ਦੇਸ਼ ਭਰ ਵਿੱਚ ਕੋਰੋਨਾ ਦੀ ਤੀਜੀ ਲਹਿਰ ਦਾ ਕਹਿਰ ਜਾਰੀ ਹੈ। ਅਜਿਹੇ ਵਿੱਚ ਕਈ ਲੋਕਾਂ ਵਿੱਚ ਕੋਰੋਨਾ ਦੇ ਹਲਕੇ ਲੱਛਣ ਵਿਖਾਈ ਦੇ ਰਹੇ ਹਨ, ਪਰ ਕੁਝ ਲੋਕ ਇਸ ਤੋਂ ਜਲਦ ਹੀ ਰਿਕਵਰ ਹੋ ਰਹੇ ਹਨ। ਕੋਵਿਡ-19 ਤੋਂ ਰਿਕਵਰ ਹੋਣ ਵਾਲੇ ਮਰੀਜ਼ਾਂ ਨੂੰ ਆਪਣੇ ਖਾਣ-ਪੀਣ ਦਾ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਇੰਮਊਨਿਟੀ ਵੱਧ ਸਕੇ ਤੇ ਉਹ ਪੂਰੀ ਤਰ੍ਹਾਂ ਜਲਦ ਸਿਹਤਯਾਬ ਹੋ ਸਕਣ।
COVID-19 ਤੋਂ ਰਿਕਵਰ ਹੋਣ ਤੋਂ ਬਾਅਦ ਚੰਗਾ ਤੇ ਪੌਸ਼ਟਿਕ ਭੋਜਨ ਖਾਣਾ ਚਾਹੀਦਾ ਹੈ ਤੇ ਨਿਯਮਤ ਤੌਰ 'ਤੇ ਕਸਤਰ ਤੇ ਡਾਕਟਰ ਵੱਲੋਂ ਦਿੱਤੀਆਂ ਗਈਆਂ ਦਵਾਈਆਂ ਦਾ ਸੇਵਨ ਕਰਨਾ ਚਾਹੀਦਾ ਹੈ। ਕਿਉਂਕਿ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਵੀ ਸਰੀਰ ਵਿੱਚ ਕੁਝ ਸਮੇਂ ਲਈ ਕਮਜ਼ੋਰੀ, ਥਕਾਵਟ, ਭੁੱਖ ਨਾ ਲੱਗਣਾ ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਮਰੀਜ਼ ਨੂੰ ਠੀਕ ਹੋਣ ਤੋਂ ਤੁਰੰਤ ਬਾਅਦ ਲਗਭਗ 68 ਦਿਨਾਂ ਤੱਕ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਪੈਕਡ ਫੂਡ ਤੋਂ ਪਰਹੇਜ਼
ਪੈਕਡ ਫੂਡ ਭੁੱਖ ਨੂੰ ਮਿਟਾਉਣ ਦਾ ਸਭ ਤੋਂ ਆਸਾਨ ਵਿਕਲਪ ਹੈ, ਪਰ ਕੋਰੋਨਾ ਨਾਲ ਨਜਿੱਠਣ ਦੇ ਮਾਮਲੇ ਵਿੱਚ ਇਹ ਭੋਜਨ ਤੁਹਾਡੇ 'ਤੇ ਭਾਰੀ ਪੈ ਸਕਦਾ ਹੈ। ਪੈਕ ਕੀਤੇ ਭੋਜਨ ਵਿੱਚ ਬਹੁਤ ਸਾਰਾ ਸੋਡੀਅਮ ਅਤੇ ਪ੍ਰਜ਼ਰਵੇਟਿਵ ਹੁੰਦੇ ਹਨ। ਇਸ ਕਾਰਨ ਸਰੀਰ 'ਚ ਸੋਜ ਹੋ ਜਾਂਦੀ ਹੈ ਅਤੇ ਠੀਕ ਹੋਣ ਵਿੱਚ ਲੰਬਾ ਸਮਾਂ ਲੱਗਦਾ ਹੈ। ਇਹ ਭੋਜਨ ਇਮਿਊਨ ਸਿਸਟਮ ਨੂੰ ਵੀ ਕਮਜ਼ੋਰ ਕਰਦੇ ਹਨ।
ਕੂਕੀਜ਼, ਕੇਕ, ਚਾਕਲੇਟ ਤੇ ਮਿੱਠੇ ਤੋਂ ਪਰਹੇਜ਼ ਕਰੋ
