ਕੈਂਸਰ ਦੀ ਜੰਗ ਲੜ ਰਹੀ ਆਯੁਸ਼ਮਾਨ ਖੁਰਾਨਾ ਦੀ ਪਤਨੀ ਨੇ ਭਾਵੁਕ ਮੈਸਜ਼ ਦੇ ਨਾਲ ਸ਼ੇਅਰ ਕੀਤੀ ਇਹ ਖਾਸ ਤਸਵੀਰ
Lajwinder kaur
January 17th 2019 04:37 PM
ਬਾਲੀਵੁੱਡ ਸਟਾਰ ਆਯੁਸ਼ਮਾਨ ਖੁਰਾਨਾ ਦੀ ਪਤਨੀ ਬਹੁਤ ਬੁਰੇ ਸਮੇਂ ‘ਚ ਗੁਜ਼ਰ ਰਹੀ ਹੈ ਜਿਹਨਾਂ ਨੂੰ ਸੱਜੀ ਬ੍ਰੈਸਟ ਵਿੱਚ ਕੈਂਸਰ ਵਰਗੀ ਬਿਮਾਰੀ ਨਾਲ ਜੂਝ ਰਹੀ ਹੈ। ਇਸ ਬਿਮਾਰੀ ਦੀ ਜਾਣਕਾਰੀ ਤਾਹਿਰਾ ਕਸ਼ਯਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਸੀ। ਇਸ ਤੋਂ ਪਹਿਲਾਂ ਵੀ ਇੱਕ ਪੋਸਟ ਪਾ ਕੇ ਉਹਨਾਂ ਨੇ ਦੱਸਿਆ ਸੀ ਕਿ ਅੱਧੀ ਲੜਾਈ ਜਿੱਤ ਲਈ ਹੈ ਤੇ ਅੱਧੀ ਬਾਕੀ ਹੈ। ਉਹਨਾਂ ਦੀ ਕੀਮੋਥੇਰੇਪੀ ਦੇ ਬਾਰਾਂ ਸੈਸ਼ਨ ਹੋਣ ਹਨ। ਜਿਹਨਾਂ ਚੋ ਛੇ ਹੋ ਚੁੱਕੇ ਨੇ ਤੇ ਛੇ ਹਾਲੇ ਬਾਕੀ ਹਨ। ਹੁਣ ਤਾਹਿਰਾ ਕੀਮੋਥੇਰੇਪੀ ਪ੍ਰਕ੍ਰਿਰਿਆ ਚੋਂ ਲੰਘ ਰਹੀ ਹੈ, ਜਿਸ ਕਾਰਨ ਉਹਨਾਂ ਦੇ ਬਾਲ ਡਿੱਗ ਗਏ ਨੇ ਅਤੇ ਉਹ ਬਾਲਡ ਲੁੱਕ (ਗੰਜੇ) ਹੋ ਗਈ ਹੈ।