Dream Girl 2: ਆਯੁਸ਼ਮਾਨ ਖੁਰਾਨਾ ਸਟਾਰਰ ਫ਼ਿਲਮ ਡ੍ਰੀਮ ਗਰਲ 2 ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ

By  Pushp Raj September 16th 2022 05:50 PM -- Updated: September 16th 2022 06:12 PM

Film Dream Girl 2 release date: ਬਾਲੀਵੁੱਡ ਇੰਡਸਟਰੀ 'ਚ ਸੁਪਰਹਿੱਟ ਫਿਲਮਾਂ ਦੇ ਸੀਕਵਲ ਬਣਾਉਣ ਦਾ ਸਿਲਸਿਲਾ ਚੱਲ ਰਿਹਾ ਹੈ। ਹੁਣ ਇਸ ਲਿਸਟ 'ਚ ਆਯੁਸ਼ਮਾਨ ਖੁਰਾਨਾ ਅਤੇ ਨੁਸਰਤ ਭਰੂਚਾ ਦੀ ਸੁਪਰਹਿੱਟ ਫਿਲਮ 'ਡ੍ਰੀਮ ਗਰਲ' ਦਾ ਨਾਂਅ ਵੀ ਜੁੜ ਗਿਆ ਹੈ। ਹੁਣ ਫ਼ਿਲਮ ਮੇਕਰਸ ਨੇ ਆਯੁਸ਼ਮਾਨ ਖੁਰਾਨਾ ਸਟਾਰਰ ਫ਼ਿਲਮ ਡ੍ਰੀਮ ਗਰਲ 2 ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ।

Image Source : Instagram

ਦੱਸ ਦਈਏ ਕਿ ਫ਼ਿਲਮ ਮੇਕਰਸ ਆਯੁਸ਼ਮਾਨ ਖੁਰਾਨਾ ਦੀ ਸੁਪਰਹਿੱਟ ਫ਼ਿਲਮ ਡ੍ਰੀਮ ਗਰਲ ਦਾ ਸੀਕਵਲ ਬਣਾ ਰਹੇ ਹਨ। ਇਸ ਫ਼ਿਲਮ ਰਾਹੀਂ ਆਯੁਸ਼ਮਾਨ ਖੁਰਾਨਾ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।

ਆਯੁਸ਼ਮਾਨ ਖੁਰਾਨਾ ਅਤੇ ਅਨਨਿਆ ਪਾਂਡੇ ਸਟਾਰਰ ਫ਼ਿਲਮ 'ਡ੍ਰੀਮ ਗਰਲ 2' ਦੀ ਰਿਲੀਜ਼ ਡੇਟ ਸਾਹਮਣੇ ਆ ਗਈ ਹੈ। ਫਿਲਮ ਮੇਕਰਸ ਨੇ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦੱਸਿਆ ਹੈ ਕਿ ਫ਼ਿਲਮ ਅਗਲੇ ਸਾਲ (2023) ਈਦ ਦੇ ਮੌਕੇ ਉੱਤੇ ਰਿਲੀਜ਼ ਹੋਵੇਗੀ। ਫ਼ਿਲਮ ਦੀ ਲੀਡ ਅਦਾਕਾਰਾ ਅਨੰਨਿਆ ਪਾਂਡੇ ਨੇ ਵੀ ਇੱਕ ਪੋਸਟ ਸ਼ੇਅਰ ਕਰਕੇ ਫ਼ਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਹੈ।

ਅਨੰਨਿਆ ਪਾਂਡੇ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਚ ਲਿਖਿਆ, ਤੁਹਾਡੀ ਡ੍ਰੀਮਗਰਲ ਫਿਰ ਤੋਂ ਆ ਰਹੀ ਹੈ, 29 ਜੂਨ 2023 ਨੂੰ ਈਦ 'ਤੇ ਆਪਣੀ ਪੂਜਾ ਨੂੰ ਮਿਲੋ। ਇੱਕ ਵੀਡੀਓ ਵੀ ਸ਼ੇਅਰ ਕੀਤਾ ਗਿਆ ਹੈ, ਜਿਸ ਵਿੱਚ ਆਯੁਸ਼ਮਾਨ ਖੁਰਾਨਾ ਨਜ਼ਰ ਆ ਰਹੇ ਹਨ।

