨੇ ਆਪਣੀ ਸਖ਼ਤ ਮਿਹਨਤ ਨਾਲ ਲੋਕਾਂ ਦੇ ਦਿਲਾ ਵਿੱਚ ਇੱਕ ਵੱਖਰੀ ਥਾਂ ਬਣਾਈ। ਬੀ ਪਰਾਕ ਨੇ ਆਪਣੇ ਗੀਤਾਂ ਦੇ ਨਾਲ ਕਈਆਂ ਦਾ ਦਿਲ ਜਿੱਤਿਆ ਹੈ। ਅੱਜ ਗਾਇਕ ਦੇ ਜਨਮਦਿਨ ਦੇ ਮੌਕੇ 'ਤੇ ਪੰਜਾਬੀ ਗਾਇਕ ਐਮੀ ਵਿਰਕ ਤੇ ਅਫਸਾਨਾ ਖ਼ਾਸ ਸਣੇ ਫੈਨਜ਼ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ।

Filmfare Awards 2022: B Praak bags Best Playback Singer award for 'Mann Bharrya'  Image Source: Twitter

ਬੀ ਪਰਾਕ ਤੇ ਜਾਨੀ ਦੀ ਜੋੜੀ

ਦੱਸ ਦਈਏ ਕਿ ਬੀ ਪਰਾਕ ਤੇ ਗੀਤਕਾਰ ਜਾਨੀ ਦੀ ਜੋੜੀ  ਮਿਊਜ਼ਿਕ ਇੰਡਸਟਰੀ ‘ਚ ਆਪਣੇ ਗੀਤਾਂ ਦੇ ਲਈ ਕਾਫੀ ਮਸ਼ਹੂਰ ਹੈ। ਅੱਜ ਅਸੀ ਤੁਹਾਨੂੰ ਬੀ ਪਰਾਕ ਦੇ ਜਨਮਦਿਨ 'ਤੇ ਉਨ੍ਹਾਂ ਦੇ ਸੰਗੀਤ ਸਫਰ ਦੇ ਬਾਰੇ ਖ਼ਾਸ ਗੱਲਾਂ ਦੱਸਾਂਗੇ।

ਪਾਲੀਵੁੱਡ ਸਣੇ ਬਾਲੀਵੁੱਡ 'ਚ ਬਣਾਈ ਥਾਂ

ਬੀ ਪਰਾਕ ਜੋ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ। ਉਨ੍ਹਾਂ ਦਾ ਸਿੱਕਾ ਪੰਜਾਬੀ ਮਿਊਜ਼ਿਕ ਇੰਡਸਟਰੀ ਹੀ ਨਹੀਂ, ਬਲਕਿ ਹੁਣ ਬਾਲੀਵੁੱਡ ‘ਚ ਵੀ ਚੱਲ ਰਿਹਾ ਹੈ। ਉਨ੍ਹਾਂ ਨੇ ਆਪਣੇ ਗੀਤਾਂ ਨਾਲ ਦੇਸ਼ ਹੀ ਨਹੀਂ ਸਗੋਂ ਵਿਦੇਸ਼ ‘ਚ ਵੀ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਥਾਂ ਬਣਾ ਲਈ ਹੈ। ਇਸ ਖ਼ਾਸ ਮੌਕੇ 'ਤੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਕਈ ਸੈਲਬਸ ਨੇ ਬੀ ਪਰਾਕ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਵਧਾਈ ਦਿੱਤੀ ਹੈ।

‘ਮਨ ਭਰਿਆ’ ਗੀਤ ਤੋਂ ਹੋਏ ਮਸ਼ਹੂਰ

ਬੀ ਪਰਾਕ ਨੇ ਲੰਮੇ ਸੰਘਰਸ਼ ਤੋਂ ਬਆਦ ਸਾਲ 2017 ‘ਚ ਆਪਣਾ ਪਹਿਲਾ ਬਾਲੀਵੁੱਡ ਗੀਤ ‘ਮਨ ਭਰਿਆ’ ਰਾਹੀਂ ਪ੍ਰਸਿੱਧੀ ਹਾਸਿਲ ਕੀਤੀ। ਗਾਇਕ ਨੇ ਇਹ ਗੀਤ ਫ਼ਿਲਮ 'ਸ਼ੇਰਸ਼ਾਹ' ਲਈ ਗਾਇਆ ਸੀ ਤੇ ਇਸ ਗੀਤ ਸਰੋਤਿਆਂ ਨੇ ਬਹੁਤ ਪਸੰਦ ਕੀਤਾ। ਇਸ ਤੋਂ ਬਾਅਦ ਬੀ ਪਰਾਕ ਲਗਾਤਾਰ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਗਏ, ਤੇ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਪੰਜਾਬੀ ਇੰਡਸਟਰੀ ਦੇ ਹਰਮਨ ਪਿਆਰੇ ਬੀ ਪਰਾਕ ਅੱਜ ਯਾਨੀ ਕਿ 7 ਫਰਵਰੀ ਨੂੰ ਆਪਣੇ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ ਤੇ ਪੰਜਾਬੀ ਇੰਡਸਟਰੀ ਦੇ ਕਈ ਨਾਮੀ ਸਿਤਾਰੇ ਗਾਇਕ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਉਨ੍ਹਾਂ ਨੇ ਆਪਣੇ ਜਨਮਦਿਨ ‘ਤੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ਵਿੱਚ ਜਨਮਦਿਨ ਦੀਆਂ ਵਧਾਈਆਂ ਦੇਣ ਵਾਲਿਆਂ ਦੀ ਤਸਵੀਰਾਂ ਸਾਂਝੀਆ ਕੀਤੀਆ ਹਨ।

