ਬਾਈਕ 'ਤੇ ਸ਼ਹਿਰ 'ਚ ਗੇੜੀ ਮਾਰਦੇ ਤੇ ਰੋਡ ਸਾਈਡ ਸਟ੍ਰੀਟ ਫੂਡ ਦਾ ਮਜ਼ਾ ਲੈਂਦੇ ਨਜ਼ਰ ਆਏ ਆਯੁਸ਼ਮਾਨ ਖ਼ੁਰਾਨਾ, ਵੇਖੋ ਵੀਡੀਓ

By  Pushp Raj January 6th 2023 05:42 PM

Ayushmann Khurrana News: ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖ਼ੁਰਾਨਾ ਹਾਲ ਹੀ ਵਿੱਚ ਆਈ ਆਪਣੀ ਫ਼ਿਲਮ 'ਡਾਕਟਰ ਜੀ' ਨੂੰ ਲੈ ਕੇ ਕਾਫੀ ਸਰੁਖੀਆਂ 'ਚ ਹਨ। ਆਯੁਸ਼ਮਾਨ ਦੀ ਇਸ ਫ਼ਿਲਮ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ। ਹਾਲ ਹੀ ਵਿੱਚ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

image Source : Instagram

ਮਹਿਜ਼ ਕੁਝ ਘੰਟੇ ਪਹਿਲਾਂ ਹੀ ਆਯੁਸ਼ਮਾਨ ਖ਼ੁਰਾਨਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਆਯੁਸ਼ਮਾਨ ਨੇ ਆਪਣੀ ਬਾਈਕ ਦੇ ਨਾਲ ਨਜ਼ਰ ਆ ਰਹੇ ਹਨ।

ਸ਼ੇਅਰ ਕੀਤੀ ਗਈ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਆਪਣੀ ਪੀਲੇ ਰੰਗ ਦੀ ਬਾਈਕ ਉੱਤੇ ਸ਼ਹਿਰ ਦੀ ਗੇੜੀ ਮਾਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਦੀ ਸ਼ੁਰੂਆਤ ਵਿੱਚ ਆਯੁਸ਼ਮਾਨ ਖ਼ੁਰਾਨਾ ਨੂੰ ਬਾਈਕ ਦੇ ਕੋਲ ਘਰ ਦੇ ਵਿਹੜੇ ਵਿੱਚ ਖੜੇ ਹੋਏ ਨਜ਼ਰ ਆ ਰਹੇ ਹਨ।

image Source : Instagram

ਇਸ ਮਗਰੋਂ ਉਹ ਸ਼ਹਿਰ ਦੀਆਂ ਸੜਕਾਂ ਉੱਤੇ ਘੁੰਮਦੇ ਹੋਏ ਵਿਖਾਈ ਦਿੱਤੇ। ਵੀਡੀਓ ਵਿੱਚ ਆਯੁਸ਼ਮਾਨ ਨੂੰ ਰੋਡ ਸਾਈਡ ਸਟ੍ਰੀਟ ਫੂਡ ਦਾ ਮਜ਼ਾ ਲੈਂਦੇ ਹੋਏ ਵੀ ਵੇਖਿਆ ਗਿਆ। ਇਸ ਵੀਡੀਓ ਦੇ ਬੈਕਗ੍ਰਾਊਂਡ ਵਿੱਚ ਅਦਾਕਾਰ ਨੂੰ ਕਵਿਤਾ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ।

ਆਯੁਸ਼ਮਾਨ ਖ਼ੁਰਾਨਾ ਦੀ ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਯੂਜ਼ਰ ਨੇ ਵੀਡੀਓ ਉੱਤੇ ਹਾਰਟ ਈਮੋਜੀ ਤੇ ਕਮੈਂਟ ਸ਼ੇਅਰ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

image Source : Instagram

ਹੋਰ ਪੜ੍ਹੋ: ਸਾਹਮਣੇ ਆਈ ਆਥਿਆ ਸ਼ੈੱਟੀ ਤੇ ਕੇਐਲ ਰਾਹੁਲ ਦੇ ਵਿਆਹ ਦੀ ਤਰੀਕ ਆਈ ਸਾਹਮਣੇ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਦੱਸ ਦਈਏ ਕਿ ਹਾਲ ਹੀ ਵਿੱਚ ਆਯੁਸ਼ਮਾਨ ਖ਼ੁਰਾਨਾ ਦੀ ਫ਼ਿਲਮ ਡਾਕਟਰ ਜੀ ਰਿਲੀਜ਼ ਹੋਈ ਸੀ। ਇਸ ਫ਼ਿਲਮ ਵਿੱਚ ਖ਼ੁਰਾਨਾ ਨੇ ਡਾਕਟਰ ਦੀ ਭੂਮਿਕਾ ਨਿਭਾਈ, ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਇਸ ਫ਼ਿਲਮ 'ਚ ਆਯੁਸ਼ਮਾਨ ਦੇ ਨਾਲ ਰਕੁਲ ਪ੍ਰੀਤ ਸਿੰਘ ਵੀ ਨਜ਼ਰ ਆਈ।

 

View this post on Instagram

 

A post shared by Ayushmann Khurrana (@ayushmannk)

Related Post