ਅਵਕਾਸ਼ ਮਾਨ ਦੇ ਨਵੇਂ ਗੀਤ ‘Jatt Di Star’ ਦਾ ਟੀਜ਼ਰ ਹੋਇਆ ਰਿਲੀਜ਼, ਪਿਤਾ ਹਰਭਜਨ ਮਾਨ ਨੇ ਵੀਡੀਓ ਸ਼ੇਅਰ ਕਰਦੇ ਹੋਏ ਪਾਈ ਭਾਵੁਕ ਪੋਸਟ
ਪੰਜਾਬੀ ਸੰਗੀਤ ਜਗਤ ਦੇ ਨਾਮੀ ਸਿਤਾਰੇ ਹਰਭਜਨ ਮਾਨ ਜਿਨ੍ਹਾਂ ਦੇ ਬੇਟੇ ਅਵਕਾਸ਼ ਮਾਨ ਵੀ ਪੰਜਾਬੀ ਗਾਇਕੀ ‘ਚ ਆਪਣਾ ਕਦਮ ਰੱਖ ਚੁੱਕੇ ਨੇ । ਜੀ ਹਾਂ ਉਹ ਆਪਣਾ ਨਵਾਂ ਪੰਜਾਬੀ ਗੀਤ ਲੈ ਕੇ ਆ ਰਹੇ ਨੇ । ‘ਜੱਟ ਦੀ ਸਟਾਰ’ ਟਾਈਟਲ ਹੇਠ ਬਣੇ ਇਸ ਗੀਤ ਨੂੰ ਅਵਕਾਸ਼ ਮਾਨ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਦੇ ਹੋਏ ਨਜ਼ਰ ਆਉਣਗੇ । ਗਾਣੇ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਜਿਸ ‘ਚ ਅਵਕਾਸ਼ ਮਾਨ ਦੀ ਗਾਇਕੀ ਤੇ ਅਦਾਕਾਰੀ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ ।
ਜੇ ਗੱਲ ਕਰੀਏ ‘ਜੱਟ ਦੀ ਸਟਾਰ’ ਗਾਣੇ ਦੇ ਬੋਲਾਂ ਦੀ ਤਾਂ ਉਹ Mellow D, ਗੋਪੀ ਸਿੱਧੂ ਤੇ ਅਵਕਾਸ਼ ਮਾਨ ਨੇ ਮਿਲਕੇ ਲਿਖੇ ਨੇ । ਇਸ ਗੀਤ ਦਾ ਵੀਡੀਓ ਸੁੱਖ ਸੰਘੇੜਾ ਨੇ ਤਿਆਰ ਕੀਤਾ ਹੈ । ਗਾਣੇ ਦਾ ਟੀਜ਼ਰ VYRLOriginals ਦੇ ਮਿਊਜ਼ਿਕ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਟੀਜ਼ਰ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ । ਪਿਤਾ ਹਰਭਜਨ ਮਾਨ ਨੇ ਵੀ ਪੋਸਟਰ ਤੇ ਟੀਜ਼ਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਬਹੁਤ ਖੁਸ਼ੀ ਹੈ ਕਿ ਮੇਰੇ ਪੁੱਤ ਦਾ ਨਵਾਂ ਪੰਜਾਬੀ ਗੀਤ ਜੱਟ ਦੀ ਸਟਾਰ 14 ਮਈ ਨੂੰ ਆ ਰਿਹਾ ਹੈ । ਆਸ ਕਰਦਾ ਹਾਂ ਇਹ ਗੀਤ ਤੁਹਾਨੂੰ ਸਾਰਿਆਂ ਨੂੰ ਪਸੰਦ ਆਵੇਗਾ ਤੇ ਤੁਸੀਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਦੇਵੋਗੇ ।
View this post on Instagram
ਅਵਕਾਸ਼ ਮਾਨ ਇਸ ਤੋਂ ਪਹਿਲਾਂ ਤੇਰੇ ਵਾਸਤੇ ਤੇ ਇੱਕ ਅੰਗਰੇਜ਼ੀ ਸੌਂਗ ਡਰੀਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਦਰਸ਼ਕਾਂ ਵੱਲੋਂ ਅਵਕਾਸ਼ ਦੇ ਪਹਿਲੇ ਗੀਤ ‘ਤੇਰੇ ਵਾਸਤੇ’ ਨੂੰ ਖੂਬ ਪਿਆਰ ਦਿੱਤਾ ਗਿਆ ਸੀ ।