image Source : Instagram

ਅਫਸਾਨਾ ਖ਼ਾਨ ਨੇ ਬੀ ਪਰਾਕ ਨੂੰ ਦਿੱਤੀ ਵਧਾਈ

ਇਸ ਮੌਕੇ ਮਸ਼ਹੂਰ ਪੰਜਾਬੀ ਗਾਇਕ ਅਫਸਾਨਾ ਖ਼ਾਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਸਟੋਰੀ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਅਫਸਾਨਾ ਖ਼ਾਨ ਗੀਤ ਗਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਬੀ ਪਰਾਕ ਵੀਡੀਓ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਸ਼ੇਅਰ ਕਰਦੇ ਹੋਏ ਗਾਇਕ ਨੇ ਬੀ ਪਰਾਕ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਲਿਖਿਆ, "ਹੈਪੀ ਬਰਥਡੇਅ @bpraak ਭਾਜੀ। ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। ਮੇਰੇ ਫੇਵਰੇਟ ਰੌਕ ਸਟਾਰ। ਇਸ ਦੇ ਨਾਲ ਹੀ ਅਫਸਾਨਾ ਨੇ ਬਰਥਡੇਅ ਕੇਕ ਦਾ ਈਮੋਜੀ ਤੇ ਹਾਰਟ ਈਮੋਜੀ ਵੀ ਬਣਾਇਆ। "

ਐਮੀ ਵਿਰਕ ਨੇ ਦਿੱਤੀ ਵਧਾਈ

ਗਾਇਕ ਐਮੀ ਵਿਰਕ ਨੇ ਵੀ ਗਾਇਕ ਬੀ ਪਰਾਕ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕੀਤੀ ਹੈ। ਇਸ ਵਿੱਚ ਐਮੀ ਨੇ ਬੀ ਪਰਾਕ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ ਤੇ ਉਨ੍ਹਾਂ ਦੀ ਚੰਗੀ ਸਿਹਤ ਤੇ ਲੰਮੀ ਉਮਰ ਲਈ ਅਰਦਾਸ ਕੀਤੀ ਹੈ।

image Source : Instagram

ਹੋਰ ਪੜ੍ਹੋ: Sana Khan: ਕੀ ਮਾਂ ਬਨਣ ਵਾਲੀ ਹਾਂ ਸਨਾ ਖਾਨ? ਸਾਬਕਾ ਅਦਾਕਾਰਾ ਨੇ ਪਤੀ ਨਾਲ ਤਸਵੀਰਾਂ ਸ਼ੇਅਰ ਕਰ ਦਿੱਤਾ ਹਿੰਟ

ਸਰੋਤਿਆਂ ਦੇ ਚਹੇਤੇ ਗਾਇਕ ਨੇ ਬੀ ਪਰਾਕ

ਮਿਊਜ਼ਿਕ ਡਾਇਰੈਕਟਰ ਤੇ ਗਾਇਕ ਬੀ ਪਰਾਕ ਨੇ ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ 'ਚ ਖਾਸ ਜਗਾ ਬਣਾਈ ਹੋਈ ਹੈ। ਬੀ ਪਰਾਕ ਦਾ ਕੋਈ ਵੀ ਗੀਤ ਅਜਿਹਾ ਨਹੀਂ ਹੈ, ਜੋ ਦਰਸ਼ਕਾਂ ਨੂੰ ਪਸੰਦ ਨਾ ਆਇਆ ਹੋਵੇ, ਉਨ੍ਹਾਂ ਦੇ ਹਰ ਗੀਤ ਰਿਕਾਰਡ ਤੋੜ ਕੇ ਸਫਲਤਾ ਦੀਆਂ ਬੁਲੰਦੀਆਂ ਨੂੰ ਛੂੰਹਦਾ ਹੈ। ਬੀ ਪਰਾਕ ਹਰ ਤਰ੍ਹਾਂ ਦੇ ਗੀਤ ਨਾਲ ਪ੍ਰਸ਼ੰਸ਼ਕਾਂ ਨੂੰ ਆਪਣਾ ਦੀਵਾਨਾ ਬਣਾਉਦੇ ਆ ਰਹੇ ਹਨ। ਉਨ੍ਹਾਂ ਦੇ ਸਾਰਿਆ ਗਾਣਿਆ ਨੇ ਲੋਕਾ ਦਾ ਧਿਆਨ ਆਪਣੇ ਵੱਲ ਖਿਚਿਆ ਹੈ।

ਬੀ ਪਾਰਕ ਦਾ ਸੁਪਨਾ ਸਿੰਗਰ ਬਣਨ ਦਾ ਸੀ ਪਰ ਘਰਦਿਆਂ ਨੇ ਮਿਊਜ਼ਿਕ ਡਾਇਰੈਕਟਿੰਗ ਦੀ ਫੀਲਡ ਵੱਲ ਪਾ ਦਿੱਤਾ। ਪਰ ਬੀ ਪਰਾਕ ਨੇ ਆਪਣੀ ਮਿਹਨਤ ਤੇ ਲਗਨ ਦੇ ਨਾਲ ਆਪਣੇ ਘਰਦਿਆਂ ਦੀ ਖੁਵਾਹਿਸ਼ ਨੂੰ ਪੂਰਾ ਕੀਤਾ। ਬੀ ਪਰਾਕ ਜਿਹਨਾਂ ਦੀ ਪੂਰੀ ਦੁਨੀਆ ਫੈਨਜ਼ ਹੈ ਪਰ ਉਹ ਖੁਦ ਜੈਜੀ ਬੀ ਦੇ ਬਹੁਤ ਵੱਡੇ ਫੈਨ ਨੇ।

Related Post