Image Source : Instagram

ਇਸ ਦੇ ਨਾਲ ਹੀ ਆਯੁਸ਼ਮਾਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫ਼ਿਲਮ ਦਾ ਇੱਕ ਸ਼ਾਨਦਾਰ ਟੀਜ਼ਰ ਵੀ ਸ਼ੇਅਰ ਕੀਤਾ ਹੈ, ਇਸ 'ਚ ਆਯੁਸ਼ਮਾਨ ਨੀਲੀ ਕਮੀਜ਼ ਪਹਿਨੇ ਘਾਟ 'ਤੇ ਖੜ੍ਹੇ ਨਜ਼ਰ ਆ ਰਹੇ ਹਨ। ਇਸ ਦੌਰਾਨ ਆਯੁਸ਼ਮਾਨ ਖੁਰਾਨਾ ਚਿੰਤਾ 'ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਆਯੁਸ਼ਮਾਨ ਇਹ ਕਹਿੰਦੇ ਹੋਏ ਸੁਣੇ ਜਾਂਦੇ ਹਨ ਕਿ ਮੈਂ ਇੰਨੀਆਂ ਫ਼ਿਲਮਾਂ ਬਣਾ ਰਿਹਾ ਹਾਂ, ਪਰ ਕੋਈ ਵੀ ਨਹੀਂ ਚੱਲ ਰਹੀ ਹੈ, ਇਸ ਲਈ ਮੈਂ ਮਥੁਰਾ ਆਇਆ ਹਾਂ ਪੂਜਾ ਕਰਨ ਲਈ। ਇਸ ਲਈ ਉਹ ਖੁਦ ਪੰਡਿਤ ਬਣ ਕੇ ਬਾਲੀਵੁੱਡ ਦੇ ਲਈ ਪੂਜਾ ਕਰਨਗੇ।

2 ਮਿੰਟ ਦੇ ਇਸ ਟੀਜ਼ਰ ਵੀਡੀਓ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਟੀਜ਼ਰ ਦੇ ਮੁਤਾਬਕ ਇਹ ਫ਼ਿਲਮ ਕਾਮੇਡੀ 'ਤੇ ਅਧਾਰਿਤ ਹੋਵੇਗੀ ਅਤੇ ਜ਼ਿਆਦਾ ਦਿਲਚਸਪ ਹੋਵੇਗੀ। ਦਰਸ਼ਕ ਇਸ ਫ਼ਿਲਮ ਨੂੰ ਵੇਖਣ ਲਈ ਬੇਹੱਦ ਉਤਸ਼ਾਹਿਤ ਹਨ।

Image Source : Instagram

ਹੋਰ ਪੜ੍ਹੋ: Money laundering case: ਜੈਕਲੀਨ ਤੇ ਨੌਰਾ ਤੋਂ ਬਾਅਦ ਮਨੀ ਲਾਂਡਰਿੰਗ ਦੇ ਮਾਮਲੇ 'ਚ ਆਇਆ ਨਿੱਕੀ ਤੰਬੋਲੀ ਦਾ ਨਾਮ, ਹੋਏ ਕਈ ਵੱਡੇ ਖੁਲਾਸੇ

ਆਯੁਸ਼ਮਾਨ ਖੁਰਾਨਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਪਿਛਲੀ ਫ਼ਿਲਮ 'ਅਨੇਕ' ਰਿਲੀਜ਼ ਹੋਈ ਸੀ, ਜੋ ਕਿ ਬਾਕਸ ਆਫਿਸ 'ਤੇ ਆਪਣਾ ਕਮਾਲ ਨਹੀਂ ਵਿਖਾ ਸਕੀ। ਹੁਣ ਆਯੁਸ਼ਮਾਨ ਨੂੰ ਆਪਣੀ ਆਉਣ ਵਾਲੀ ਫ਼ਿਲਮ 'ਡ੍ਰੀਮ ਗਰਲ 2' ਤੋਂ ਕਾਫੀ ਉਮੀਦਾਂ ਹਨ। ਇਸ ਤੋਂ ਇਲਾਵਾ ਆਯੁਸ਼ਮਾਨ ਫ਼ਿਲਮ 'ਡਾਕਟਰ ਜੀ' ਵਿੱਚ ਰਕੁਲ ਪ੍ਰੀਤ ਸਿੰਘ ਅਤੇ ਸ਼ੈਫਾਲੀ ਸ਼ਾਹ ਨਾਲ ਕੰਮ ਕਰਦੇ ਨਜ਼ਰ ਆਉਣਗੇ।

 

View this post on Instagram

 

A post shared by Ayushmann Khurrana (@ayushmannk)

Related Post