ਕੂਕੀਜ਼, ਕੇਕ, ਚਾਕਲੇਟ, ਕਾਰਬੋਨੇਟਿਡ ਡਰਿੰਕਸ, ਪ੍ਰੋਸੈਸਡ ਫਲਾਂ ਦੇ ਜੂਸ ਅਤੇ ਹੋਰ ਮਿੱਠੇ ਪੀਣ ਵਾਲੇ ਪਦਾਰਥਾਂ ਵਿੱਚ ਖੰਡ ਦੀ ਉੱਚ ਮਾਤਰਾ ਹੁੰਦੀ ਹੈ। ਇਸ ਦੇ ਨਾਲ ਹੀ ਕੁਝ ਕੰਪਨੀਆਂ ਆਪਣੇ ਉਤਪਾਦਾਂ ਵਿੱਚ ਆਰਟੀਫਿਸ਼ੀਅਲ ਮਿੱਠੇ ਦੀ ਵਰਤੋਂ ਵੀ ਕਰਦੀਆਂ ਹਨ, ਜੋ ਸਰੀਰ ਲਈ ਬਹੁਤ ਨੁਕਸਾਨਦੇਹ ਹੁੰਦੀਆਂ ਹਨ। ਇਸ ਲਈ ਇਨ੍ਹਾਂ ਦਾ ਸੇਵਨ ਕਰਨ ਤੋਂ ਵੀ ਪਰਹੇਜ਼ ਕਰੋ।
ਤਲਿਆ ਹੋਇਆ ਭੋਜਨ
ਕੋਰੋਨਾ ਨਾਲ ਸੰਕਰਮਿਤ ਜ਼ਿਆਦਾ ਲੋਕ ਸਵਾਦ ਅਤੇ ਖੁਸ਼ਬੂ ਮਹਿਸੂਸ ਕਰਨਾ ਬੰਦ ਕਰ ਦਿੰਦੇ ਹਨ। ਠੀਕ ਹੋਣ ਦੇ ਸਮੇਂ, ਹੌਲੀ-ਹੌਲੀ ਖਾਣੇ ਦਾ ਸੁਆਦ ਆਉਣਾ ਸ਼ੁਰੂ ਹੋ ਜਾਂਦਾ ਹੈ, ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਕੁਝ ਮਸਾਲੇਦਾਰ ਜਾਂ ਤਲਿਆ ਹੋਇਆ ਖਾਣ ਦਾ ਮਨ ਹੋ ਸਕਦਾ ਹੈ। ਸਿਹਤ ਮਾਹਿਰਾਂ ਮੁਤਾਬਕ ਇਸ ਸਮੇਂ ਤੁਹਾਨੂੰ ਆਪਣੇ ਆਪ 'ਤੇ ਬਹੁਤ ਜ਼ਿਆਦਾ ਕਾਬੂ ਰੱਖਣ ਦੀ ਲੋੜ ਹੁੰਦੀ ਹੈ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਤਲਿਆ ਤੇ ਬਹੁਤ ਆਇਲੀ ਫੂਡ ਨਹੀਂ ਖਾਣਾ ਚਾਹੀਦਾ ਹੈ।
ਹੋਰ ਪੜ੍ਹੋ : ਤਾਂਬੇ ਦੇ ਬਰਤਨ ‘ਚ ਪਾਣੀ ਪੀਣ ਦੇ ਹਨ ਕਈ ਫਾਇਦੇ, ਜਾਣ ਕੇ ਹੋ ਜਾਓਗੇ ਹੈਰਾਨ
ਮਸਾਲੇਦਾਰ ਖਾਣਾ
ਕੋਰੋਨਾ ਤੋਂ ਠੀਕ ਹੋਣ ਦੇ ਸਮੇਂ, ਸਾਦਾ ਭੋਜਨ ਖਾਣਾ ਚਾਹੀਦਾ ਹੈ। ਇਸ ਦੌਰਾਨ ਮਸਾਲੇਦਾਰ ਭੋਜਨ ਖਾਣਾ ਨਾ ਖਾਓ। ਇਸ ਤਰ੍ਹਾਂ ਦਾ ਭੋਜਨ ਤੁਹਾਡੇ ਗਲੇ ਨੂੰ ਖ਼ਰਾਬ ਕਰ ਸਕਦਾ ਹੈ। ਇਸ ਤੋਂ ਇਲਾਵਾ ਮਸਾਲੇਦਾਰ ਭੋਜਨ ਵੀ ਬਲਗਮ ਨੂੰ ਵਧਾਉਂਦਾ ਹੈ। ਭੋਜਨ ਵਿੱਚ ਲਾਲ ਮਿਰਚ ਪਾਊਡਰ ਦੀ ਬਜਾਏ ਕਾਲੀ ਮਿਰਚ ਦੀ ਵਰਤੋਂ ਕਰੋ। ਕਾਲੀ ਮਿਰਚ 'ਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਜੋ ਸਰੀਰ ਨੂੰ ਲਾਭ ਪਹੁੰਚਾਉਂਦੇ ਹਨ।